ਜ਼ਬੂਰਾਂ15
ਦਾਵੀਦ ਦਾ ਜ਼ਬੂਰ।
1ਹੇ ਯਾਹਵੇਹ, ਤੇਰੇ ਪਵਿੱਤਰ ਤੰਬੂ ਵਿੱਚ ਕੌਣ ਰਹਿ ਸਕਦਾ ਹੈ?ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵਾਸ ਕਰ ਸਕਦਾ ਹੈ?2ਉਹ ਜਿਸ ਦੀ ਚਾਲ ਨਿਰਦੋਸ਼ ਹੈ,ਜੋ ਧਰਮੀ ਹੈ,ਜੋ ਆਪਣੇ ਦਿਲੋਂ ਸੱਚ ਬੋਲਦਾ ਹੈ;3ਜਿਸ ਦੀ ਜੀਭ ਕੋਈ ਨਿੰਦਿਆ ਨਹੀਂ ਕਰਦੀ,ਜੋ ਕਿਸੇ ਗੁਆਂਢੀ ਨਾਲ ਕੋਈ ਬੁਰਾਈ ਨਹੀਂ ਕਰਦਾ,ਅਤੇ ਨਾ ਹੀ ਦੂਸਰਿਆ ਨੂੰ ਗਾਲਾਂ ਕੱਢਦਾ;4ਜੋ ਇੱਕ ਘਟੀਆ ਵਿਅਕਤੀ ਨੂੰ ਤੁੱਛ ਸਮਝਦਾ ਹੈਪਰ ਯਾਹਵੇਹ ਤੋਂ ਡਰਨ ਵਾਲਿਆਂ ਦਾ ਆਦਰ ਕਰਦਾ ਹੈ;ਜੋ ਦੁੱਖੀ ਹੋਣ ਦੇ ਬਾਵਜੂਦ ਵੀ ਸਹੁੰ ਪੂਰੀ ਕਰਦਾ ਹੈ,ਅਤੇ ਆਪਣਾ ਮਨ ਨਹੀਂ ਬਦਲਦਾ;5ਜੋ ਗਰੀਬਾਂ ਨੂੰ ਬਿਨਾਂ ਵਿਆਜ ਦੇ ਪੈਸੇ ਉਧਾਰ ਦਿੰਦਾ ਹੈ;ਜੋ ਨਿਰਦੋਸ਼ਾਂ ਵਿਰੁੱਧ ਰਿਸ਼ਵਤ ਨਹੀਂ ਲੈਂਦਾ।ਜੋ ਕੋਈ ਵੀ ਇਹ ਗੱਲਾਂ ਕਰਦਾ ਹੈਉਹ ਕਦੇ ਵੀ ਨਹੀਂ ਡੋਲੇਗਾ।Biblica, Inc.