ਜ਼ਬੂਰਾਂ14

ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦੁਆਰਾ ਲਿਖਿਆ ਹੋਇਆ ਜ਼ਬੂਰ।

1ਮੂਰਖ  ਆਪਣੇ ਮਨ ਵਿੱਚ ਆਖਦਾ ਹੈ,“ਕੋਈ ਪਰਮੇਸ਼ਵਰ ਨਹੀਂ ਹੈ।”ਉਹ ਭ੍ਰਿਸ਼ਟ ਹਨ, ਉਹਨਾਂ ਦੇ ਕੰਮ ਮਾੜੇ ਹਨ।ਭਲਾ ਕਰਨ ਵਾਲਾ ਕੋਈ ਨਹੀਂ ਹੈ।
2ਯਾਹਵੇਹ ਸਾਰੀ ਮਨੁੱਖਜਾਤੀ ਨੂੰਸਵਰਗ ਤੋਂ ਹੇਠਾਂ ਵੇਖਦਾ ਹੈਇਹ ਵੇਖਣ ਲਈ ਕਿ ਕੋਈ ਬੁੱਧਵਾਨ ਪਰਮੇਸ਼ਵਰ ਦਾ ਖੋਜੀ ਹੈ, ਜਾਂ ਨਹੀਂ,ਕੋਈ ਜੋ ਪਰਮੇਸ਼ਵਰ ਨੂੰ ਭਾਲਦਾ ਹੋਵੇ।3ਸਾਰੇ ਪਰਮੇਸ਼ਵਰ ਤੋਂ ਦੂਰ ਹਨ, ਸਾਰੇ ਭ੍ਰਿਸ਼ਟ ਹੋ ਗਏ ਹਨ;ਕੋਈ ਵੀ ਭਲਾਈ ਨਹੀਂ ਕਰਦਾ,ਇੱਕ ਵੀ ਨਹੀਂ।
4ਕੀ ਇਹ ਸਾਰੇ ਦੁਸ਼ਟ ਕੁਝ ਨਹੀਂ ਜਾਣਦੇ?ਉਹ ਮੇਰੇ ਲੋਕਾਂ ਨੂੰ ਇਸ ਤਰ੍ਹਾਂ ਖਾ ਜਾਂਦੇ ਹਨ ਜਿਵੇਂ ਰੋਟੀ ਖਾਂਦੇ ਹਨ।ਉਹ ਕਦੇ ਵੀ ਯਾਹਵੇਹ ਦਾ ਨਾਮ ਨਹੀਂ ਲੈਂਦੇ।5ਪਰ ਉਹ ਉੱਥੇ ਵੱਡੇ ਡਰ ਨਾਲ ਭਰੇ ਹੋਏ ਹਨ,ਕਿਉਂਕਿ ਪਰਮੇਸ਼ਵਰ ਧਰਮੀਆਂ ਦੀ ਸੰਗਤ ਵਿੱਚ ਮੌਜੂਦ ਹੈ।6ਤੁਸੀਂ ਕੁਕਰਮੀ ਗਰੀਬਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਦੇ ਹੋ,ਪਰ ਯਾਹਵੇਹ ਉਹਨਾਂ ਦੀ ਪਨਾਹ ਹੈ।
7ਹਾਏ, ਇਸਰਾਏਲ ਲਈ ਉਹ ਮੁਕਤੀ ਸੀਯੋਨ ਤੋਂ ਆਵੇਗੀ!ਜਦੋਂ ਯਾਹਵੇਹ ਆਪਣੇ ਲੋਕਾਂ ਨੂੰ ਬਹਾਲ ਕਰੇਗਾ,ਯਾਕੋਬ ਖੁਸ਼ੀ ਮਨਾਵੇ ਅਤੇ ਇਸਰਾਏਲ ਅਨੰਦ ਹੋਵੇ!

Biblica, Inc.

https://app.library.bible/content/38de522697cd8943