ਜ਼ਬੂਰਾਂ146
1ਯਾਹਵੇਹ ਦੀ ਉਸਤਤ ਹੋਵੇ , ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।2ਮੈਂ ਸਾਰੀ ਉਮਰ ਯਾਹਵੇਹ ਦੀ ਉਸਤਤ ਕਰਾਂਗਾ;ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ ਮੈਂ ਆਪਣੇ ਪਰਮੇਸ਼ਵਰ ਦੀ ਉਸਤਤ ਗਾਵਾਂਗਾ।3ਹਾਕਮਾਂ ਉੱਤੇ ਭਰੋਸਾ ਨਾ ਰੱਖੋ,ਨਾ ਹੀ ਮਨੁੱਖਾਂ ਉੱਤੇ, ਉਹ ਬਚਾ ਨਹੀਂ ਸਕਦੇ।4ਜਦੋਂ ਉਹਨਾਂ ਦਾ ਆਤਮਾ ਚਲਿਆ ਜਾਂਦਾ ਹੈ, ਉਹ ਮਿੱਟੀ ਵਿੱਚ ਮੁੜ ਜਾਂਦਾ ਹੈ।ਉਸੇ ਦਿਨ ਉਹਨਾਂ ਦੀਆਂ ਯੋਜਨਾਵਾਂ ਨਾਕਾਮ ਹੋ ਗਈਆਂ।5ਮੁਬਾਰਕ ਹਨ ਉਹ ਜਿਨ੍ਹਾਂ ਦਾ ਸਹਾਰਾ ਯਾਕੋਬ ਦਾ ਪਰਮੇਸ਼ਵਰ ਹੈ,ਜਿਨ੍ਹਾਂ ਦੀ ਆਸ ਆਪਣੇ ਯਾਹਵੇਹ ਵਿੱਚ ਹੈ।6ਉਹ ਅਕਾਸ਼ ਅਤੇ ਧਰਤੀ,ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਉਣ ਵਾਲਾ ਹੈ,ਉਹ ਸਦਾ ਲਈ ਵਫ਼ਾਦਾਰ ਰਹਿੰਦਾ ਹੈ।7ਉਹ ਦੱਬੇ-ਕੁਚਲੇ ਲੋਕਾਂ ਦਾ ਪੱਖ ਰੱਖਦਾ ਹੈ,ਅਤੇ ਉਹਨਾਂ ਨੂੰ ਭੋਜਨ ਦਿੰਦਾ ਹੈ।ਯਾਹਵੇਹ ਕੈਦੀਆਂ ਨੂੰ ਅਜ਼ਾਦ ਕਰਦਾ ਹੈ,8ਯਾਹਵੇਹ ਅੰਨ੍ਹਿਆਂ ਦੀਆਂ ਅੱਖਾਂ ਖੋਲ ਦਿੰਦਾ ਹੈ,ਯਾਹਵੇਹ ਝੁਕਿਆ ਹੋਇਆ ਨੂੰ ਉੱਚਾ ਕਰਦਾ ਹੈ,ਯਾਹਵੇਹ ਧਰਮੀਆਂ ਨੂੰ ਪਿਆਰ ਕਰਦਾ ਹੈ।9ਯਾਹਵੇਹ ਪਰਦੇਸੀਆਂ ਦੀ ਦੇਖਭਾਲ ਕਰਦਾ ਹੈ,ਅਤੇ ਯਤੀਮਾਂ ਅਤੇ ਵਿਧਵਾਵਾਂ ਨੂੰ ਸੰਭਾਲਦਾ ਹੈ,ਪਰ ਉਹ ਦੁਸ਼ਟਾਂ ਦੇ ਰਾਹਾਂ ਨੂੰ ਰੋਕਦਾ ਹੈ।10ਹੇ ਸੀਯੋਨ, ਤੇਰਾ ਪਰਮੇਸ਼ਵਰ,ਸਾਰੀਆਂ ਪੀੜ੍ਹੀਆਂ ਤੱਕ ਰਾਜ ਕਰਦਾ ਹੈ।ਯਾਹਵੇਹ ਦੀ ਉਸਤਤ ਹੋਵੇ।
Biblica, Inc.