ਜ਼ਬੂਰਾਂ145

ਉਸਤਤ ਦਾ ਜ਼ਬੂਰ। ਦਾਵੀਦ ਦਾ।

1ਹੇ ਮੇਰੇ ਪਰਮੇਸ਼ਵਰ ਪਾਤਸ਼ਾਹ, ਮੈਂ ਤੇਰੀ ਪ੍ਰਸ਼ੰਸਾ ਕਰਾਂਗਾ;ਮੈਂ ਸਦਾ ਲਈ ਤੇਰੇ ਨਾਮ ਦੀ ਉਸਤਤ ਕਰਾਂਗਾ।2ਮੈਂ ਹਰ ਰੋਜ਼ ਤੇਰੀ ਉਸਤਤ ਕਰਾਂਗਾਅਤੇ ਸਦਾ ਲਈ ਤੇਰੇ ਨਾਮ ਦੀ ਮਹਿਮਾ ਕਰਾਂਗਾ।
3ਯਾਹਵੇਹ ਮਹਾਨ ਹੈ ਅਤੇ ਸਭ ਤੋਂ ਵੱਧ ਉਸਤਤ ਦੇ ਯੋਗ ਹੈ;ਉਸ ਦੀ ਮਹਾਨਤਾ ਨੂੰ ਕੋਈ ਨਹੀਂ ਸਮਝ ਸਕਦਾ।4ਇੱਕ ਪੀੜ੍ਹੀ ਦੂਸਰੀ ਪੀੜ੍ਹੀ ਨੂੰ ਤੇਰੇ ਕੰਮਾਂ ਬਾਰੇ ਦੱਸੇਗੀ;ਉਹ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ ਦੱਸਣਗੇ।5ਉਹ ਤੇਰੀ ਮਹਿਮਾ ਦੇ ਸ਼ਾਨਦਾਰ ਪਰਤਾਪ ਦੀ ਗੱਲ ਕਰਦੇ ਹਨ,ਅਤੇ ਮੈਂ ਤੇਰੇ ਅਚਰਜ ਕੰਮਾਂ ਦਾ ਧਿਆਨ ਕਰਾਂਗਾ।6ਉਹ ਤੁਹਾਡੇ ਅਦਭੁਤ ਕੰਮਾਂ ਦੀ ਸ਼ਕਤੀ ਬਾਰੇ ਦੱਸਦੇ ਹਨ,ਅਤੇ ਮੈਂ ਤੁਹਾਡੇ ਮਹਾਨ ਕੰਮਾਂ ਦਾ ਐਲਾਨ ਕਰਾਂਗਾ।7ਉਹ ਤੇਰੀ ਭਰਪੂਰ ਚੰਗਿਆਈ ਦਾ ਜਸ਼ਨ ਮਨਾਉਂਦੇ ਹਨ,ਅਤੇ ਖੁਸ਼ੀ ਨਾਲ ਤੇਰੀ ਧਾਰਮਿਕਤਾ ਦੇ ਗੀਤ ਗਾਉਂਦੇ ਹਨ।
8ਯਾਹਵੇਹ ਦਿਆਲੂ ਅਤੇ ਕਿਰਪਾਲੂ ਹੈ,ਗੁੱਸੇ ਵਿੱਚ ਧੀਰਜ ਅਤੇ ਪਿਆਰ ਨਾਲ ਭਰਭੂਰ ਹੈ।
9ਯਾਹਵੇਹ ਸਾਰਿਆਂ ਲਈ ਭਲਾ ਹੈ;ਉਸਦੀ ਦਯਾ ਸਭ ਦੇ ਉੱਪਰ ਹੈ, ਜੋ ਕੁਝ ਉਸਨੇ ਬਣਾਇਆ ਹੈ।10ਹੇ ਯਾਹਵੇਹ, ਤੇਰੇ ਸਾਰੇ ਕੰਮ ਤੇਰੀ ਮਹਿਮਾ ਕਰਦੇ ਹਨ;ਤੇਰੇ ਵਫ਼ਾਦਾਰ ਲੋਕ ਤੇਰੀ ਵਡਿਆਈ ਕਰਨ।11ਉਹ ਤੇਰੇ ਰਾਜ ਦੀ ਮਹਿਮਾ ਬਾਰੇਅਤੇ ਤੇਰੀ ਸ਼ਕਤੀ ਬਾਰੇ ਦੱਸਦੇ ਹਨ12ਤਾਂ ਜੋ ਸਾਰੇ ਲੋਕ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇਅਤੇ ਤੇਰੇ ਰਾਜ ਦੇ ਸ਼ਾਨਦਾਰ ਪਰਤਾਪ ਬਾਰੇ ਜਾਣ ਸਕਣ।13ਤੇਰਾ ਰਾਜ ਸਦਾ ਦਾ ਰਾਜ ਹੈ,ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੱਕ ਕਾਇਮ ਰਹੇਗਾ।
14ਯਾਹਵੇਹ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈਅਤੇ ਝੁਕੇ ਹੋਏ ਸਾਰਿਆਂ ਨੂੰ ਉੱਚਾ ਚੁੱਕਦਾ ਹੈ।15ਸਭਨਾਂ ਦੀਆਂ ਅੱਖਾਂ ਤੇਰੇ ਵੱਲ ਵੇਖਦੀਆਂ ਹਨ,ਅਤੇ ਤੂੰ ਉਹਨਾਂ ਨੂੰ ਸਮੇਂ ਸਿਰ ਭੋਜਨ ਦਿੰਦਾ ਹੈ।16ਤੂੰ ਆਪਣਾ ਹੱਥ ਖੋਲ੍ਹਦਾ ਹੈਅਤੇ ਹਰੇਕ ਜੀਵ ਦੀ ਇੱਛਾ ਪੂਰੀ ਕਰਦਾ ਹੈ।
17ਯਾਹਵੇਹ ਆਪਣੇ ਸਾਰੇ ਕੰਮਾਂ ਵਿੱਚ ਧਰਮੀ ਹੈਅਤੇ ਉਹ ਸਭ ਕੁਝ ਕਰਦਾ ਹੈ।18ਯਾਹਵੇਹ ਉਹਨਾਂ ਸਭਨਾਂ ਦੇ ਨੇੜੇ ਹੈ ਜੋ ਉਸਨੂੰ ਪੁਕਾਰਦੇ ਹਨ,ਉਹਨਾਂ ਸਭਨਾਂ ਦੇ ਜੋ ਉਸਨੂੰ ਸਚਿਆਈ ਨਾਲ ਪੁਕਾਰਦੇ ਹਨ।19ਉਹ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ ਜੋ ਉਸ ਤੋਂ ਡਰਦੇ ਹਨ।ਉਹ ਉਹਨਾਂ ਦੀ ਦੁਹਾਈ ਸੁਣਦਾ ਹੈ,ਅਤੇ ਉਹਨਾਂ ਨੂੰ ਬਚਾਉਂਦਾ ਹੈ।20ਯਾਹਵੇਹ ਉਹਨਾਂ ਸਾਰਿਆਂ ਦੀ ਨਿਗਰਾਨੀ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ,ਪਰ ਉਹ ਸਾਰੇ ਦੁਸ਼ਟਾਂ ਨੂੰ ਤਬਾਹ ਕਰ ਦੇਵੇਗਾ।
21ਮੇਰਾ ਮੂੰਹ ਯਾਹਵੇਹ ਦੀ ਉਸਤਤ ਵਿੱਚ ਬੋਲੇਗਾ।ਹਰ ਪ੍ਰਾਣੀ ਉਸ ਦੇ ਪਵਿੱਤਰ ਨਾਮ ਦੀਸਦਾ ਅਤੇ ਸਦਾ ਲਈ ਉਸਤਤ ਕਰੇ।

Biblica, Inc.

https://app.library.bible/content/38de522697cd8943