ਜ਼ਬੂਰਾਂ147
1ਯਾਹਵੇਹ ਦੀ ਮਹਿਮਾ ਹੋਵੇ।ਸਾਡੇ ਪਰਮੇਸ਼ਵਰ ਦੀ ਉਸਤਤ ਕਰਨਾ ਕਿੰਨਾ ਚੰਗਾ ਹੈ,ਉਸਦੀ ਉਸਤਤ ਕਰਨਾ ਕਿੰਨਾ ਮਨ ਭਾਉਣਾ ਤੇ ਸੋਹਣਾ ਹੈ।2ਯਾਹਵੇਹ ਯੇਰੂਸ਼ਲੇਮ ਨੂੰ ਉਸਾਰਦਾ ਹੈ;ਉਹ ਇਸਰਾਏਲ ਦੇ ਗ਼ੁਲਾਮਾਂ ਨੂੰ ਇਕੱਠਾ ਕਰਦਾ ਹੈ।3ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈਅਤੇ ਉਹਨਾਂ ਦੇ ਜ਼ਖਮਾਂ ਤੇ ਪੱਟੀ ਬੰਨ੍ਹਦਾ ਹੈ।4ਉਹ ਤਾਰਿਆ ਦੀ ਗਿਣਤੀ ਕਰਦਾ ਹੈ,ਅਤੇ ਉਹਨਾਂ ਸਾਰਿਆ ਦੇ ਨਾਮ ਦੇ ਨਾਲ ਬਲਾਉਂਦਾ ਹੈ।5ਸਾਡਾ ਯਾਹਵੇਹ ਮਹਾਨ ਅਤੇ ਸ਼ਕਤੀ ਵਿੱਚ ਬਲਵਾਨ ਹੈ;ਉਸਦੀ ਸਮਝ ਦੀ ਕੋਈ ਸੀਮਾ ਨਹੀਂ ਹੈ।6ਯਾਹਵੇਹ ਨਿਮਰ ਲੋਕਾਂ ਨੂੰ ਸੰਭਾਲਦਾ ਹੈਪਰ ਦੁਸ਼ਟਾਂ ਨੂੰ ਜ਼ਮੀਨ ਤੱਕ ਨਿਵਾ ਦਿੰਦਾ ਹੈ।7ਧੰਨਵਾਦ ਦੇ ਨਾਲ ਯਾਹਵੇਹ ਲਈ ਗਾਓ;ਸਾਡੇ ਪਰਮੇਸ਼ਵਰ ਲਈ ਰਬਾਬ ਨਾਲ ਸੰਗੀਤ ਬਣਾਓ।8ਉਹ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ,ਉਹ ਧਰਤੀ ਉੱਤੇ ਮੀਂਹ ਪਾਉਂਦਾ ਹੈਅਤੇ ਪਹਾੜੀਆਂ ਉੱਤੇ ਘਾਹ ਉਗਾਉਂਦਾ ਹੈ।9ਉਹ ਡੰਗਰਾਂ ਨੂੰ ਭੋਜਨ ਦਿੰਦਾ ਹੈਅਤੇ ਕਾਂਵਾਂ ਦੇ ਬੱਚੇ ਜਦੋਂ ਉਹ ਬੁਲਾਉਂਦੇ ਹਨ।10ਨਾ ਉਹ ਦੀ ਖੁਸ਼ੀ ਘੋੜੇ ਦੇ ਬਲ ਵਿੱਚ ਹੈ,ਨਾ ਯੋਧੇ ਦੀਆਂ ਲੱਤਾਂ ਵਿੱਚ ਉਹ ਦੀ ਪ੍ਰਸੰਨਤਾ ਹੈ।11ਯਾਹਵੇਹ ਉਹਨਾਂ ਤੋਂ ਪ੍ਰਸੰਨ ਹੁੰਦਾ ਹੈ ਜੋ ਉਸ ਤੋਂ ਡਰਦੇ ਹਨ,ਜੋ ਉਸ ਦੇ ਅਟੱਲ ਪਿਆਰ ਵਿੱਚ ਆਸ ਰੱਖਦੇ ਹਨ।12ਹੇ ਯੇਰੂਸ਼ਲੇਮ, ਯਾਹਵੇਹ ਦੀ ਉਸਤਤ ਕਰ;ਹੇ ਸੀਯੋਨ, ਆਪਣੇ ਪਰਮੇਸ਼ਵਰ ਦੀ ਉਸਤਤ ਕਰ।13ਉਹ ਤੁਹਾਡੇ ਦਰਵਾਜ਼ਿਆਂ ਦੀਆਂ ਪੱਟੀਆਂ ਨੂੰ ਮਜ਼ਬੂਤ ਕਰਦਾ ਹੈਅਤੇ ਤੁਹਾਡੇ ਬੱਚਿਆਂ ਨੂੰ ਅਸੀਸ ਦਿੰਦਾ ਹੈ।14ਉਹ ਤੁਹਾਡੀਆਂ ਹੱਦਾਂ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈਅਤੇ ਤੁਹਾਨੂੰ ਕਣਕ ਦੇ ਉੱਤਮ ਪਦਾਰਥ ਨਾਲ ਸੰਤੁਸ਼ਟ ਕਰਦਾ ਹੈ।15ਉਹ ਆਪਣਾ ਹੁਕਮ ਧਰਤੀ ਉੱਤੇ ਭੇਜਦਾ ਹੈ;ਉਸਦਾ ਬਚਨ ਬਹੁਤ ਤੇਜ ਦੌੜਦਾ ਹੈ।16ਉਹ ਬਰਫ਼ ਨੂੰ ਉੱਨ ਵਾਂਗਅਤੇ ਕੱਕਰ ਨੂੰ ਸੁਆਹ ਵਾਂਗ ਖਿਲਾਰਦਾ ਹੈ।17ਉਹ ਕੰਕਰਾਂ ਵਾਂਗ ਆਪਣੇ ਗੜਿਆਂ ਨੂੰ ਸੁੱਟਦਾ ਹੈ।ਉਸਦੇ ਬਰਫੀਲੇ ਧਮਾਕੇ ਨੂੰ ਕੌਣ ਸਹਿ ਸਕਦਾ ਹੈ?18ਉਹ ਆਪਣਾ ਬਚਨ ਭੇਜਦਾ ਹੈ ਅਤੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ।ਉਹ ਆਪਣੀਆਂ ਹਵਾਵਾਂ ਨੂੰ ਛੱਡਦਾ ਹੈ ਅਤੇ ਪਾਣੀ ਵਗਦਾ ਹੈ।19ਉਸ ਨੇ ਯਾਕੋਬ ਉੱਤੇ ਆਪਣਾ ਬਚਨ,ਇਸਰਾਏਲ ਉੱਤੇ ਆਪਣੇ ਕਾਨੂੰਨ ਅਤੇ ਫ਼ਰਮਾਨ ਪ੍ਰਗਟ ਕਰਦਾ ਹੈ।20ਉਸ ਨੇ ਇਹ ਕਿਸੇ ਹੋਰ ਕੌਮ ਲਈ ਨਹੀਂ ਕੀਤਾ;ਉਹ ਉਸ ਦੇ ਨਿਯਮਾਂ ਨੂੰ ਨਹੀਂ ਜਾਣਦੇ।ਯਾਹਵੇਹ ਦੀ ਮਹਿਮਾ ਹੋਵੇ।
Biblica, Inc.