ਜ਼ਬੂਰਾਂ144
ਦਾਵੀਦ ਦਾ ਜ਼ਬੂਰ।
1ਯਾਹਵੇਹ ਮੇਰੀ ਚੱਟਾਨ ਹੈ ਉਸਦੀ ਉਸਤਤ ਹੋਵੇ,ਜੋ ਮੇਰੇ ਹੱਥਾਂ ਨੂੰ ਯੁੱਧ ਕਰਨ,ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ।2ਉਹ ਮੇਰਾ ਪਿਆਰਾ ਪਰਮੇਸ਼ਵਰ ਅਤੇ ਮੇਰਾ ਗੜ੍ਹ ਹੈ,ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ,ਮੇਰੀ ਢਾਲ ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ,ਜੋ ਲੋਕਾਂ ਨੂੰ ਮੇਰੇ ਅਧੀਨ ਕਰਦਾ ਹੈ।3ਹੇ ਯਾਹਵੇਹ, ਮਨੁੱਖ ਕੀ ਹਨ ਜੋ ਤੁਸੀਂ ਉਹਨਾਂ ਦੀ ਦੇਖਭਾਲ ਕਰਦੇ ਹੋ,ਸਿਰਫ ਪ੍ਰਾਣੀ ਹੈ ਜੋ ਤੁਸੀਂ ਉਹਨਾਂ ਬਾਰੇ ਸੋਚਦੇ ਹੋ?4ਉਹ ਸਾਹ ਵਾਂਗ ਹਨ;ਉਸਦੇ ਦਿਨ ਇੱਕ ਢਲ ਰਹੇ ਪਰਛਾਵੇਂ ਵਰਗੇ ਹਨ।5ਹੇ ਯਾਹਵੇਹ, ਆਪਣੇ ਅਕਾਸ਼ ਨੂੰ ਖੋਲ੍ਹ ਕੇ ਥੱਲੇ ਆ ਜਾ;ਪਹਾੜਾਂ ਨੂੰ ਛੂਹ ਤਾਂ ਜੋ ਧੂੰਆਂ ਨਿਕਲੇ।6ਬਿਜਲੀ ਦੀਆਂ ਲਿਸ਼ਕਾ ਭੇਜ ਅਤੇ ਦੁਸ਼ਮਣਾਂ ਨੂੰ ਖਿੰਡਾ ਦੇ;ਆਪਣੇ ਤੀਰ ਚਲਾ ਅਤੇ ਉਹਨਾਂ ਦਾ ਨਾਸ਼ ਕਰ।7ਆਪਣਾ ਹੱਥ ਉੱਪਰੋ ਹੇਠਾਂ ਕਰ;ਮੈਨੂੰ ਬਚਾ ਅਤੇ ਮੈਨੂੰ ਛੁਡਾ,ਵੱਡੇ ਪਾਣੀਆਂ ਤੋਂਅਤੇ ਪਰਦੇਸੀਆਂ ਦੇ ਹੱਥੋਂ8ਜਿਨ੍ਹਾਂ ਦੇ ਮੂੰਹ ਝੂਠ ਨਾਲ ਭਰੇ ਹੋਏ ਹਨ,ਜਿਨ੍ਹਾਂ ਦੇ ਸੱਜੇ ਹੱਥ ਧੋਖੇ ਨਾਲ ਭਰੇ ਹੋਏ ਹਨ।9ਹੇ ਮੇਰੇ ਪਰਮੇਸ਼ਵਰ, ਮੈਂ ਤੇਰੇ ਲਈ ਇੱਕ ਨਵਾਂ ਗੀਤ ਗਾਵਾਂਗਾ,ਦਸ ਤਾਰਾਂ ਵਾਲੀ ਸਿਤਾਰ ਉੱਤੇ ਮੈਂ ਤੇਰੇ ਲਈ ਭਜਨ ਗਾਵਾਂਗਾ।10ਉਸ ਨੂੰ ਜਿਹੜਾ ਰਾਜਿਆਂ ਨੂੰ ਜਿੱਤ ਦਿੰਦਾ ਹੈ,ਜਿਹੜਾ ਆਪਣੇ ਸੇਵਕ ਦਾਵੀਦ ਨੂੰ ਮਾਰਨ ਵਾਲੀ ਤਲਵਾਰ ਛੁਡਾਉਂਦਾ ਹੈ।ਮਾਰਨ ਵਾਲੀ ਤਲਵਾਰ11ਮੈਨੂੰ ਛੁਡਾ;ਮੈਨੂੰ ਪਰਦੇਸੀਆਂ ਦੇ ਹੱਥੋਂ ਬਚਾ,ਜਿਨ੍ਹਾਂ ਦੇ ਮੂੰਹ ਝੂਠ ਨਾਲ ਭਰੇ ਹੋਏ ਹਨ,ਜਿਨ੍ਹਾਂ ਦੇ ਸੱਜੇ ਹੱਥ ਧੋਖੇ ਨਾਲ ਭਰੇ ਹੋਏ ਹਨ।12ਤਦ ਸਾਡੇ ਪੁੱਤਰ ਆਪਣੀ ਜਵਾਨੀ ਵਿੱਚ,ਚੰਗੇ ਪੌਦਿਆਂ ਵਰਗੇ ਹੋਣਗੇ,ਅਤੇ ਸਾਡੀਆਂ ਧੀਆਂ ਮਹਿਲ ਨੂੰ ਸਜਾਉਣ ਲਈ,ਖੂੰਜੇ ਦੇ ਪੱਥਰਾਂ ਦੇ ਵਾਂਗ ਹੋਣ।13ਸਾਡੇ ਕੋਠੇ ਹਰ ਕਿਸਮ ਦੇ ਭੋਜਨ ਨਾਲ ਭਰੇ ਹੋਏ ਹੋਣ,ਅਤੇ ਸਾਡੀਆਂ ਭੇਡਾਂ ਹਜ਼ਾਰਾਂ ਵਿੱਚ ਵੱਧ ਜਾਣ,ਅਤੇ ਦਸ ਹਜ਼ਾਰਾਂ ਵਿੱਚ ਸਾਡੇ ਖੇਤ ਵਧ ਜਾਣ;14ਸਾਡੇ ਬਲਦ ਬਹੁਤ ਸਾਰਾ ਭਾਰ ਢੋਣਗੇ।ਕੋਈ ਕੰਧਾਂ ਨੂੰ ਤੋੜਨ ਵਾਲਾ ਨਹੀਂ ਹੋਵੇਗਾ,ਕੈਦ ਵਿੱਚ ਨਹੀਂ ਜਾਵੇਗਾ,ਸਾਡੀਆਂ ਗਲੀਆਂ ਵਿੱਚ ਬਿਪਤਾ ਦਾ ਰੌਲਾ ਨਹੀਂ ਹੋਵੇਗਾ।15ਮੁਬਾਰਕ ਹਨ ਉਹ ਲੋਕ ਜਿਨ੍ਹਾਂ ਬਾਰੇ ਇਹ ਸੱਚ ਹੈ;ਮੁਬਾਰਕ ਹਨ ਉਹ ਲੋਕ ਜਿਨ੍ਹਾਂ ਦਾ ਪਰਮੇਸ਼ਵਰ ਯਾਹਵੇਹ ਹੈ।Biblica, Inc.