ਜ਼ਬੂਰਾਂ143

ਦਾਵੀਦ ਦਾ ਇੱਕ ਜ਼ਬੂਰ।

1ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ,ਦਯਾ ਦੇ ਕਾਰਨ ਮੇਰੀ ਪੁਕਾਰ ਸੁਣ;ਤੇਰੀ ਵਫ਼ਾਦਾਰੀ ਅਤੇ ਧਾਰਮਿਕਤਾ ਵਿੱਚਮੈਨੂੰ ਉੱਤਰ ਦੇ।2ਆਪਣੇ ਦਾਸ ਨੂੰ ਨਿਆਂ ਵਿੱਚ ਨਾ ਲਿਆ,ਕਿਉਂ ਜੋ ਤੇਰੇ ਅੱਗੇ ਕੋਈ ਧਰਮੀ ਨਹੀਂ ਹੈ।3ਵੈਰੀ ਮੇਰਾ ਪਿੱਛਾ ਕਰਦਾ ਹੈ,ਉਹ ਮੈਨੂੰ ਜ਼ਮੀਨ ਉੱਤੇ ਕੁਚਲਦਾ ਹੈ।ਉਹ ਮੈਨੂੰ ਹਨੇਰੇ ਵਿੱਚ ਵਸਾਉਦਾ ਹੈ,ਜ਼ਿਆਦਾ ਸਮੇਂ ਦੇ ਮਰੇ ਹੋਏ ਮੁਰਦਿਆਂ ਵਾਂਗੂੰ।4ਇਸ ਲਈ ਮੇਰਾ ਆਤਮਾ ਮੇਰੇ ਅੰਦਰ ਨਢਾਲ ਹੋ ਜਾਂਦਾ ਹੈ,ਮੇਰੇ ਅੰਦਰ ਮੇਰਾ ਦਿਲ ਦੁਖੀ ਹੈ।5ਮੈਨੂੰ ਪੁਰਾਣੇ ਦਿਨ ਯਾਦ ਹਨ;ਮੈਂ ਤੇਰੇ ਸਾਰੇ ਕੰਮਾਂ ਦਾ ਧਿਆਨ ਕਰਦਾ ਹਾਂਅਤੇ ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਵਿਚਾਰ ਕਰਦਾ ਹਾਂ।6ਮੈਂ ਤੁਹਾਡੇ ਵੱਲ ਆਪਣੇ ਹੱਥ ਫੈਲਾਏ;ਮੈਂ ਸੁੱਕੀ ਜ਼ਮੀਨ ਵਾਂਗ ਤੇਰੇ ਲਈ ਪਿਆਸਾ ਹਾਂ।
7ਹੇ ਯਾਹਵੇਹ, ਮੈਨੂੰ ਜਲਦੀ ਉੱਤਰ ਦੇ;ਮੇਰੀ ਆਤਮਾ ਅਸਫ਼ਲ ਹੋ ਜਾਂਦੀ ਹੈ।ਆਪਣਾ ਮੂੰਹ ਮੈਥੋਂ ਨਾ ਲੁਕਾਨਹੀਂ ਤਾਂ ਮੈਂ ਉਹਨਾਂ ਵਰਗਾ ਹੋ ਜਾਵਾਂਗਾ ਜਿਹੜੇ ਕਬਰ ਵਿੱਚ ਚਲੇ ਜਾਂਦੇ ਹਨ।8ਸਵੇਰ ਮੇਰੇ ਲਈ ਤੇਰੇ ਅਟੱਲ ਪਿਆਰ ਦਾ ਬਚਨ ਲਿਆਵੇ,ਕਿਉਂ ਜੋ ਮੈਂ ਤੇਰੇ ਉੱਤੇ ਆਪਣਾ ਭਰੋਸਾ ਰੱਖਿਆ ਹੈ।ਮੈਨੂੰ ਉਹ ਰਾਹ ਵਿਖਾ ਜਿਸ ਤੇ ਮੈਂ ਚੱਲ ਸਕਾ,ਕਿਉਂ ਜੋ ਮੈਂ ਆਪਣੀ ਜਾਨ ਤੈਨੂੰ ਸੌਂਪਦਾ ਹਾਂ।9ਹੇ ਯਾਹਵੇਹ, ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾ,ਕਿਉਂਕਿ ਮੈਂ ਆਪਣੇ ਆਪ ਨੂੰ ਤੇਰੇ ਵਿੱਚ ਛੁਪਾਇਆ ਹੋਇਆ ਹੈ।10ਮੈਨੂੰ ਤੇਰੀ ਇੱਛਾ ਪੂਰੀ ਕਰਨੀ ਸਿਖਾ,ਕਿਉਂ ਜੋ ਤੂੰ ਮੇਰਾ ਪਰਮੇਸ਼ਵਰ ਹੈ।ਤੁਹਾਡੀ ਚੰਗੀ ਆਤਮਾਪੱਧਰੀ ਜ਼ਮੀਨ ਤੇ ਮੇਰੀ ਅਗਵਾਈ ਕਰੇ।
11ਹੇ ਯਾਹਵੇਹ, ਆਪਣੇ ਨਾਮ ਦੀ ਖ਼ਾਤਰ ਮੇਰੀ ਜਾਨ ਦੀ ਰੱਖਿਆ ਕਰ;ਆਪਣੇ ਧਰਮ ਨਾਲ ਮੇਰੀ ਜਾਨ ਨੂੰ ਦੁੱਖਾਂ ਵਿੱਚੋਂ ਕੱਢ।12ਤੇਰੇ ਅਟੱਲ ਪਿਆਰ ਵਿੱਚ ਮੇਰੇ ਵੈਰੀਆਂ ਨੂੰ ਚੁੱਪ ਕਰਾ,ਮੇਰੇ ਸਾਰੇ ਦੁਸ਼ਮਣਾਂ ਨੂੰ ਨਸ਼ਟ ਕਰ,ਕਿਉਂ ਜੋ ਮੈਂ ਤੇਰਾ ਸੇਵਕ ਹਾਂ।

Biblica, Inc.

https://app.library.bible/content/38de522697cd8943