ਜ਼ਬੂਰਾਂ142
ਦਾਵੀਦ ਦਾ ਇੱਕ ਮਸਕੀਲ ਇੱਕ ਪ੍ਰਾਰਥਨਾ ਜਦੋਂ ਉਹ ਗੁਫਾ ਵਿੱਚ ਸੀ।
1ਮੈਂ ਉੱਚੀ ਆਵਾਜ਼ ਵਿੱਚ ਯਾਹਵੇਹ ਨੂੰ ਪੁਕਾਰਦਾ ਹਾਂ;ਮੈਂ ਦਯਾ ਲਈ ਯਾਹਵੇਹ ਅੱਗੇ ਆਪਣੀ ਆਵਾਜ਼ ਉਠਾਉਂਦਾ ਹਾਂ।2ਮੈਂ ਆਪਣੀ ਸ਼ਿਕਾਇਤ ਉਹ ਦੇ ਅੱਗੇ ਰੱਖਦਾ ਹਾਂ;ਅਤੇ ਮੈਂ ਉਸ ਦੇ ਅੱਗੇ ਆਪਣਾ ਦੁੱਖ ਖੋਲ੍ਹ ਕੇ ਦੱਸਦਾ ਹਾਂ।3ਜਦੋਂ ਮੇਰਾ ਆਤਮਾ ਮੇਰੇ ਅੰਦਰ ਬੇਹੋਸ਼ ਹੋ ਜਾਂਦਾ ਹੈ,ਤੁਸੀਂ ਹੀ ਮੇਰੇ ਰਾਹ ਦੀ ਰਾਖੀ ਕਰਦੇ ਹੋ।ਜਿਸ ਰਾਹ ਵਿੱਚ ਮੈਂ ਤੁਰਦਾ ਹਾਂਲੋਕਾਂ ਨੇ ਮੇਰੇ ਲਈ ਇੱਕ ਫਾਹਾ ਲੁਕਇਆ ਹੈ।4ਨਿਗਾਹ ਕਰ ਅਤੇ ਵੇਖ, ਮੇਰੇ ਸੱਜੇ ਪਾਸੇ ਕੋਈ ਨਹੀਂ ਹੈ;ਕਿਸੇ ਨੂੰ ਮੇਰੀ ਚਿੰਤਾ ਨਹੀਂ ਹੈ।ਮੇਰੇ ਕੋਲ ਕੋਈ ਪਨਾਹ ਨਹੀਂ ਹੈ;ਕਿਸੇ ਨੂੰ ਮੇਰੀ ਜਾਨ ਦੀ ਪਰਵਾਹ ਨਹੀਂ ਹੈ।5ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹੈ,ਮੈਂ ਆਖਦਾ ਹਾਂ, “ਤੂੰ ਮੇਰੀ ਪਨਾਹ ਹੈ,ਜੀਉਂਦਿਆਂ ਦੀ ਧਰਤੀ ਉੱਤੇ ਮੇਰਾ ਹਿੱਸਾ।”6ਮੇਰੀ ਦੁਹਾਈ ਸੁਣ,ਕਿਉਂ ਜੋ ਮੈਨੂੰ ਬਹੁਤ ਲੋੜ ਹੈ।ਮੈਨੂੰ ਉਹਨਾਂ ਤੋਂ ਬਚਾ ਜੋ ਮੇਰਾ ਪਿੱਛਾ ਕਰਦੇ ਹਨ,ਕਿਉਂਕਿ ਉਹ ਮੇਰੇ ਤੋਂ ਬਹੁਤ ਬਲਵਾਨ ਹਨ।7ਮੇਰੀ ਜਾਨ ਨੂੰ ਕੈਦ ਵਿੱਚੋਂ ਛੁਡਾ,ਤਾਂ ਜੋ ਮੈਂ ਤੇਰੇ ਨਾਮ ਦੀ ਉਸਤਤ ਕਰਾਂ।ਤਦ ਧਰਮੀ ਮੇਰੇ ਕੋਲ ਇਕੱਠੇ ਹੋਣਗੇਤੇਰੀਆਂ ਭਲਿਆਈਆਂ ਦੇ ਕਾਰਨ ਜੋ ਮੇਰੇ ਉੱਤੇ ਹਨ।Biblica, Inc.