ਜ਼ਬੂਰਾਂ141

ਦਾਵੀਦ ਦਾ ਇੱਕ ਜ਼ਬੂਰ।

1ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹਾਂ, ਜਲਦੀ ਮੇਰੇ ਕੋਲ ਆ;ਜਦ ਮੈਂ ਤੈਨੂੰ ਪੁਕਾਰਾਂ ਤੂੰ ਮੇਰੀ ਆਵਾਜ਼ ਸੁਣ।2ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਧੂਪ ਵਾਂਗ ਪਹੁੰਚੇ;ਮੇਰਾ ਹੱਥ ਚੁੱਕਣਾ ਸ਼ਾਮ ਦੇ ਬਲੀਦਾਨ ਵਰਗਾ ਹੋਵੇ।
3ਹੇ ਯਾਹਵੇਹ, ਮੇਰੇ ਮੂੰਹ ਉੱਤੇ ਪਹਿਰਾ ਦੇ;ਮੇਰੇ ਬੁੱਲ੍ਹਾਂ ਦੇ ਦਰਵਾਜ਼ੇ ਦੀ ਰਾਖੀ ਕਰ।4ਮੇਰਾ ਮਨ ਬਦੀ ਵੱਲ ਨਾ ਖਿੱਚੇਤਾਂ ਜੋ ਮੈਂ ਬੁਰਿਆਈ ਵਿੱਚ ਭਾਗ ਲਵਾਂ।ਉਨ੍ਹਾਂ ਦੇ ਨਾਲ ਜੋ ਦੁਸ਼ਟ ਹਨ;ਅਤੇ ਮੈਨੂੰ ਉਨ੍ਹਾਂ ਦੇ ਸੁਆਦਲੇ ਭੋਜਨ ਨਾ ਖਾਣ ਦੇ।
5ਇੱਕ ਧਰਮੀ ਆਦਮੀ ਮੈਨੂੰ ਮਾਰੇ, ਇਹ ਉਸਦੀ ਦਯਾ ਹੈ;ਉਹ ਮੈਨੂੰ ਝਿੜਕ ਦੇਵੇ, ਇਹ ਮੇਰੇ ਸਿਰ ਉੱਤੇ ਤੇਲ ਹੈ।ਮੇਰਾ ਸਿਰ ਉਸ ਨੂੰ ਇਨਕਾਰ ਨਹੀਂ ਕਰੇਗਾ,ਕਿਉਂਕਿ ਮੇਰੀ ਪ੍ਰਾਰਥਨਾ ਅਜੇ ਵੀ ਦੁਸ਼ਟਾਂ ਦੇ ਕੰਮਾਂ ਦੇ ਵਿਰੁੱਧ ਹੋਵੇਗੀ।
6ਉਹਨਾਂ ਦੇ ਹਾਕਮ ਚੱਟਾਨਾਂ ਤੋਂ ਹੇਠਾਂ ਸੁੱਟੇ ਜਾਣਗੇ,ਅਤੇ ਦੁਸ਼ਟ ਜਾਣ ਲੈਣਗੇ ਕਿ ਮੇਰੀਆਂ ਗੱਲਾਂ ਚੰਗੀ ਤਰ੍ਹਾਂ ਕਹੀਆਂ ਗਈਆਂ ਸਨ।7ਉਹ ਆਖਣਗੇ, ਜਿਵੇਂ ਕੋਈ ਹਲ ਵਾਹੁੰਦਾ ਹੈ ਅਤੇ ਧਰਤੀ ਨੂੰ ਪਾੜ ਦਿੰਦਾ ਹੈ,ਉਸੇ ਤਰ੍ਹਾਂ ਸਾਡੀਆਂ ਹੱਡੀਆਂ ਕਬਰ ਦੇ ਮੂੰਹ ਵਿੱਚ ਖਿੱਲਰ ਗਈਆਂ ਹਨ।
8ਪਰ ਹੇ ਯਾਹਵੇਹ, ਮੇਰੀਆਂ ਨਜ਼ਰਾਂ ਤੇਰੇ ਉੱਤੇ ਟਿਕੀਆਂ ਹੋਈਆਂ ਹਨ,ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ, ਮੈਨੂੰ ਮੌਤ ਦੇ ਹਵਾਲੇ ਨਾ ਕਰ।9ਦੁਸ਼ਟਾਂ ਦੇ ਫੰਦਿਆਂ ਤੋਂ ਮੈਨੂੰ ਬਚਾ,ਉਹਨਾਂ ਫੰਦਿਆਂ ਤੋਂ ਜੋ ਉਹਨਾਂ ਨੇ ਮੇਰੇ ਲਈ ਵਿਛਾਏ ਹਨ।10ਦੁਸ਼ਟਾਂ ਨੂੰ ਆਪਣੇ ਜਾਲ ਵਿੱਚ ਫਸਣ ਦੇ,ਜਿਸ ਵੇਲੇ ਮੈਂ ਸੁਰੱਖਿਆ ਨਾਲ ਲੰਘ ਜਾਵਾਂ।

Biblica, Inc.

https://app.library.bible/content/38de522697cd8943