ਜ਼ਬੂਰਾਂ140
ਸੰਗੀਤ ਦੇ ਨਿਰਦੇਸ਼ਕ ਲਈ ਦਾਵੀਦ ਦਾ ਇੱਕ ਜ਼ਬੂਰ।
1ਹੇ ਯਾਹਵੇਹ, ਮੈਨੂੰ ਦੁਸ਼ਟ ਲੋਕਾਂ ਤੋਂ ਬਚਾ;ਹਿੰਸਕ ਲੋਕਾਂ ਤੋਂ ਮੇਰੀ ਰੱਖਿਆ ਕਰ,2ਜਿਹੜੇ ਆਪਣੇ ਮਨਾਂ ਵਿੱਚ ਬੁਰੀਆਂ ਯੋਜਨਾਵਾਂ ਘੜਦੇ ਹਨ,ਅਤੇ ਹਰ ਰੋਜ਼ ਲੜਾਈਆਂ ਛੇੜਦੇ ਹਨ।3ਉਹ ਆਪਣੀਆਂ ਜੀਭਾਂ ਸੱਪ ਵਰਗੀਆਂ ਤਿੱਖੀਆਂ ਬਣਾਉਂਦੇ ਹਨ,ਸੱਪਾਂ ਦਾ ਜ਼ਹਿਰ ਉਹਨਾਂ ਦੇ ਬੁੱਲ੍ਹਾਂ ਉੱਤੇ ਹੈ।4ਹੇ ਯਾਹਵੇਹ, ਮੈਨੂੰ ਦੁਸ਼ਟਾਂ ਦੇ ਹੱਥੋਂ ਸੁਰੱਖਿਅਤ ਰੱਖ;ਮੈਨੂੰ ਲੋਕਾਂ ਜ਼ਾਲਮ ਤੋਂ ਬਚਾ,ਜੋ ਮੇਰੇ ਪੈਰਾਂ ਦੇ ਔਕੜਨ ਦੀ ਜੁਗਤੀ ਕੀਤੀ।5ਹੰਕਾਰੀ ਲੋਕਾਂ ਨੇ ਮੇਰੇ ਲਈ ਇੱਕ ਫਾਹੀ ਲੁਕਾਈ ਹੈ;ਉਹਨਾਂ ਨੇ ਆਪਣੇ ਜਾਲ ਦੀਆਂ ਰੱਸੀਆਂ ਵਿਛਾ ਦਿੱਤੀਆਂ ਹਨ,ਅਤੇ ਮੇਰੇ ਰਾਹ ਵਿੱਚ ਮੇਰੇ ਲਈ ਫੰਦੇ ਵਿਛਾਇਆ ਹੈ।6ਮੈਂ ਯਾਹਵੇਹ ਨੂੰ ਆਖਦਾ ਹਾਂ, “ਤੂੰ ਮੇਰਾ ਪਰਮੇਸ਼ਵਰ ਹੈ।”ਹੇ ਯਾਹਵੇਹ, ਮੇਰੀ ਪੁਕਾਰ ਨੂੰ ਆਪਣੀ ਦਯਾ ਦੇ ਕਾਰਨ ਸੁਣ।7ਯਾਹਵੇਹ ਮੇਰੇ ਮਜ਼ਬੂਤ ਬਚਾਉਣ ਵਾਲੇ,ਤੂੰ ਲੜਾਈ ਦੇ ਦਿਨ ਵਿੱਚ ਮੇਰੀ ਦੀ ਰੱਖਿਆ ਕਰੀ।8ਹੇ ਯਾਹਵੇਹ, ਦੁਸ਼ਟਾ ਦੀ ਇੱਛਾ ਪੂਰੀ ਨਾ ਕਰ,ਉਹਨਾਂ ਦੀਆਂ ਯੋਜਨਾਵਾਂ ਨੂੰ ਕਾਮਯਾਬ ਨਾ ਹੋਣ ਦੇ।9ਜਿਹੜੇ ਮੈਨੂੰ ਘੇਰਦੇ ਹਨ, ਉਹ ਮਾਣ ਨਾਲ ਸਿਰ ਚੁੱਕਦੇ ਹਨ।ਉਹਨਾਂ ਦੇ ਬੁੱਲ੍ਹਾਂ ਦੀ ਸ਼ਰਾਰਤ ਉਹਨਾਂ ਨੂੰ ਘੇਰ ਲਵੇ।10ਉਹਨਾਂ ਉੱਤੇ ਬਲਦੇ ਕੋਲੇ ਡਿੱਗ ਜਾਣ;ਉਹ ਅੱਗ ਵਿੱਚ ਸੁੱਟੇ ਜਾਣ,ਅਤੇ ਡੂੰਘੇ ਟੋਇਆਂ ਵਿੱਚੋਂ ਫਿਰ ਕਦੇ ਨਾ ਉੱਠਣ।11ਭਈ ਨਿੰਦਕ ਧਰਤੀ ਉੱਤੇ ਕਾਇਮ ਨਾ ਹੋਣ;ਬੁਰਿਆਈ ਉਹ ਦੇ ਢਾਉਣ ਨੂੰ ਜ਼ਾਲਮ ਦਾ ਸ਼ਿਕਾਰ ਕਰੇ।12ਮੈਂ ਜਾਣਦਾ ਹਾਂ ਕਿ ਯਾਹਵੇਹ ਗਰੀਬਾਂ ਲਈ ਨਿਆਂ ਕਰਦਾ ਹੈਅਤੇ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ।13ਸੁੱਚ-ਮੁੱਚ ਹੀ ਧਰਮੀ ਤੇਰੇ ਨਾਮ ਦਾ ਧੰਨਵਾਦ ਕਰਨਗੇ,ਅਤੇ ਨੇਕ ਲੋਕ ਤੇਰੀ ਹਜ਼ੂਰੀ ਵਿੱਚ ਵੱਸਣਗੇ।Biblica, Inc.