ਜ਼ਬੂਰਾਂ139

ਸੰਗੀਤ ਦੇ ਨਿਰਦੇਸ਼ਕ ਲਈ, ਦਾਵੀਦ ਦਾ ਇੱਕ ਜ਼ਬੂਰ।

1ਹੇ ਯਾਹਵੇਹ, ਤੂੰ ਮੈਨੂੰ ਪਰਖਿਆ ਹੈ,ਅਤੇ ਤੂੰ ਮੈਨੂੰ ਜਾਣ ਲਿਆ ਹੈ।2ਤੂੰ ਮੇਰਾ ਉੱਠਣਾ ਅਤੇ ਮੇਰਾ ਬੈਠਣਾ ਜਾਣਦਾ ਹੈ;ਤੂੰ ਮੇਰੇ ਵਿਚਾਰਾਂ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈ।3ਤੂੰ ਮੇਰੇ ਚੱਲਣੇ ਅਤੇ ਲੇਟਣੇ ਨੂੰ ਜਾਣਦਾ ਹੈ;ਅਤੇ ਤੂੰ ਮੇਰੇ ਸਾਰੇ ਰਾਹਾ ਨੂੰ ਜਾਣਦਾ ਹੈ।4ਇਸ ਤੋਂ ਪਹਿਲਾਂ ਕਿ ਕੋਈ ਸ਼ਬਦ ਮੇਰੀ ਜੀਭ ਤੇ ਹੋਵੇ,ਹੇ ਯਾਹਵੇਹ, ਮੈਂ ਕੀ ਕਹਾਂਗਾ ਤੂੰ ਇਸਨੂੰ ਪੂਰੀ ਤਰ੍ਹਾਂ ਜਾਣਦਾ ਹੈ।5ਤੂੰ ਮੈਨੂੰ ਹਰ ਪਾਸਿਓ ਘੇਰ ਰੱਖਿਆ ਹੈ,ਤੂੰ ਆਪਣਾ ਹੱਥ ਮੇਰੇ ਉੱਤੇ ਰੱਖਿਆ ਹੈ।6ਇਹੋ ਜਿਹਾ ਗਿਆਨ ਮੇਰੇ ਲਈ ਬਹੁਤ ਹੀ ਅਦਭੁਤ ਹੈ,ਮੇਰੇ ਲਈ ਬਹੁਤ ਉੱਚਾ ਹੈ ਮੈਂ ਇਸਨੂੰ ਪ੍ਰਾਪਤ ਨਹੀਂ ਕਰ ਸਕਦਾ ਹਾਂ।7ਮੈਂ ਤੁਹਾਡੀ ਆਤਮਾ ਤੋਂ ਕਿੱਧਰ ਜਾਵਾਂ?ਮੈਂ ਤੇਰੀ ਹਜ਼ੂਰੀ ਤੋਂ ਬਚ ਕੇ ਕਿੱਥੇ ਭੱਜ ਸਕਦਾ ਹਾਂ?8ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾ, ਤੂੰ ਉੱਥੇ ਹੈ;ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ, ਤੂੰ ਉੱਥੇ ਵੀ ਹੈ।9ਜੇ ਮੈਂ ਸਵੇਰ ਦੇ ਖੰਭਾਂ ਦੀ ਸਵਾਰੀ ਕਰਦਾ ਹਾਂ,ਜੇ ਮੈਂ ਸਭ ਤੋਂ ਦੂਰ ਦੇ ਸਮੁੰਦਰਾਂ ਤੇ ਰਹਿੰਦਾ ਹਾਂ,10ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਂਗਾ,ਅਤੇ ਤੇਰਾ ਸੱਜਾ ਹੱਥ ਮੇਰੀ ਮਦਦ ਕਰੇਂਗਾ।11ਅਗਰ ਮੈਂ ਆਖਾਂ ਕਿ “ਹਨ੍ਹੇਰਾ ਨੂੰ ਮੈਨੂੰ ਲੁਕਾ ਲਵੇ,ਅਤੇ ਮੇਰੇ ਆਲੇ-ਦੁਆਲੇ ਦੀ ਰੌਸ਼ਨੀ ਰਾਤ ਹੋ ਜਾਵੇਂ।”12ਤਾਂ ਵੀ ਹਨ੍ਹੇਰਾ ਤੇਰੇ ਕੋਲੋ ਛੁਪਿਆ ਨਹੀਂ ਰਹੇਗਾ,ਤੁਹਾਡੇ ਲਈ ਰਾਤ ਦਿਨ ਵਾਂਗ ਚਮਕੇਗੀ,ਹਨ੍ਹੇਰਾ ਅਤੇ ਚਾਨਣ ਤੁਹਾਡੇ ਲਈ ਇੱਕੋ ਜਿਹੇ ਹਨ।13ਤੂੰ ਮੇਰੇ ਸਰੀਰ ਦੇ ਸਾਰੇ ਨਾਜ਼ੁਕ, ਅੰਦਰੂਨੀ ਅੰਗ ਬਣਾਏ;ਅਤੇ ਮੇਰੀ ਮਾਂ ਦੇ ਗਰਭ ਵਿੱਚ ਮੈਨੂੰ ਇਕੱਠੇ ਬੁਣਿਆ।14ਮੈ ਤੇਰਾ ਧੰਨਵਾਦ ਕਰਦਾ ਹਾਂ ਕਿਉਂਕਿ ਤੂੰ ਮੈਨੂੰ ਭਿਆਨਕ ਅਤੇ ਅਦਭੁਤ ਤਰੀਕੇ ਨਾਲ ਬਣਾਇਆ ਹੈ;ਤੇਰੇ ਕੰਮ ਅਚਰਜ਼ ਹਨ,ਮੈਂ ਇਹਨਾਂ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹਾਂ। 15ਤੂੰ ਮੇਰੇ ਸਰੀਰ ਨੂੰ ਜਾਣਦਾ ਹੈ,ਮੇਰੀਆਂ ਹੱਡੀਆ ਤੇਰੇ ਤੋਂ ਲੁੱਕੀਆ ਹੋਈਆ ਨਹੀਂ ਸਨ,ਜਦੋਂ ਮੈਂ ਗਰਭ ਦੇ ਹਨ੍ਹੇਰੇ ਵਿੱਚ ਬੁਣਿਆ ਗਿਆ ਸੀ।16ਤੂੰ ਮੇਰੇ ਜਨਮ ਤੋਂ ਪਹਿਲਾਂ ਮੈਨੂੰ ਵੇਖਿਆਮੇਰੀ ਜ਼ਿੰਦਗੀ ਦਾ ਹਰ ਦਿਨ ਤੇਰੀ ਕਿਤਾਬ ਵਿੱਚ ਦਰਜ ਕੀਤਾ ਗਿਆ ਹੈ;ਜਦ ਕਿ ਉਸ ਸਮੇਂ ਉਹਨਾਂ ਵਿੱਚੋਂ ਇੱਕ ਵੀ ਹੋਂਦ ਵਿੱਚ ਨਹੀਂ ਸੀ।17ਹੇ ਪਰਮੇਸ਼ਵਰ, ਤੇਰੇ ਵਿਚਾਰ ਮੇਰੇ ਲਈ ਕਿੰਨੇ ਕੀਮਤੀ ਹਨ,ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ।18ਜੇ ਮੈਂ ਉਹਨਾਂ ਨੂੰ ਗਿਣਨਾ ਸ਼ੁਰੂ ਵੀ ਕਰਾਂ,ਤਾਂ ਉਹ ਰੇਤ ਦੇ ਦਾਣਿਆਂ ਨਾਲੋਂ ਵੀ ਜ਼ਿਆਦਾ ਹਨ,ਅਤੇ ਜਦੋਂ ਮੈਂ ਉੱਠਦਾ ਹੈ, ਮੈਂ ਤੁਹਾਡੇ ਨਾਲ ਹੁੰਦਾ ਹੈ।
19ਹੇ ਪਰਮੇਸ਼ਵਰ ਤੂੰ ਜ਼ਰੂਰ ਦੁਸ਼ਟ ਨੂੰ ਵੱਢ ਸੁੱਟੇਗਾ!ਮੇਰੇ ਤੋਂ ਦੂਰ ਰਹੋ, ਤੁਸੀਂ ਜੋ ਖੂਨ ਦੇ ਪਿਆਸੇ ਹੋ!20ਉਹ ਤੇਰੇ ਬਾਰੇ ਗੰਦੇ ਇਰਾਦੇ ਨਾਲ ਬੋਲਦੇ ਹਨ;ਤੇਰੇ ਵਿਰੋਧੀ ਤੇਰੇ ਨਾਮ ਦੀ ਗਲਤ ਵਰਤੋਂ ਕਰਦੇ ਹਨ।21ਹੇ ਯਾਹਵੇਹ, ਕੀ ਮੈਂ ਉਹਨਾਂ ਨਾਲ ਨਫ਼ਰਤ ਨਹੀਂ ਕਰਦਾ ਜੋ ਤੇਰੇ ਨਾਲ ਨਫ਼ਰਤ ਕਰਦੇ ਹਨ,ਕੀ ਮੈਂ ਉਹਨਾਂ ਨੂੰ ਨਫ਼ਰਤ ਨਹੀਂ ਕਰਦਾ ਜਿਹੜੇ ਤੇਰੇ ਵਿਰੋਧੀ ਹਨ? 22ਮੈਂ ਉਹਨਾਂ ਨਾਲ ਪੂਰੇ ਦਿਲ ਤੋਂ ਨਫ਼ਰਤ ਕਰਦਾ ਹਾਂ;ਮੈਂ ਉਹਨਾਂ ਨੂੰ ਆਪਣੇ ਦੁਸ਼ਮਣ ਗਿਣਦਾ ਹਾਂ।23ਹੇ ਪਰਮੇਸ਼ਵਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ;ਮੇਰੀ ਜਾਂਚ ਕਰ ਅਤੇ ਮੇਰੇ ਖਿਆਲਾਂ ਨੂੰ ਜਾਣ।24ਵੇਖ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ?ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ।

Biblica, Inc.

https://app.library.bible/content/38de522697cd8943