ਜ਼ਬੂਰਾਂ13
ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਇੱਕ ਜ਼ਬੂਰ।
1ਹੇ ਯਾਹਵੇਹ, ਕਦੋਂ ਤੱਕ? ਕੀ ਤੂੰ ਮੈਨੂੰ ਸਦਾ ਲਈ ਭੁੱਲ ਜਾਵੇਂਗਾ?ਕਦ ਤੱਕ ਤੂੰ ਮੈਥੋਂ ਆਪਣਾ ਮੂੰਹ ਲੁਕਾਵੇਂਗਾ?2ਕਿੰਨਾ ਚਿਰ ਮੈਂ ਆਪਣੇ ਮਨ ਦੇ ਵਿਚਾਰਾਂ ਨਾਲ ਲੜਦਾ ਰਹਾਂਗਾਅਤੇ ਦਿਨੋਂ-ਦਿਨ ਦਿਲ ਵਿੱਚ ਉਦਾਸ ਰਹਾਂਗਾ?ਕਦੋਂ ਤੱਕ ਮੇਰਾ ਦੁਸ਼ਮਣ ਮੇਰੇ ਉੱਤੇ ਜਿੱਤ ਪ੍ਰਾਪਤ ਕਰਦਾ ਰਹੇਗਾ?3ਹੇ ਯਾਹਵੇਹ, ਮੇਰੇ ਪਰਮੇਸ਼ਵਰ, ਮੇਰੇ ਵੱਲ ਵੇਖ ਕੇ ਉੱਤਰ ਦੇ।ਮੇਰੀਆਂ ਅੱਖਾਂ ਨੂੰ ਚਾਨਣ ਕਰ, ਕਿਤੇ ਅਜਿਹਾ ਨਾ ਹੋਵੇ ਮੈਂ ਮੌਤ ਦੀ ਨੀਂਦ ਸੌ ਜਾਵਾਂ,4ਅਜਿਹਾ ਨਾ ਹੋਵੇ ਕਿ ਮੇਰਾ ਵੈਰੀ ਆਖੇ, “ਮੈਂ ਉਸ ਨੂੰ ਜਿੱਤ ਲਿਆ ਹੈ,”ਅਤੇ ਮੇਰੇ ਦੁਸ਼ਮਣ ਖੁਸ਼ ਹੋਣਗੇ ਜਦੋਂ ਮੈਂ ਡਿੱਗਦਾ ਹਾਂ।5ਪਰ ਮੈਨੂੰ ਤੁਹਾਡੇ ਅਥਾਹ ਪਿਆਰ ਵਿੱਚ ਭਰੋਸਾ ਹੈ;ਮੇਰਾ ਦਿਲ ਤੇਰੀ ਮੁਕਤੀ ਵਿੱਚ ਆਨੰਦ ਹੁੰਦਾ ਹੈ।6ਮੈਂ ਯਾਹਵੇਹ ਦੀ ਮਹਿਮਾ ਗਾਵਾਂਗਾ, ਕਿਉਂਕਿ ਉਸਨੇ ਮੇਰੇ ਉੱਤੇ ਬਹੁਤ ਉਪਕਾਰ ਕੀਤੇ ਹਨ।Biblica, Inc.