ਜ਼ਬੂਰਾਂ138

ਦਾਵੀਦ ਦਾ ਜ਼ਬੂਰ।

1ਹੇ ਯਾਹਵੇਹ, ਮੈਂ ਆਪਣੇ ਪੂਰੇ ਦਿਲ ਨਾਲ ਤੇਰੀ ਉਸਤਤ ਕਰਾਂਗਾ;“ਦੇਵਤਿਆਂ” ਅੱਗੇ ਮੈਂ ਤੇਰੀ ਮਹਿਮਾ ਗਾਵਾਂਗਾ।2ਮੈਂ ਤੇਰੀ ਪਵਿੱਤਰ ਹੈਕਲ ਵੱਲ ਮੱਥਾ ਟੇਕਾਂਗਾਅਤੇ ਤੇਰੇ ਅਟੁੱਟ ਪਿਆਰ,ਅਤੇ ਤੇਰੀ ਵਫ਼ਾਦਾਰੀ ਲਈ ਤੁਹਾਡੇ ਨਾਮ ਦੀ ਉਸਤਤ ਕਰਾਂਗਾ,ਕਿਉਂਕਿ ਤੂੰ ਆਪਣੇ ਪਵਿੱਤਰ ਹੁਕਮ ਨੂੰ ਇੰਨਾ ਉੱਚਾ ਕੀਤਾ ਹੈਕਿ ਇਹ ਤੇਰੀ ਪ੍ਰਸਿੱਧੀ ਤੋਂ ਵੱਧ ਗਿਆ ਹੈ।3ਜਦੋਂ ਮੈਂ ਤੈਨੂੰ ਪੁਕਾਰਿਆ, ਤੂੰ ਮੈਨੂੰ ਉੱਤਰ ਦਿੱਤਾ;ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ ਹੈ।
4ਹੇ ਯਾਹਵੇਹ, ਧਰਤੀ ਦੇ ਸਾਰੇ ਰਾਜੇ ਤੇਰੀ ਉਸਤਤ ਕਰਨ,ਜਦੋਂ ਉਹ ਸੁਣਨ ਜੋ ਤੁਸੀਂ ਹੁਕਮ ਦਿੱਤਾ ਹੈ।5ਉਹ ਯਾਹਵੇਹ ਦੇ ਮਾਰਗਾਂ ਦਾ ਗੀਤ ਗਾਉਣ,ਕਿਉਂਕਿ ਯਾਹਵੇਹ ਦੀ ਮਹਿਮਾ ਮਹਾਨ ਹੈ।
6ਭਾਵੇਂ ਯਾਹਵੇਹ ਉੱਚਾ ਹੈ, ਤਾਂ ਵੀ ਉਹ ਨੀਵਿਆਂ ਉੱਤੇ ਮਿਹਰਬਾਨ ਹੈ;ਭਾਵੇਂ ਮਹਾਨ ਹੈ, ਉਹ ਉਹਨਾਂ ਨੂੰ ਉੱਥੋਂ ਦੇਖਦਾ ਹੈ।7ਭਾਵੇਂ ਮੈਂ ਮੁਸੀਬਤ ਵਿੱਚ ਚੱਲਦਾ ਹਾਂ,ਤੂੰ ਮੇਰੀ ਜਾਨ ਦੀ ਰੱਖਿਆ ਕਰਦਾ ਹੈ।ਤੂੰ ਮੇਰੇ ਵੈਰੀਆਂ ਦੇ ਕ੍ਰੋਧ ਉੱਤੇ ਆਪਣਾ ਹੱਥ ਪਸਾਰਦਾ ਹੈ।ਤੂੰ ਆਪਣੇ ਸੱਜੇ ਹੱਥ ਨਾਲ ਮੈਨੂੰ ਬਚਾਉਂਦਾ ਹੈ।8ਯਾਹਵੇਹ ਮੈਨੂੰ ਸਹੀ ਠਹਿਰਾਵੇਗਾ;ਹੇ ਯਾਹਵੇਹ, ਤੇਰਾ ਪਿਆਰ ਸਦੀਪਕ ਹੈਆਪਣੇ ਹੱਥਾਂ ਦੇ ਕੰਮਾਂ ਨੂੰ ਨਾ ਤਿਆਗ।

Biblica, Inc.

https://app.library.bible/content/38de522697cd8943