ਜ਼ਬੂਰਾਂ137

1ਜਦੋਂ ਅਸੀਂ ਸੀਯੋਨ ਨੂੰ ਯਾਦ ਕੀਤਾ,ਤਾਂ ਅਸੀਂ ਬਾਬੇਲ ਦੀਆਂ ਨਦੀਆਂ ਦੇ ਕੰਢੇ ਬੈਠੇ ਅਤੇ ਰੋਏ।2ਉੱਥੇ ਅਸੀਂ ਪੋਪਲਰ ਦੇ ਰੁੱਖਾਂ ਉੱਤੇਆਪਣੇ ਸਾਜ਼ ਟੰਗ ਦਿੱਤੇ।3ਉੱਥੇ ਸਾਨੂੰ ਕੈਦ ਕਰਨ ਵਾਲਿਆ ਨੇ ਸਾਡੇ ਕੋਲੋ ਗੀਤ,ਅਤੇ ਸਾਡੇ ਤਸੀਹੇ ਦੇਣ ਵਾਲਿਆਂ ਨੇ ਖੁਸ਼ੀ ਦੇ ਗੀਤ ਮੰਗੇ।ਉਹਨਾਂ ਨੇ ਕਿਹਾ, “ਸਾਨੂੰ ਸੀਯੋਨ ਦੇ ਗੀਤਾਂ ਵਿੱਚੋਂ ਇੱਕ ਗੀਤ ਸੁਣਾਓ!”
4ਪਰਦੇਸ ਵਿੱਚ ਰਹਿੰਦਿਆਂ,ਅਸੀਂ ਯਾਹਵੇਹ ਦੇ ਗੀਤ ਕਿਵੇਂ ਗਾ ਸਕਦੇ ਹਾਂ?5ਹੇ ਯੇਰੂਸ਼ਲੇਮ, ਜੇਕਰ ਮੈਂ ਤੈਨੂੰ ਭੁੱਲ ਜਾਵਾਂ,ਮੇਰਾ ਸੱਜਾ ਹੱਥ ਆਪਣਾ ਹੁਨਰ ਭੁੱਲ ਜਾਵੇ।6ਮੇਰੀ ਜੀਭ ਮੇਰੇ ਮੂੰਹ ਦੀ ਛੱਤ ਨਾਲ ਚਿਪਕ ਜਾਵੇਜੇ ਮੈਂ ਤੈਨੂੰ ਚੇਤੇ ਨਾ ਕਰਾਂ,ਜੇ ਮੈਂ ਯੇਰੂਸ਼ਲੇਮ ਨੂੰ ਆਪਣਾ ਸਭ ਤੋਂ ਵੱਡਾ ਅਨੰਦ ਨਾ ਸਮਝਾ।
7ਯਾਹਵੇਹ ਯਾਦ ਰੱਖੋ,ਯੇਰੂਸ਼ਲੇਮ ਦੇ ਡਿੱਗਣ ਦੇ ਦਿਨ ਅਦੋਮੀਆਂ ਨੇ ਕੀ ਕੀਤਾ ਸੀ।ਉਹ ਬੋਲੇ, “ਇਸ ਨੂੰ ਢਾਹ ਦਿਓ,ਇਸ ਨੂੰ ਇਸ ਦੀਆਂ ਨੀਹਾਂ ਤੱਕ ਢਾਹ ਦਿਓ।”8ਹੇ ਬਾਬੇਲ ਦੀ ਧੀ, ਨਾਸ ਹੋਣ ਵਾਲੀ,ਮੁਬਾਰਕ ਹੈ ਉਹ ਜਿਹੜਾ ਤੈਨੂੰ ਬਦਲਾ ਦੇਵੇ,ਜੋ ਤੂੰ ਸਾਡੇ ਨਾਲ ਕੀਤਾ ਹੈ।9ਮੁਬਾਰਕ ਹੈ ਉਹ ਜਿਹੜਾ ਤੁਹਾਡੇ ਨਿਆਣਿਆਂ ਨੂੰ ਫੜ੍ਹ ਲੈਂਦਾ ਹੈ,ਅਤੇ ਉਹਨਾਂ ਨੂੰ ਚੱਟਾਨਾਂ ਨਾਲ ਮਾਰਦਾ ਹੈ।

Biblica, Inc.

https://app.library.bible/content/38de522697cd8943