ਜ਼ਬੂਰਾਂ133
ਦਾਵੀਦ ਦਾ ਚੜ੍ਹਾਈ ਦਾ ਗੀਤ।
1ਇਹ ਕਿੰਨਾ ਚੰਗਾ ਅਤੇ ਸੋਹਣਾ ਹੈ!ਜਦੋਂ ਪਰਮੇਸ਼ਵਰ ਦੇ ਲੋਕ ਏਕਤਾ ਵਿੱਚ ਇਕੱਠੇ ਰਹਿੰਦੇ ਹਨ।2ਇਹ ਸਿਰ ਉੱਤੇ ਡੋਲ੍ਹੇ ਹੋਏ ਕੀਮਤੀ ਤੇਲ ਵਰਗਾ ਹੈ,ਜਿਹੜਾ ਸਿਰ ਤੋਂ ਚੋਂ ਕੇ ਦਾੜ੍ਹੀ ਉੱਤੇ,ਹਾਰੋਨ ਦੀ ਦਾੜ੍ਹੀ ਉੱਤੇ ਚੋਂ ਕੇ,ਉਸ ਦੇ ਚੋਲੇ ਦੇ ਪੁਸ਼ਾਕ ਤੱਕ ਜਾਂਦਾ ਹੈ।3ਇਹ ਇਸ ਤਰ੍ਹਾਂ ਹੈ ਜਿਵੇਂ ਹਰਮੋਨ ਦੀ ਤ੍ਰੇਲ ਸੀਯੋਨ ਪਰਬਤ ਉੱਤੇ ਡਿੱਗ ਰਹੀ ਹੋਵੇ।ਕਿਉਂਕਿ ਉੱਥੇ ਯਾਹਵੇਹ ਆਪਣੀ ਅਸੀਸ ਦਿੰਦਾ ਹੈ,ਜੋ ਸਦਾ ਦੇ ਜੀਵਨ ਲਈ ਹੈ।Biblica, Inc.