ਜ਼ਬੂਰਾਂ132
ਚੜ੍ਹਾਈ ਦਾ ਗੀਤ।
1ਹੇ ਯਾਹਵੇਹ, ਦਾਵੀਦ ਅਤੇਉਸਦੇ ਸਾਰੇ ਦੁੱਖਾਂ ਨੂੰ ਚੇਤੇ ਰੱਖ।2ਉਸ ਨੇ ਯਾਹਵੇਹ ਦੇ ਅੱਗੇ ਸਹੁੰ ਖਾਧੀ,ਉਸ ਨੇ ਯਾਕੋਬ ਦੇ ਸਰਵਸ਼ਕਤੀਮਾਨ ਪੁਰਖ ਅੱਗੇ ਸੁੱਖਣਾ ਸੁੱਖੀ;3“ਮੈਂ ਨਾ ਆਪਣੇ ਘਰ ਵਿੱਚ ਵੜਾਂਗਾ, ਅਤੇ ਨਾ ਹੀ ਆਪਣੇ ਬਿਸਤਰੇ ਤੇ ਜਾਵਾਂਗਾ।4ਮੈਂ ਆਪਣੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਣ ਦਿਆਂਗਾਨਾ ਆਪਣੀਆਂ ਪਲਕਾਂ ਨੂੰ ਊਂਘ ਆਉਣ ਦਿਆਂਗਾ,5ਜਦੋਂ ਤੱਕ ਮੈਨੂੰ ਯਾਹਵੇਹ ਲਈ ਕੋਈ ਜਗ੍ਹਾ ਨਹੀਂ ਮਿਲ ਜਾਂਦੀ,ਅਤੇ ਯਾਕੋਬ ਦੇ ਸਰਵਸ਼ਕਤੀਮਾਨ ਲਈ ਕੋਈ ਡੇਰਾ!”6ਅਸੀਂ ਅਫ਼ਰਾਥ ਵਿੱਚ ਇਹ ਸੁਣਿਆ,ਉਹ ਸਾਨੂੰ ਯਾਅਰ ਦੇ ਮੈਦਾਨ ਵਿੱਚ ਲੱਭ ਪਿਆ।7“ਆਓ ਅਸੀਂ ਉਹ ਦੇ ਨਿਵਾਸ ਸਥਾਨ ਨੂੰ ਚੱਲੀਏ,ਅਸੀਂ ਉਹ ਦੇ ਚਰਨਾਂ ਦੀ ਚੌਂਕੀ ਵਿੱਚ ਮੱਥਾ ਟੇਕਦੇ ਹਾਂ,8‘ਹੇ ਯਾਹਵੇਹ, ਉੱਠ ਅਤੇ ਆਪਣੇ ਆਰਾਮ ਸਥਾਨ ਵਿੱਚ ਆ,ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ।9ਤੇਰੇ ਜਾਜਕ ਤੇਰੀ ਧਾਰਮਿਕਤਾ ਨੂੰ ਪਹਿਨ ਲੈ,ਤੁਹਾਡੇ ਵਫ਼ਾਦਾਰ ਲੋਕ ਖੁਸ਼ੀ ਵਿੱਚ ਗਾਉਣ।’ ”10ਆਪਣੇ ਸੇਵਕ ਦਾਵੀਦ ਦੀ ਖ਼ਾਤਰ,ਆਪਣੇ ਮਸਹ ਕੀਤੇ ਹੋਏ ਨੂੰ ਰੱਦ ਨਾ ਕਰ।11ਯਾਹਵੇਹ ਨੇ ਦਾਵੀਦ ਨਾਲ ਸਹੁੰ ਖਾਧੀ,ਇੱਕ ਪੱਕੀ ਸਹੁੰ ਉਹ ਰੱਦ ਨਹੀਂ ਕਰੇਗਾ:“ਤੇਰੇ ਆਪਣੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਨੂੰ,ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।12ਜੇਕਰ ਤੇਰੇ ਪੁੱਤਰ ਮੇਰੇ ਨੇਮ ਨੂੰ ਮੰਨਦੇ ਹਨ,ਅਤੇ ਉਹਨਾਂ ਬਿਧੀਆਂ ਨੂੰ ਜੋ ਮੈਂ ਉਹਨਾਂ ਨੂੰ ਸਿਖਾਉਂਦਾ ਹਾਂ,ਤਾਂ ਉਹਨਾਂ ਦੇ ਪੁੱਤਰ ਵੀ ਸਦਾ ਲਈ,ਤੇਰੇ ਸਿੰਘਾਸਣ ਉੱਤੇ ਬੈਠਣਗੇ।”13ਕਿਉਂਕਿ ਯਾਹਵੇਹ ਨੇ ਸੀਯੋਨ ਨੂੰ ਚੁਣਿਆ ਹੈ,ਉਸ ਨੇ ਆਪਣੇ ਰਹਿਣ ਲਈ ਇਸ ਦੀ ਇੱਛਾ ਕੀਤੀ ਹੈ।14“ਇਹ ਸਦਾ ਲਈ ਮੇਰੇ ਆਰਾਮ ਕਰਨ ਦੀ ਜਗ੍ਹਾ ਹੈ;ਇੱਥੇ ਮੈਂ ਸਿੰਘਾਸਣ ਉੱਤੇ ਬੈਠਾਂਗਾ, ਕਿਉਂਕਿ ਮੈਂ ਇਹ ਚਾਹੁੰਦਾ ਸੀ।15ਮੈਂ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਅਸੀਸ ਕਰਾਂਗਾ;ਉਸਦੀ ਗਰੀਬੀ ਨੂੰ ਮੈਂ ਭੋਜਨ ਨਾਲ ਸੰਤੁਸ਼ਟ ਕਰਾਂਗਾ।16ਮੈਂ ਉਹ ਦੇ ਜਾਜਕਾਂ ਨੂੰ ਮੁਕਤੀ ਦਾ ਪਹਿਰਾਵਾ ਪਹਿਨਾਵਾਂਗਾ,ਅਤੇ ਉਹ ਦੇ ਵਫ਼ਾਦਾਰ ਲੋਕ ਸਦਾ ਅਨੰਦ ਦੇ ਗੀਤ ਗਾਉਣਗੇ।17“ਇੱਥੇ ਮੈਂ ਦਾਵੀਦ ਲਈ ਇੱਕ ਸਿੰਗ ਬਣਾਵਾਂਗਾ,ਅਤੇ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਕਰਾਂਗਾ।18ਮੈਂ ਉਹ ਦੇ ਵੈਰੀਆਂ ਨੂੰ ਸ਼ਰਮ ਦੇ ਕੱਪੜੇ ਪਹਿਨਾਵਾਂਗਾ,ਪਰ ਉਹ ਦੇ ਸਿਰ ਨੂੰ ਚਮਕਦਾਰ ਤਾਜ ਨਾਲ ਸਜਾਵਾਗਾ।”Biblica, Inc.