ਜ਼ਬੂਰਾਂ130

ਚੜ੍ਹਾਈ ਦਾ ਗੀਤ।

1ਹੇ ਯਾਹਵੇਹ, ਮੈਂ ਤੁਹਾਨੂੰ ਡੂੰਘਾਈ ਤੋਂ ਪੁਕਾਰਦਾ ਹਾਂ;2ਯਾਹਵੇਹ, ਮੇਰੀ ਆਵਾਜ਼ ਸੁਣ।ਤੇਰੇ ਕੰਨ ਮੇਰੀ ਦੁਹਾਈ ਵੱਲ ਧਿਆਨ ਦੇਣ।
3ਹੇ ਯਾਹਵੇਹ, ਜੇਕਰ ਤੂੰ ਪਾਪਾਂ ਦਾ ਲੇਖਾ ਕਰਦਾ,ਤਾਂ ਤੇਰੇ ਅੱਗੇ ਕੌਣ ਖੜਾ ਰਹਿ ਸਕਦਾ ਹੈ?4ਪਰ ਤੂੰ ਮਾਫ਼ ਕਰਨ ਵਾਲਾ ਹੈ,ਤਾਂ ਜੋ ਅਸੀਂ ਸ਼ਰਧਾ ਨਾਲ ਤੁਹਾਡੀ ਸੇਵਾ ਕਰ ਸਕੀਏ।
5ਮੈਂ ਅਤੇ ਮੇਰੀ ਜਾਨ ਯਾਹਵੇਹ ਦੀ ਉਡੀਕਦੀ ਹੈ,ਅਤੇ ਮੈਂ ਉਸ ਦੇ ਬਚਨ ਵਿੱਚ ਆਸ ਰੱਖਦਾ ਹਾਂ।6ਮੈਂ ਯਾਹਵੇਹ ਦੀ ਉਡੀਕ ਕਰਦਾ ਹਾਂ,ਜਿਵੇਂ ਪਹਿਰੇਦਾਰ ਸਵੇਰ ਦੀ ਉਡੀਕ ਕਰਦਾ ਹਾਂਮੈਂ ਉਸ ਤੋਂ ਵਧ ਯਾਹਵੇਹ ਦੀ ਉਡੀਕ ਕਰਦਾ ਹਾਂ।
7ਹੇ ਇਸਰਾਏਲ, ਯਾਹਵੇਹ ਉੱਤੇ ਆਪਣੀ ਆਸ ਰੱਖੋ,ਕਿਉਂਕਿ ਯਾਹਵੇਹ ਦਾ ਪਿਆਰ ਅਟੱਲ ਹੈ,ਅਤੇ ਉਹ ਪੂਰਾ ਛੁਟਕਾਰਾ ਦੇਣ ਵਾਲਾ ਹੈ।8ਉਹ ਆਪ ਇਸਰਾਏਲ ਨੂੰ,ਅਤੇ ਉਹਨਾਂ ਦੇ ਸਾਰੇ ਪਾਪਾਂ ਤੋਂ ਉਹਨਾਂ ਨੂੰ ਛੁਟਕਾਰਾ ਦੇਵੇਗਾ।

Biblica, Inc.

https://app.library.bible/content/38de522697cd8943