ਜ਼ਬੂਰਾਂ129

ਚੜ੍ਹਾਈ ਦਾ ਗੀਤ।

1“ਉਹਨਾਂ ਨੇ ਮੇਰੀ ਜੁਆਨੀ ਤੋਂ ਮੇਰੇ ਉੱਤੇ ਬਹੁਤ ਜ਼ੁਲਮ ਕੀਤੇ ਹਨ,”ਇਸਰਾਏਲ ਆਖੇ;2“ਉਹਨਾਂ ਨੇ ਜਵਾਨੀ ਤੋਂ ਮੇਰੇ ਉੱਤੇ ਬਹੁਤ ਜ਼ੁਲਮ ਕੀਤੇ ਹਨ,ਪਰ ਉਹ ਮੇਰੇ ਉੱਤੇ ਜਿੱਤ ਪ੍ਰਾਪਤ ਨਾ ਕਰ ਸਕੇ।3ਹਲ ਵਾਹੁਣ ਵਾਲਿਆਂ ਨੇ ਮੇਰੀ ਪਿੱਠ ਉੱਤੇ ਹਲ ਵਾਹਿਆ,ਉਹਨਾਂ ਨੇ ਲੰਮੇ ਸਿਆੜ ਕੱਢੇ।4ਪਰ ਯਾਹਵੇਹ ਧਰਮੀ ਹੈ;ਉਸ ਨੇ ਮੈਨੂੰ ਦੁਸ਼ਟਾਂ ਦੀਆਂ ਰੱਸੀਆਂ ਤੋਂ ਅਜ਼ਾਦ ਕਰ ਦਿੱਤਾ ਹੈ।”
5ਉਹ ਸਾਰੇ ਜਿਹੜੇ ਸੀਯੋਨ ਨਾਲ ਵੈਰ ਕਰਦੇ ਹਨ,ਉਹ ਸ਼ਰਮ ਨਾਲ ਮੁੜਨਗੇ।6ਉਹ ਛੱਤ ਦੇ ਘਾਹ ਵਰਗੇ ਹੋਣ,ਜੋ ਵਧਣ ਤੋਂ ਪਹਿਲਾਂ ਹੀ ਸੁੱਕ ਜਾਂਦਾ ਹੈ।7ਅਤੇ ਵੱਢਣ ਵਾਲਾ ਵੀ ਉਸ ਘਾਹ ਨੂੰ ਹੱਥ ਲਾਉਦਾ,ਅਤੇ ਨਾ ਹੀ ਪੂਲੇ ਬੰਨ੍ਹਣ ਵਾਲਾ ਉਸ ਨੂੰ ਇਕੱਠਾ ਕਰਦਾ ਹੈ।8ਉਹ ਜਿਹੜੇ ਲੰਘਦੇ ਹਨ, ਉਹਨਾਂ ਨੂੰ ਇਹ ਨਾ ਆਖਣ,“ਯਾਹਵੇਹ ਦੀ ਅਸੀਸ ਤੁਹਾਡੇ ਉੱਤੇ ਹੋਵੇ।ਅਸੀਂ ਤੁਹਾਨੂੰ ਯਾਹਵੇਹ ਦੇ ਨਾਮ ਵਿੱਚ ਅਸੀਸ ਦਿੰਦੇ ਹਾਂ।”

Biblica, Inc.

https://app.library.bible/content/38de522697cd8943