ਜ਼ਬੂਰਾਂ12

ਸੰਗੀਤ ਦੇ ਨਿਰਦੇਸ਼ਕ ਲਈ। ਸ਼ੇਮਿਨੀਥ ਦੇ ਅਨੁਸਾਰ। ਦਾਵੀਦ ਦਾ ਇੱਕ ਜ਼ਬੂਰ।

1ਹੇ ਯਾਹਵੇਹ, ਮਦਦ ਕਰੋ, ਕਿਉਂਕਿ ਕੋਈ ਵੀ ਹੁਣ ਵਫ਼ਾਦਾਰ ਨਹੀਂ ਰਿਹਾ;ਜਿਹੜੇ ਵਫ਼ਾਦਾਰ ਸਨ ਉਹ ਮਨੁੱਖਜਾਤੀ ਵਿੱਚੋਂ ਅਲੋਪ ਹੋ ਗਏ ਹਨ।2ਹਰ ਕੋਈ ਇੱਕ-ਦੂਜੇ ਨਾਲ ਝੂਠ ਬੋਲਦਾ ਹੈ;ਉਹ ਬੁੱਲ੍ਹਾਂ ਨਾਲ ਤਾਂ ਚਾਪਲੂਸੀ ਕਰਦੇ ਹਨਪਰ ਦਿਲਾਂ ਵਿੱਚ ਦੂਜਿਆਂ ਪ੍ਰਤੀ ਛਲ ਰੱਖਦੇ ਹਨ।
3ਯਾਹਵੇਹ ਸਾਰੇ ਚਾਪਲੂਸ ਬੁੱਲ੍ਹਾਂ ਨੂੰਅਤੇ ਹਰ ਘੁਮੰਡੀ ਜੀਭ ਨੂੰ ਕੱਟ ਸੁੱਟੇਗਾ4ਜਿਹੜੇ ਕਹਿੰਦੇ ਹਨ,“ਅਸੀਂ ਆਪਣੀਆਂ ਜੀਭਾਂ ਨਾਲ ਜਿੱਤਾਂਗੇ;ਸਾਡੇ ਆਪਣੇ ਬੁੱਲ੍ਹ ਸਾਡੀ ਰੱਖਿਆ ਕਰਨਗੇ, ਸਾਡੇ ਉੱਤੇ ਮਾਲਕ ਕੌਣ ਹੈ?”
5“ਕਿਉਂਕਿ ਗਰੀਬ ਲੁੱਟੇ ਜਾਂਦੇ ਹਨ ਅਤੇ ਲੋੜਵੰਦ ਹੌਂਕੇ ਮਾਰਦੇ ਹਨ,ਹੁਣ ਮੈਂ ਉੱਠਾਂਗਾ,” ਯਾਹਵੇਹ ਆਖਦਾ ਹੈ।“ਮੈਂ ਉਹਨਾਂ ਨੂੰ ਉਹਨਾਂ ਲੋਕਾਂ ਤੋਂ ਬਚਾਵਾਂਗਾ ਜੋ ਉਹਨਾਂ ਨੂੰ ਬਦਨਾਮ ਕਰਦੇ ਹਨ।”6ਅਤੇ ਯਾਹਵੇਹ ਦੇ ਬਚਨ ਸ਼ੁੱਧ ਹਨ, ਜਿਵੇਂ ਕਿ ਉਸ ਚਾਂਦੀ ਵਾਂਗ ਜਿਹੜੀ ਭੱਠੀ ਵਿੱਚ ਤਾਈ ਹੋਈ ਹੈ,ਅਤੇ ਜਿਵੇਂ ਸੋਨਾ ਸੱਤ ਵਾਰ ਸ਼ੁੱਧ ਕੀਤਾ ਗਿਆ ਹੋਵੇ।
7ਹੇ ਯਾਹਵੇਹ, ਤੁਸੀਂ ਲੋੜਵੰਦਾਂ ਦੀ ਰੱਖਿਆ ਕਰੋਗੇਅਤੇ ਦੁਸ਼ਟਾਂ ਤੋਂ ਸਦਾ ਲਈ ਸਾਨੂੰ ਬਚਾਓਗੇ,8ਜਦੋਂ ਮਨੁੱਖਾਂ ਵਿੱਚ ਬੁਰਾਈ ਦਾ ਆਦਰ ਹੁੰਦਾ ਹੈ,ਤਾਂ ਦੁਸ਼ਟ ਇਧਰ-ਉਧਰ ਭਟਕਦੇ ਹਨ।

Biblica, Inc.

https://app.library.bible/content/38de522697cd8943