ਜ਼ਬੂਰਾਂ128

ਚੜ੍ਹਾਈ ਦਾ ਗੀਤ।

1ਮੁਬਾਰਕ ਹਨ ਉਹ ਸਾਰੇ ਜਿਹੜੇ ਯਾਹਵੇਹ ਤੋਂ ਡਰਦੇ ਹਨ,ਜੋ ਉਸਦੀ ਆਗਿਆਕਾਰੀ ਵਿੱਚ ਚੱਲਦੇ ਹਨ।2ਤੁਸੀਂ ਆਪਣੀ ਮਿਹਨਤ ਦਾ ਫਲ ਖਾਓਗੇ;ਅਸੀਸਾਂ ਅਤੇ ਖੁਸ਼ਹਾਲੀ ਤੁਹਾਡੇ ਵਿੱਚਕਾਰ ਹੋਣਗੇ।3ਤੇਰੀ ਪਤਨੀ ਤੇਰੇ ਘਰ ਵਿੱਚ,ਫਲਦਾਰ ਵੇਲ ਵਾਂਗ ਹੋਵੇਗੀ।ਤੁਹਾਡੇ ਬੱਚੇ ਤੁਹਾਡੇ ਮੇਜ਼ ਦੇ ਦੁਆਲੇ,ਜ਼ੈਤੂਨ ਦੇ ਬੂਟਿਆਂ ਵਾਂਗ ਹੋਣਗੇ।4ਉਹ ਮਨੁੱਖ ਮੁਬਾਰਕ ਹੋਵੇਗਾ,ਜੋ ਯਾਹਵੇਹ ਦਾ ਡਰਦਾ ਮੰਨਦਾ ਹੈ।
5ਯਾਹਵੇਹ ਸੀਯੋਨ ਤੋਂ ਤੁਹਾਨੂੰ ਬਰਕਤ ਦੇਵੇ;ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ,ਯੇਰੂਸ਼ਲੇਮ ਦੀ ਭਲਿਆਈ ਵੇਖੋ।6ਸਗੋਂ ਤੂੰ ਆਪਣੇ ਦੋਹਤ੍ਰੇ-ਪੋਤ੍ਰੇ ਵੇਖੇ,ਇਸਰਾਏਲ ਉੱਤੇ ਸ਼ਾਂਤੀ ਹੋਵੇ।

Biblica, Inc.

https://app.library.bible/content/38de522697cd8943