ਜ਼ਬੂਰਾਂ127
ਸ਼ਲੋਮੋਨ ਦਾ ਯਾਤਰਾ ਦਾ ਗੀਤ।
1ਜਦੋਂ ਤੱਕ ਯਾਹਵੇਹ ਘਰ ਨਹੀਂ ਬਣਾਉਂਦਾ,ਉਸਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।ਜਦੋਂ ਤੱਕ ਯਾਹਵੇਹ ਸ਼ਹਿਰ ਦੀ ਰਾਖੀ ਨਾ ਕਰੇ,ਪਹਿਰੇਦਾਰ ਦਾ ਜਾਗਣਾ ਵਿਅਰਥ ਹੈ।2ਤੁਹਾਡਾ ਸਵੇਰ ਦਾ ਉੱਠਣਾਅਤੇ ਦੇਰ ਤੱਕ ਬੈਠੇ ਰਹਿਣਾ,ਅਤੇ ਦੁੱਖਾ ਦੀ ਰੋਟੀ ਖਾਣੀ ਵਿਅਰਥ ਹੈ,ਕਿਉਂਕਿ ਉਹ ਤਾਂ ਆਪਣੇ ਪਿਆਰਿਆਂ ਨੂੰ ਮਿੱਠੀ ਨੀਂਦ ਦਿੰਦਾ ਹੈ।3ਬੱਚੇ ਯਾਹਵੇਹ ਵੱਲੋਂ ਇੱਕ ਵਿਰਾਸਤ ਹਨ,ਅਤੇ ਗਰਭ ਦਾ ਫਲ ਇੱਕ ਇਨਾਮ ਹੈ।4ਜਿਵੇਂ ਸੂਰਮੇ ਦੇ ਹੱਥ ਵਿੱਚ ਤੀਰ,ਉਸੇ ਤਰ੍ਹਾਂ ਜਵਾਨੀ ਦੇ ਪੁੱਤਰ ਹਨ।5ਮੁਬਾਰਕ ਹੈ ਉਹ ਮਨੁੱਖ,ਜਿਸ ਦਾ ਤਰਕਸ਼ ਉਹਨਾਂ ਨਾਲ ਭਰਿਆ ਹੋਇਆ ਹੈ।ਉਹ ਸ਼ਰਮਿੰਦਾ ਨਹੀਂ ਹੋਣਗੇਜਦੋਂ ਉਹ ਅਦਾਲਤ ਵਿੱਚ ਆਪਣੇ ਵਿਰੋਧੀਆਂ ਨਾਲ ਲੜਦੇ ਹਨ।Biblica, Inc.