ਜ਼ਬੂਰਾਂ126

ਯਾਤਰਾ ਦਾ ਗੀਤ।

1ਜਦੋਂ ਯਾਹਵੇਹ ਨੇ ਸੀਯੋਨ ਦੇ ਕੈਦੀਆਂ ਨੂੰ ਬਹਾਲ ਕੀਤਾ,ਅਸੀਂ ਸੁਪਨੇ ਵੇਖਣ ਵਾਲਿਆਂ ਵਰਗੇ ਸੀ।2ਸਾਡੇ ਮੂੰਹ ਹਾਸਿਆਂ ਨਾਲ ਭਰ ਗਏ,ਸਾਡੀਆਂ ਜੀਭਾਂ ਉੱਤੇ ਅਨੰਦ ਦਾ ਜੈਕਾਰਾ ਸੀ।ਤਦ ਕੌਮਾਂ ਵਿੱਚ ਇਹ ਆਖਿਆ ਜਾਂਦਾ ਸੀ,“ਯਾਹਵੇਹ ਨੇ ਉਹਨਾਂ ਲਈ ਮਹਾਨ ਕੰਮ ਕੀਤੇ ਹਨ।”3ਯਾਹਵੇਹ ਨੇ ਸਾਡੇ ਲਈ ਮਹਾਨ ਕੰਮ ਕੀਤੇ ਹਨ,ਅਤੇ ਅਸੀਂ ਅਨੰਦ ਨਾਲ ਭਰ ਗਏ ਹਾਂ।
4ਹੇ ਯਾਹਵੇਹ, ਸਾਡੇ ਗੁਲਾਮਾਂ ਨੂੰ,ਨੇਗੇਬ ਦੀਆਂ ਨਦੀਆਂ ਵਾਂਗੂੰ ਮੋੜ ਲਿਆਂ। 5ਜਿਹੜੇ ਹੰਝੂਆਂ ਨਾਲ ਬੀਜਦੇ ਹਨਉਹ ਜੈਕਾਰਿਆਂ ਨਾਲ ਵੱਢਣਗੇ।6ਜਿਹੜੇ ਬੀਜਣ ਲਈ ਬੀਜ ਚੁੱਕ ਕੇਰੌਂਦੇ ਹੋਏ ਜਾਂਦੇ ਹਨ,ਉਹ ਜ਼ਰੂਰ ਜੈਕਾਰਿਆਂ ਨਾਲਭਰੀਆਂ ਚੁੱਕ ਕੇ ਵਾਪਸ ਆਉਣਗੇ।

Biblica, Inc.

https://app.library.bible/content/38de522697cd8943