ਜ਼ਬੂਰਾਂ125

ਚੜ੍ਹਾਈ ਦਾ ਗੀਤ।

1ਜਿਹੜੇ ਯਾਹਵੇਹ ਉੱਤੇ ਭਰੋਸਾ ਰੱਖਦੇ ਹਨ, ਉਹ ਸੀਯੋਨ ਪਰਬਤ ਵਰਗੇ ਹਨ,ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ ਪਰ ਉਹ ਸਦਾ ਲਈ ਕਾਇਮ ਰਹਿੰਦੇ ਹਨ।2ਜਿਵੇਂ ਪਰਬਤਾਂ ਨੇ ਯੇਰੂਸ਼ਲੇਮ ਨੂੰ ਘੇਰਿਆ ਹੋਇਆ ਹੈ,ਇਸੇ ਤਰ੍ਹਾਂ ਯਾਹਵੇਹ ਨੇ ਆਪਣੇ ਲੋਕਾਂ ਨੂੰ ਹੁਣ ਤੋਂ ਲੈ ਕੇ ਅਤੇ ਸਦਾ ਲਈ ਘੇਰਿਆ ਹੋਇਆ ਹੈ।
3ਧਰਮੀ ਨੂੰ ਦਿੱਤੀ ਹੋਈ ਧਰਤੀ ਉੱਤੇਦੁਸ਼ਟ ਦਾ ਰਾਜ ਨਹੀਂ ਰਹੇਗਾ,ਤਾਂ ਧਰਮੀ ਆਪਣੇ ਹੱਥਾਂ ਨੂੰ,ਬੁਰਾਈ ਕਰਨ ਲਈ ਵਰਤਣਗੇ।
4ਹੇ ਯਾਹਵੇਹ, ਉਹਨਾਂ ਦਾ ਭਲਾ ਕਰ ਜਿਹੜੇ ਨੇਕ ਹਨ,ਉਹਨਾਂ ਦਾ ਜਿਹੜੇ ਨੇਕ ਦਿਲ ਦੇ ਹਨ।5ਪਰ ਜਿਹੜੇ ਟੇਢੇ ਰਾਹਾਂ ਵੱਲ ਮੁੜਦੇ ਹਨ,ਯਾਹਵੇਹ ਉਹਨਾਂ ਨੂੰ ਕੁਕਰਮੀਆਂ ਦੇ ਨਾਲ ਬਾਹਰ ਕੱਢ ਦੇਵੇਗਾ।ਇਸਰਾਏਲ ਉੱਤੇ ਸ਼ਾਂਤੀ ਹੋਵੇ।

Biblica, Inc.

https://app.library.bible/content/38de522697cd8943