ਜ਼ਬੂਰਾਂ124

ਦਾਵੀਦ ਦਾ ਯਾਤਰਾ ਦਾ ਗੀਤ।

1ਜੇਕਰ ਯਾਹਵੇਹ ਸਾਡੇ ਨਾਲ ਨਾ ਹੁੰਦਾ,ਇਸਰਾਏਲ ਇਹ ਆਖੇ।2ਜੇਕਰ ਯਾਹਵੇਹ ਸਾਡੇ ਨਾਲ ਨਾ ਹੁੰਦਾ,ਜਦੋਂ ਲੋਕ ਸਾਡੇ ਵਿਰੁੱਧ ਉੱਠੇ ਸਨ,3ਜਦੋਂ ਉਹਨਾਂ ਦਾ ਕ੍ਰੋਧ ਸਾਡੇ ਵਿਰੁੱਧ ਭੜਕਿਆ,ਤਾਂ ਉਹ ਸਾਨੂੰ ਜਿਉਂਦੇ ਹੀ ਨਿਗਲ ਜਾਂਦੇ।4ਹੜ੍ਹ ਨੇ ਸਾਨੂੰ ਘੇਰ ਲਿਆ ਹੁੰਦਾ,ਝੱਖੜ ਸਾਡੇ ਉੱਤੇ ਵਹਿ ਜਾਂਦਾ,5ਤੇਜ਼ ਪਾਣੀਸਾਨੂੰ ਵਹਾ ਲੈ ਗਿਆ ਹੁੰਦਾ।
6ਯਾਹਵੇਹ ਦੀ ਉਸਤਤ ਹੋਵੇ,ਜਿਸ ਨੇ ਸਾਨੂੰ ਉਹਨਾਂ ਦੇ ਦੰਦਾਂ ਦਾ ਸ਼ਿਕਾਰ ਹੋਣ ਨਾ ਦਿੱਤਾ।7ਅਸੀਂ ਪੰਛੀਆਂ ਵਾਂਗੂੰ,ਪੰਛੀਆਂ ਦੇ ਫੰਦੇ ਵਿੱਚੋਂ ਬਚ ਨਿਕਲੇ ਹਾਂ।ਫੰਦਾ ਟੁੱਟ ਗਿਆ ਹੈ,ਅਤੇ ਅਸੀਂ ਬਚ ਗਏ ਹਾਂ।8ਸਾਡੀ ਮਦਦ ਯਾਹਵੇਹ ਦੇ ਨਾਮ ਵਿੱਚ ਹੈ,ਜੋ ਅਕਾਸ਼ ਅਤੇ ਧਰਤੀ ਦਾ ਬਣਾਉਣ ਵਾਲਾ ਹੈ।

Biblica, Inc.

https://app.library.bible/content/38de522697cd8943