ਜ਼ਬੂਰਾਂ123
ਯਾਤਰਾ ਦਾ ਗੀਤ।
1ਮੈਂ ਆਪਣੀਆਂ ਅੱਖਾਂ ਤੇਰੇ ਵੱਲ ਚੁੱਕਦਾ ਹਾਂ,ਤੇਰੇ ਵੱਲ ਜੋ ਸਵਰਗ ਵਿੱਚ ਬਿਰਾਜਮਾਨ ਹੈ।2ਜਿਵੇਂ ਨੌਕਰਾਂ ਦੀਆਂ ਅੱਖਾਂ ਆਪਣੇ ਮਾਲਕ ਦੇ ਹੱਥ ਵੱਲ ਵੇਖਦੀਆਂ ਹਨ,ਜਿਵੇਂ ਇੱਕ ਦਾਸੀ ਦੀਆਂ ਅੱਖਾਂ ਆਪਣੀ ਮਾਲਕਣ ਦੇ ਹੱਥ ਵੱਲ ਵੇਖਦੀਆਂ ਹਨ,ਉਸੇ ਤਰ੍ਹਾਂ ਸਾਡੀਆਂ ਅੱਖਾਂ ਸਾਡੇ ਯਾਹਵੇਹ ਪਰਮੇਸ਼ਵਰ ਵੱਲ ਲੱਗੀਆਂ ਰਹਿਣਗੀਆਂ।ਜਦ ਤੱਕ ਉਹ ਸਾਡੇ ਉੱਤੇ ਆਪਣੀ ਦਯਾ ਨਹੀਂ ਦਰਸਾਉਂਦਾ।3ਸਾਡੇ ਉੱਤੇ ਦਯਾ ਕਰ, ਹੇ ਯਾਹਵੇਹ, ਸਾਡੇ ਉੱਤੇ ਦਯਾ ਕਰ,ਕਿਉਂਕਿ ਅਸੀਂ ਨਿਰਾਦਰ ਨਾਲ ਬਹੁਤ ਭਰ ਗਏ ਹਾਂ।4ਅਸੀਂ ਹੰਕਾਰੀ ਦੇ ਮਜ਼ਾਕ ਦਾ ਅੰਤ ਨਹੀਂ,ਅਤੇ ਹੰਕਾਰੀ ਦੀ ਨਫ਼ਰਤਸਹਿੰਦੇ ਥੱਕ ਗਏ ਹਾਂ।Biblica, Inc.