ਜ਼ਬੂਰਾਂ122

ਦਾਵੀਦ ਦਾ ਚੜ੍ਹਾਈ ਦਾ ਗੀਤ।

1ਮੈਂ ਖੁਸ਼ ਹੋਇਆ ਜਦ ਉਹ ਮੈਨੂੰ ਆਖਣ ਲੱਗੇ,“ਆਓ ਅਸੀਂ ਯਾਹਵੇਹ ਦੇ ਘਰ ਚੱਲੀਏ।”2ਹੇ ਯੇਰੂਸ਼ਲੇਮ, ਸਾਡੇ ਪੈਰ ਤੇਰੇ ਫਾਟਕਾਂ ਵਿੱਚ ਖੜ੍ਹੇ ਹਨ।
3ਯੇਰੂਸ਼ਲੇਮ ਇੱਕ ਅਜਿਹੇ ਸ਼ਹਿਰ ਵਰਗਾ ਬਣਾਇਆ ਗਿਆ ਹੈਜੋ ਕਿ ਇੱਕ-ਦੂਜੇ ਦੇ ਬਹੁਤ ਨੇੜੇ ਹੈ।4ਇਹ ਉਹ ਥਾਂ ਹੈ ਜਿੱਥੇ ਗੋਤਾਂਇਸਰਾਏਲ ਨੂੰ ਦਿੱਤੇ ਗਏ ਕਾਨੂੰਨ ਦੇ ਅਨੁਸਾਰ ਯਾਹਵੇਹ ਦੇ ਨਾਮ ਦੀ ਉਸਤਤ ਕਰਨ ਲਈ ਜਾਂਦੀਆਂ ਹਨ।5ਉੱਥੇ ਨਿਆਉਂ ਲਈ ਸਿੰਘਾਸਣ ਸਥਾਪਿਤ ਹਨ,ਜੋ ਦਾਵੀਦ ਦੇ ਘਰਾਣੇ ਦੇ ਸਿੰਘਾਸਣ ਹਨ।
6ਯੇਰੂਸ਼ਲੇਮ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ:“ਜੋ ਤੈਨੂੰ ਪਿਆਰ ਕਰਦੇ ਹਨ ਉਹ ਸੁਰੱਖਿਅਤ ਰਹਿਣ।7ਤੁਹਾਡੀਆਂ ਕੰਧਾਂ ਵਿੱਚ ਸ਼ਾਂਤੀਅਤੇ ਤੁਹਾਡੇ ਗੜ੍ਹਾਂ ਵਿੱਚ ਸੁਰੱਖਿਆ ਹੋਵੇ।”8ਆਪਣੇ ਪਰਿਵਾਰ ਅਤੇ ਦੋਸਤਾਂ ਦੀ ਖ਼ਾਤਰ,ਮੈਂ ਕਹਾਂਗਾ, “ਤੁਹਾਨੂੰ ਸ਼ਾਂਤੀ ਮਿਲੇ।”9ਸਾਡੇ ਯਾਹਵੇਹ ਪਰਮੇਸ਼ਵਰ ਦੇ ਘਰ ਦੀ ਖ਼ਾਤਰ,ਮੈਂ ਤੁਹਾਡੀ ਖੁਸ਼ਹਾਲੀ ਦੀ ਭਾਲ ਕਰਾਂਗਾ।

Biblica, Inc.

https://app.library.bible/content/38de522697cd8943