ਜ਼ਬੂਰਾਂ121
ਚੜ੍ਹਾਈ ਦਾ ਗੀਤ।
1ਮੈਂ ਪਹਾੜਾਂ ਵੱਲ ਆਪਣੀਆਂ ਅੱਖਾਂ ਚੁੱਕਦਾ ਹਾਂ,ਮੇਰੀ ਸਹਾਇਤਾ ਕਿੱਥੋਂ ਆਉਂਦੀ ਹੈ?2ਮੇਰੀ ਸਹਾਇਤਾ ਯਾਹਵੇਹ ਤੋਂ ਆਉਂਦੀ ਹੈ,ਜਿਹੜਾ ਅਕਾਸ਼ ਅਤੇ ਧਰਤੀ ਨੂੰ ਰਚਨ ਵਾਲਾ ਹੈ।3ਉਹ ਤੇਰੇ ਪੈਰਾਂ ਨੂੰ ਡੋਲਣ ਨਹੀਂ ਦੇਵੇਗਾ,ਜਿਹੜਾ ਤੁਹਾਡੇ ਉੱਤੇ ਨਜ਼ਰ ਰੱਖਦਾ ਹੈ ਉਹ ਸੌਂਦਾ ਨਹੀਂ ਹੈ।4ਸੱਚ-ਮੁੱਚ, ਜਿਹੜਾ ਇਸਰਾਏਲ ਉੱਤੇ ਪਹਿਰਾ ਦਿੰਦਾ ਹੈ,ਉਹ ਨਾ ਤਾਂ ਸੌਵੇਂਗਾ ਅਤੇ ਨਾ ਹੀ ਉੰਘਲਾਵੇਗਾ।5ਯਾਹਵੇਹ ਤੇਰੀ ਦੇਖਭਾਲ ਕਰਦਾ ਹੈ,ਯਾਹਵੇਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ;6ਦਿਨ ਨੂੰ ਸੂਰਜ,ਅਤੇ ਰਾਤ ਨੂੰ ਚੰਦਰਮਾ ਤੇਰਾ ਕੋਈ ਵੀ ਨੁਕਸਾਨ ਨਹੀਂ ਕਰੇਗਾ।7ਯਾਹਵੇਹ ਤੁਹਾਨੂੰ ਹਰ ਨੁਕਸਾਨ ਤੋਂ ਬਚਾਵੇਗਾ,ਉਹ ਤੁਹਾਡੀ ਜ਼ਿੰਦਗੀ ਦੀ ਨਿਗਰਾਨੀ ਕਰੇਗਾ;8ਯਾਹਵੇਹ ਤੇਰੇ ਆਉਣ ਜਾਣ ਵਿੱਚ ਦੇਖਭਾਲ ਕਰੇਗਾ,ਹੁਣ ਅਤੇ ਸਦਾ ਲਈ ਰੱਖਿਆ ਕਰੇਗਾ।Biblica, Inc.