ਜ਼ਬੂਰਾਂ120

ਚੜ੍ਹਾਈ ਦਾ ਗੀਤ।

1ਮੈਂ ਆਪਣੇ ਦੁੱਖ ਵਿੱਚ ਯਾਹਵੇਹ ਨੂੰ ਪੁਕਾਰਦਾ ਹਾਂ,ਅਤੇ ਉਹ ਮੈਨੂੰ ਉੱਤਰ ਦਿੰਦਾ ਹੈ।2ਹੇ ਯਾਹਵੇਹ, ਮੈਨੂੰ ਝੂਠੇ ਬੁੱਲ੍ਹਾਂ ਤੋਂਅਤੇ ਧੋਖੇਬਾਜ਼ ਜੀਭਾਂ ਤੋਂ ਬਚਾ।
3ਪਰਮੇਸ਼ਵਰ ਤੇਰੇ ਨਾਲ ਕੀ ਕਰੇਗਾ,ਅਤੇ ਉਹ ਤੇਰੇ ਲਈ ਕੀ ਕਰੇਗਾ,ਹੇ ਧੋਖੇਬਾਜ਼ ਜੀਭ?4ਉਹ ਯੋਧਿਆਂ ਦੇ ਤਿੱਖੇ ਤੀਰਾਂ ਨਾਲ,ਅਤੇ ਝਾੜੀ ਦੇ ਬਲਦੇ ਅੰਗਿਆਰਿਆਂ ਨਾਲ ਤੈਨੂੰ ਸਜ਼ਾ ਦੇਵੇਗਾ।
5ਮੇਰੇ ਉੱਤੇ ਹਾਏ ਜੋ ਮੈਂ ਮੇਸ਼ੇਕ ਵਿੱਚ ਰਹਿੰਦਾ ਹਾਂ,ਕਿ ਮੈਂ ਕੇਦਾਰ ਦੇ ਤੰਬੂਆਂ ਵਿੱਚ ਵੱਸਦਾ ਹਾਂ!6ਮੈਂ ਬਹੁਤ ਲੰਬਾ ਸਮਾਂ ਉਹਨਾਂ ਲੋਕਾਂ ਵਿੱਚ ਰਿਹਾ ਹਾਂ,ਜਿਹੜੇ ਸ਼ਾਂਤੀ ਨੂੰ ਨਫ਼ਰਤ ਕਰਦੇ ਹਨ।7ਮੈਂ ਸ਼ਾਂਤੀ ਲਈ ਹਾਂ;ਪਰ ਜਦੋਂ ਮੈਂ ਬੋਲਦਾ ਹਾਂ, ਉਹ ਯੁੱਧ ਲਈ ਹਨ।

Biblica, Inc.

https://app.library.bible/content/38de522697cd8943