ਜ਼ਬੂਰਾਂ119
1ਮੁਬਾਰਕ ਹਨ ਉਹ ਜਿਨ੍ਹਾਂ ਦੇ ਜੀਵਨ ਨਿਰਦੋਸ਼ ਹਨ,ਜਿਹੜੇ ਯਾਹਵੇਹ ਦੀ ਬਿਵਸਥਾ ਅਨੁਸਾਰ ਚਲਦੇ ਹਨ।2ਮੁਬਾਰਕ ਹਨ ਉਹ ਜਿਹੜੇ ਉਸਦੇ ਨਿਯਮਾਂ ਦੀ ਪਾਲਣਾ ਕਰਦੇ ਹਨ,ਅਤੇ ਉਸ ਨੂੰ ਆਪਣੇ ਸਾਰੇ ਦਿਲ ਨਾਲ ਭਾਲਦੇ ਹਨ।3ਉਹ ਕੋਈ ਗਲਤ ਕੰਮ ਨਹੀਂ ਕਰਦੇ,ਪਰ ਯਾਹਵੇਹ ਦੀਆਂ ਰਾਹਾਂ ਤੇ ਚਲਦੇ ਹਨ।4ਹੇ ਯਾਹਵੇਹ, ਤੂੰ ਸਾਨੂੰ ਆਪਣੇ ਨਿਯਮ ਦਿੱਤੇ,ਕਿ ਅਸੀਂ ਮਨ ਲਾ ਕੇ ਉਹਨਾਂ ਦੀ ਪਾਲਣਾ ਕਰੀਏ।5ਕਾਸ਼, ਕਿ ਮੇਰੀ ਚਾਲ ਤੇਰੇ ਨਿਯਮਾਂ ਦੀਪਾਲਣਾ ਕਰਨ ਲਈ ਪੱਕੀ ਹੋਵੇ!6ਫਿਰ ਜਦੋਂ ਮੈਂ ਤੇਰੇ ਸਾਰੇ ਆਦੇਸ਼ਾਂ ਤੇ ਵਿਚਾਰ ਕਰਾਂਗਾ,ਤਾਂ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।7ਜਦੋਂ ਮੈਂ ਤੇਰੇ ਧਰਮੀ ਨਿਯਮਾਂ ਉੱਤੇ ਧਿਆਨ ਕਰਾਂਗਾ,ਤਾਂ ਮੈਂ ਸਿੱਧੇ ਦਿਲ ਨਾਲ ਤੇਰੀ ਉਸਤਤ ਕਰਾਂਗਾ।8ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਾਂਗਾ;ਮੈਨੂੰ ਪੂਰੀ ਤਰ੍ਹਾਂ ਤਿਆਗ ਨਾ ਦੇਣਾ।9ਇੱਕ ਨੌਜਵਾਨ ਕਿਵੇਂ ਆਪਣੇ ਮਾਰਗ ਨੂੰ ਸ਼ੁੱਧ ਰੱਖ ਸਕਦਾ ਹੈ?ਉਹ ਤੇਰੇ ਬਚਨ ਦੇ ਅਨੁਸਾਰ ਚੱਲਕੇ।10ਮੈਂ ਤੈਨੂੰ ਆਪਣੇ ਪੂਰੇ ਦਿਲ ਨਾਲ ਭਾਲਦਾ ਹਾਂ;ਮੈਨੂੰ ਆਪਣੇ ਹੁਕਮਾਂ ਤੋਂ ਭਟਕਣ ਨਾ ਦੇ।11ਮੈਂ ਤੇਰੇ ਬਚਨ ਨੂੰ ਆਪਣੇ ਦਿਲ ਵਿੱਚ ਰੱਖ ਲਿਆ ਹੈ,ਤਾਂ ਜੋ ਮੈਂ ਤੇਰੇ ਵਿਰੁੱਧ ਪਾਪ ਨਾ ਕਰਾਂ।12ਯਾਹਵੇਹ, ਤੇਰੀ ਉਸਤਤ ਹੋਵੇ;ਮੈਨੂੰ ਆਪਣੇ ਹੁਕਮ ਸਿਖਾ।13ਮੈਂ ਆਪਣੇ ਬੁੱਲ੍ਹਾਂ ਨਾਲ ਤੇਰੇ ਸਾਰੇ ਨਿਯਮਾਂ ਨੂੰ ਦੱਸਦਾ ਹਾਂ,ਜੋ ਤੇਰੇ ਮੂੰਹ ਤੋਂ ਆਉਂਦੇ ਹਨ।14ਮੈਂ ਤੇਰੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਖੁਸ਼ ਹਾਂ,ਜਿਵੇਂ ਕਿ ਇਨਸਾਨ ਬਹੁਤ ਵੱਡੀ ਦੌਲਤ ਵਿੱਚ ਖੁਸ਼ ਹੁੰਦਾ ਹੈ।15ਮੈਂ ਤੇਰੇ ਉਪਦੇਸ਼ਾਂ ਦਾ ਸਿਮਰਨ ਕਰਦਾ ਹਾਂ,ਅਤੇ ਤੇਰੇ ਮਾਰਗਾਂ ਉੱਤੇ ਗੌਰ ਕਰਦਾ ਹਾਂ।16ਮੈਂ ਤੇਰੇ ਫ਼ਰਮਾਨਾਂ ਵਿੱਚ ਖੁਸ਼ ਹਾਂ;ਮੈਂ ਤੇਰੇ ਵਚਨਾਂ ਦੀ ਬੇਪਰਵਾਹੀ ਨਹੀਂ ਕਰਾਂਗਾ।17ਆਪਣੇ ਸੇਵਕ ਦਾ ਭਲਾ ਕਰ, ਜਦੋਂ ਕਿ ਮੈਂ ਜੀਉਂਦਾ ਹਾਂ,ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰ ਸਕਾਂ।18ਮੇਰੀਆਂ ਅੱਖਾਂ ਖੋਲ੍ਹ,ਭਈ ਮੈਂ ਤੇਰੀ ਬਿਵਸਥਾ ਦੀਆਂ ਅਚਰਜ਼ ਗੱਲਾਂ ਨੂੰ ਵੇਖਾਂ।19ਮੈਂ ਧਰਤੀ ਤੇ ਇੱਕ ਅਜਨਬੀ ਹਾਂ;ਆਪਣੇ ਹੁਕਮਾਂ ਨੂੰ ਮੇਰੇ ਤੋਂ ਨਾ ਲੁਕਾ।20ਮੇਰੀ ਆਤਮਾ ਹਰ ਵੇਲੇ,ਤੇਰੇ ਹੁਕਮਾਂ ਦੀ ਤਾਂਘ ਨਾਲ ਭਰੀ ਹੋਈ ਹੈ।21ਤੂੰ ਘਮੰਡੀ ਲੋਕਾਂ ਨੂੰ ਝਿੜਕਦਾ ਹੈ ਜਿਹੜੇ ਸਰਾਪੇ ਹੋਏ ਹਨ,ਉਹਨਾਂ ਨੂੰ ਜਿਹੜੇ ਤੇਰੇ ਆਦੇਸ਼ਾਂ ਤੋਂ ਭਟਕਦੇ ਹਨ।22ਉਹਨਾਂ ਦੀ ਬੇਇੱਜ਼ਤੀ ਅਤੇ ਨਫ਼ਰਤ ਮੇਰੇ ਤੋਂ ਦੂਰ ਕਰ,ਕਿਉਂਕਿ ਮੈਂ ਤੇਰੀਆਂ ਬਿਧੀਆਂ ਦੀ ਪਾਲਣਾ ਕਰਦਾ ਹਾਂ।23ਭਾਵੇਂ ਹਾਕਮ ਇਕੱਠੇ ਬੈਠ ਕੇ ਮੇਰੀ ਨਿੰਦਿਆ ਕਰਦੇ ਹਨ,ਮੈਂ ਤੇਰਾ ਸੇਵਕ ਤੇਰੇ ਹੁਕਮਾਂ ਤੇ ਚੱਲਾਗਾਂ।24ਤੇਰੀਆਂ ਬਿਧੀਆਂ ਮੇਰੀ ਖੁਸ਼ੀ ਹਨ;ਉਹ ਮੇਰੇ ਸਲਾਹਕਾਰ ਹਨ।25ਮੇਰੀ ਜਾਨ ਮਿੱਟੀ ਵਿੱਚ ਮਿਲ ਗਈ ਹੈ;ਆਪਣੇ ਵਾਅਦੇ ਅਨੁਸਾਰ ਮੇਰੇ ਵਿੱਚ ਨਵਾਂ ਜੀਵਨ ਭਰ।26ਜਦੋਂ ਮੈਂ ਤੇਰੇ ਸਾਹਮਣੇ ਆਪਣੀ ਚਾਲ-ਚਲਣ ਨੂੰ ਵਰਣਨ ਕੀਤਾ, ਤਾਂ ਤੂੰ ਮੈਨੂੰ ਉੱਤਰ ਦਿੱਤਾ।ਹੇ ਯਾਹਵੇਹ, ਹੁਣ ਮੈਨੂੰ ਆਪਣੀਆਂ ਬਿਧੀਆਂ ਸਿਖਾ।27ਆਪਣੇ ਫ਼ਰਮਾਨਾਂ ਦਾ ਰਾਹ ਮੈਨੂੰ ਸਮਝਾ,ਤਾਂ ਜੋ ਮੈਂ ਤੇਰੇ ਅਚਰਜ਼ ਕੰਮਾਂ ਦਾ ਧਿਆਨ ਕਰਾਂ।28ਮੇਰੀ ਆਤਮਾ ਸੋਗ ਵਿੱਚ ਡੁੱਬੀ ਹੋਈ ਹੈ;ਆਪਣੇ ਬਚਨ ਨਾਲ ਮੈਨੂੰ ਤਕੜਾ ਕਰ।29ਮੈਨੂੰ ਝੂਠੇ ਰਾਹ ਤੋਂ ਦੂਰ ਰੱਖ;ਅਤੇ ਆਪਣੀ ਕਿਰਪਾ ਨਾਲ, ਮੈਨੂੰ ਆਪਣੀ ਬਿਵਸਥਾ ਸਿਖਾ।30ਮੈਂ ਸੱਚ ਦੇ ਮਾਰਗ ਉੱਤੇ ਚੱਲਿਆ ਹਾਂ।ਮੈਂ ਤੇਰੇ ਨਿਯਮਾਂ ਨੂੰ ਆਪਣਾ ਆਦਰਸ਼ ਬਣਾਇਆ ਹੈ।31ਹੇ ਯਾਹਵੇਹ, ਮੈਂ ਤੇਰੀਆਂ ਬਿਧੀਆਂ ਨੂੰ ਮਜ਼ਬੂਤੀ ਨਾਲ ਫੜਿਆ ਹੈ;ਮੈਨੂੰ ਸ਼ਰਮਿੰਦਾ ਨਾ ਹੋਣ ਦੇ।32ਤੂੰ ਮੇਰੇ ਦਿਲ ਵਿੱਚ ਹੌਂਸਲਾ ਪਾਇਆ ਹੈ,ਤਾਂ ਮੈਂ ਹੁਣ ਤੇਰੇ ਹੁਕਮਾਂ ਦੇ ਰਾਹ ਉੱਤੇ ਤੁਰਦਾ ਹਾਂ।33ਹੇ ਯਾਹਵੇਹ, ਮੈਨੂੰ ਆਪਣੀਆਂ ਬਿਧੀਆਂ ਦੀ ਪਾਲਣਾ ਕਰਨੀ ਸਿਖਾ,ਤਾਂ ਜੋ ਮੈਂ ਸਾਰੀ ਉਮਰ ਉਹਨਾਂ ਦੀ ਪਾਲਨਾ ਕਰਾਂ।34ਮੈਨੂੰ ਉਹ ਸਮਝ ਬਖ਼ਸ਼ ਜਿਸ ਨਾਲ ਮੈਂ ਤੇਰੀ ਬਿਵਸਥਾ ਨੂੰ ਮਨਅਤੇ ਪੂਰੇ ਦਿਲ ਨਾਲ ਉਸਦੀ ਪਾਲਨਾ ਕਰਾਂ।35ਆਪਣੇ ਹੁਕਮਾਂ ਦੇ ਰਾਹ ਵਿੱਚ ਮੇਰੀ ਅਗਵਾਈ ਕਰ,ਕਿਉਂ ਜੋ ਇਨ੍ਹਾਂ ਵਿੱਚ ਮੇਰਾ ਆਨੰਦ ਹੈ।36ਮੇਰੇ ਦਿਲ ਨੂੰ ਆਪਣੀਆਂ ਬਿਧੀਆਂ ਵੱਲ ਮੋੜ,ਨਾ ਕਿ ਸੁਆਰਥੀ ਲੋਭ ਵੱਲ।37ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ;ਅਰਥਹੀਣ ਗੱਲਾਂ ਤੋਂ ਮੇਰੀ ਰੁਚੀ ਦੂਰ ਕਰ।38ਆਪਣੇ ਸੇਵਕ ਨਾਲ ਕੀਤਾ ਹੋਇਆ ਇਕਰਾਰ ਪੂਰਾ ਕਰ,ਤਾਂ ਜੋ ਮੇਰੀ ਸ਼ਰਧਾ ਸਦਾ ਲਈ ਰਹੇ।39ਉਸ ਸ਼ਰਮਿੰਦਗੀ ਨੂੰ ਮੇਰੇ ਤੋਂ ਦੂਰ ਰੱਖੋ, ਜਿਸ ਉੱਤੇ ਮੈਨੂੰ ਡਰ ਹੈ,ਕਿਉਂ ਜੋ ਤੁਹਾਡੇ ਨਿਯਮ ਪੂਰੇ ਹਨ।40ਤੇਰੀਆਂ ਸਿੱਖਿਆਵਾਂ ਲਈ ਮੇਰੀ ਤਾਂਘ ਕਿੰਨੀ ਤੀਬਰ ਹੈ!ਆਪਣੀ ਧਾਰਮਿਕਤਾ ਦੁਆਰਾ ਮੇਰੇ ਵਿੱਚ ਨਵਾਂ ਜੀਵਨ ਭਰੋ।41ਹੇ ਯਾਹਵੇਹ, ਤੇਰਾ ਅਟੁੱਟ ਪਿਆਰ ਮੇਰੇ ਉੱਤੇ ਪ੍ਰਗਟ ਹੋਵੇ,ਅਤੇ ਤੇਰੀ ਮੁਕਤੀ ਤੇਰੇ ਬਚਨ ਦੇ ਅਨੁਸਾਰ;42ਤਾਂ ਮੈਂ ਉਸ ਨੂੰ ਉੱਤਰ ਦੇ ਸਕਦਾ ਹਾਂ ਜੋ ਮੈਨੂੰ ਤਾਅਨੇ ਮਾਰਦਾ ਹੈ,ਕਿਉਂ ਜੋ ਮੈਨੂੰ ਤੇਰੇ ਬਚਨ ਉੱਤੇ ਭਰੋਸਾ ਹੈ।43ਕਦੇ ਵੀ ਮੇਰੇ ਮੂੰਹੋਂ ਆਪਣਾ ਸੱਚਾ ਬਚਨ ਨਾ ਖੋਹ,ਕਿਉਂ ਜੋ ਮੈਂ ਤੁਹਾਡੀਆਂ ਬਿਧੀਆਂ ਉੱਤੇ ਆਸ ਰੱਖੀ ਹੈ।44ਮੈਂ ਤੇਰੀ ਬਿਵਸਥਾ ਦੀ ਪਾਲਣਾ ਸਦਾ ਤੱਕ ਕਰਾਂਗਾ।45ਮੈਂ ਅਜ਼ਾਦੀ ਵਿੱਚ ਫਿਰਦਾ ਰਹਾਂਗਾ,ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਭਾਲਿਆ ਹੈ।46ਮੈਂ ਰਾਜਿਆਂ ਦੇ ਸਾਹਮਣੇ ਤੇਰੀਆਂ ਬਿਧੀਆਂ ਬਾਰੇ ਦੱਸਾਂਗਾ,ਅਤੇ ਸ਼ਰਮਿੰਦਾ ਨਹੀਂ ਹੋਵਾਂਗਾ,47ਮੈਂ ਤੇਰੇ ਹੁਕਮਾਂ ਵਿੱਚ ਪ੍ਰਸੰਨ ਹਾਂ,ਕਿਉਂਕਿ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ।48ਮੈਂ ਤੇਰੇ ਹੁਕਮਾਂ ਲਈ ਜੋ ਮੈਨੂੰ ਪਿਆਰੇ ਹਨ,ਤਾਂ ਜੋ ਮੈਂ ਤੇਰੇ ਹੁਕਮਾਂ ਦਾ ਧਿਆਨ ਕਰਾਂ।49ਆਪਣੇ ਸੇਵਕ ਲਈ ਆਪਣਾ ਬਚਨ ਚੇਤੇ ਰੱਖ,ਜਿਸ ਦੇ ਉੱਤੇ ਤੂੰ ਮੈਨੂੰ ਆਸ ਦਿੱਤੀ ਹੈ।50ਮੇਰੇ ਦੁੱਖ ਵਿੱਚ ਮੇਰਾ ਦਿਲਾਸਾ ਇਹ ਹੈ:ਕਿ ਤੇਰਾ ਵਾਅਦਾ ਮੇਰੀ ਜਾਨ ਦੀ ਰੱਖਿਆ ਕਰਦਾ ਹੈ।51ਹੰਕਾਰੀ ਬੇਰਹਿਮੀ ਨਾਲ ਮੇਰਾ ਮਜ਼ਾਕ ਉਡਾਉਂਦੇ ਹਨ,ਪਰ ਮੈਂ ਤੇਰੀ ਬਿਵਸਥਾ ਤੋਂ ਬੇਮੁੱਖ ਨਹੀਂ ਹੋਇਆ।52ਹੇ ਯਾਹਵੇਹ, ਮੈਂ ਤੇਰੇ ਪੁਰਾਣੇ ਕਾਨੂੰਨਾਂ ਨੂੰ ਯਾਦ ਕਰਦਾ ਹਾਂ,ਅਤੇ ਮੈਨੂੰ ਉਹਨਾਂ ਵਿੱਚੋਂ ਦਿਲਾਸਾ ਮਿਲਦਾ ਹੈ।53ਦੁਸ਼ਟਾਂ ਦੇ ਕਾਰਨ, ਜਿਨ੍ਹਾਂ ਨੇ ਤੇਰੀ ਬਿਵਸਥਾ ਨੂੰ ਤਿਆਗ ਦਿੱਤਾ ਹੈ,ਮੇਰਾ ਗੁੱਸਾ ਭੱਖ ਉੱਠਿਆ ਹੈ।54ਜਿੱਥੇ ਵੀ ਮੈਂ ਠਹਿਰਾ,ਤੇਰੀਆਂ ਬਿਧੀਆਂ ਮੇਰੇ ਗੀਤ ਦਾ ਵਿਸ਼ਾ ਹਨ।55ਹੇ ਯਾਹਵੇਹ, ਮੈਂ ਰਾਤ ਨੂੰ ਤੈਨੂੰ ਯਾਦ ਕਰਦਾ ਹਾਂ,ਤਾਂ ਜੋ ਮੈਂ ਤੇਰੀ ਬਿਵਸਥਾ ਦੀ ਪਾਲਣਾ ਕਰਾਂ।56ਇਹ ਮੇਰਾ ਅਭਿਆਸ ਰਿਹਾ ਹੈ:ਮੈਂ ਤੇਰੇ ਹੁਕਮਾਂ ਨੂੰ ਮੰਨਦਾ ਹਾਂ।57ਹੇ ਯਾਹਵੇਹ ਤੂੰ ਮੇਰੇ ਹਿੱਸਾ ਹੈ;ਮੈਂ ਤੇਰੇ ਬਚਨਾਂ ਨੂੰ ਮੰਨਣ ਦਾ ਵਾਅਦਾ ਕੀਤਾ ਹੈ।58ਮੈਂ ਆਪਣੇ ਪੂਰੇ ਦਿਲ ਨਾਲ ਤੇਰੇ ਚਿਹਰੇ ਨੂੰ ਭਾਲਿਆ ਹੈ,ਆਪਣੇ ਵਾਅਦੇ ਅਨੁਸਾਰ ਮੇਰੇ ਉੱਤੇ ਕਿਰਪਾ ਕਰ।59ਮੈਂ ਆਪਣੇ ਰਾਹਾਂ ਨੂੰ ਸਮਝਿਆਅਤੇ ਮੈਂ ਤੇਰੀਆਂ ਬਿਧੀਆਂ ਵੱਲ ਆਪਣੇ ਕਦਮ ਫੇਰ ਲਏ ਹਨ।60ਮੈਂ ਤੇਰੇ ਹੁਕਮਾਂ ਨੂੰ ਮੰਨਣ ਵਿੱਚ ਦੇਰੀ ਨਹੀਂਬਲਕਿ ਜਲਦੀ ਕਰਾਂਗਾ।61ਭਾਵੇਂ ਦੁਸ਼ਟ ਮੈਨੂੰ ਰੱਸੀਆਂ ਨਾਲ ਬੰਨ੍ਹਣ,ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਾਂਗਾ।62ਰਾਤ ਨੂੰ ਮੈਂ ਤੁਹਾਡੇ ਧਰਮ ਦੇ ਨਿਯਮਾਂ ਲਈਅਤੇ ਤੁਹਾਡਾ ਧੰਨਵਾਦ ਕਰਨ ਲਈ ਉੱਠਦਾ ਹਾਂ।63ਮੈਂ ਉਹਨਾਂ ਸਭਨਾਂ ਦਾ ਮਿੱਤਰ ਹਾਂ ਜੋ ਤੇਰੇ ਤੋਂ ਡਰਦੇ ਹਨ,ਉਹਨਾਂ ਸਭਨਾਂ ਦਾ ਜੋ ਤੇਰੇ ਹੁਕਮਾਂ ਨੂੰ ਮੰਨਦੇ ਹਨ।64ਹੇ ਯਾਹਵੇਹ, ਧਰਤੀ ਤੇਰੇ ਦਯਾ ਨਾਲ ਭਰੀ ਹੋਈ ਹੈ;ਮੈਨੂੰ ਆਪਣੇ ਹੁਕਮ ਸਿਖਾ।65ਹੇ ਯਾਹਵੇਹ, ਆਪਣੇ ਬਚਨ ਅਨੁਸਾਰਆਪਣੇ ਸੇਵਕ ਦਾ ਭਲਾ ਕਰ।66ਮੈਨੂੰ ਗਿਆਨ ਅਤੇ ਚੰਗੇ ਨਿਆਂ ਦੀ ਸਿੱਖਿਆ ਦੇ,ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਭਰੋਸਾ ਰੱਖਦਾ ਹਾਂ।67ਮੈਂ ਦੁਖੀ ਹੋਣ ਤੋਂ ਪਹਿਲਾਂ ਕੁਰਾਹੇ ਪਿਆ ਸੀ,ਪਰ ਹੁਣ ਮੈਂ ਤੇਰੇ ਬਚਨ ਨੂੰ ਮੰਨਦਾ ਹਾਂ।68ਤੂੰ ਭਲਾ ਹੈ ਅਤੇ ਭਲਿਆਈ ਕਰਦਾ ਹੈ,ਮੈਨੂੰ ਆਪਣੇ ਹੁਕਮ ਸਿਖਾ।69ਭਾਵੇਂ ਹੰਕਾਰੀ ਲੋਕਾਂ ਨੇ ਮੇਰੇ ਵਿਰੁੱਧ ਝੂਠ ਬੋਲਿਆ ਹੈ,ਮੈਂ ਤੇਰੇ ਹੁਕਮਾਂ ਨੂੰ ਪੂਰੇ ਦਿਲ ਨਾਲ ਮੰਨਦਾ ਹਾਂ।70ਉਹਨਾਂ ਦੇ ਮਨ ਮੋਟੇ ਅਤੇ ਕਠੋਰ ਹਨ,ਪਰ ਮੈਂ ਤੇਰੀ ਬਿਵਸਥਾ ਵਿੱਚ ਪ੍ਰਸੰਨ ਹਾਂ।71ਮੇਰੇ ਲਈ ਦੁਖੀ ਹੋਣਾ ਚੰਗਾ ਸੀਤਾਂ ਜੋ ਮੈਂ ਤੇਰੇ ਹੁਕਮਾਂ ਨੂੰ ਸਿੱਖ ਸਕਾਂ।72ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਚਾਂਦੀਅਤੇ ਸੋਨੇ ਦੇ ਹਜ਼ਾਰਾਂ ਸਿੱਕਿਆਂ ਨਾਲੋਂ ਵੱਧ ਕੀਮਤੀ ਹੈ।73ਤੇਰੇ ਹੱਥਾਂ ਨੇ ਮੈਨੂੰ ਰਚਿਆ ਅਤੇ ਮੈਨੂੰ ਬਣਾਇਆ;ਮੈਨੂੰ ਤੇਰੇ ਹੁਕਮਾਂ ਨੂੰ ਸਿੱਖਣ ਦੀ ਸਮਝ ਪ੍ਰਦਾਨ ਕਰ।74ਜੋ ਤੇਰਾ ਭੈ ਮੰਨਦੇ ਹਨ ਉਹ ਮੈਨੂੰ ਵੇਖ ਕੇ ਆਨੰਦ ਹੋਣ,ਕਿਉਂ ਜੋ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।75ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਤੇਰੀ ਬਿਵਸਥਾ ਧਰਮ ਦੀ ਹੈ,ਅਤੇ ਇਹ ਕਿ ਤੁਸੀਂ ਵਫ਼ਾਦਾਰੀ ਨਾਲ ਮੈਨੂੰ ਦੁਖੀ ਕੀਤਾ ਹੈ।76ਤੇਰਾ ਅਟੁੱਟ ਪਿਆਰ ਮੇਰੇ ਲਈ ਦਿਲਾਸਾ ਹੋਵੇ,ਆਪਣੇ ਸੇਵਕ ਨਾਲ ਕੀਤੇ ਵਾਅਦੇ ਅਨੁਸਾਰ।77ਤੇਰੀ ਦਯਾ ਮੇਰੇ ਉੱਤੇ ਆਵੇ ਤਾਂ ਜੋ ਮੈਂ ਜੀਵਾਂ,ਕਿਉਂ ਜੋ ਤੇਰੀ ਬਿਵਸਥਾ ਮੇਰੀ ਪ੍ਰਸੰਨਤਾ ਹੈ।78ਜੋ ਹੰਕਾਰੀ ਮੇਰੇ ਨਾਲ ਬਿਨਾਂ ਕਾਰਨ ਬੇਇਨਸਾਫ਼ੀ ਕਰਨ, ਉਹ ਸ਼ਰਮਿੰਦਾ ਹੋਵੇ;ਪਰ ਮੈਂ ਤੇਰੇ ਉਪਦੇਸ਼ਾਂ ਦਾ ਸਿਮਰਨ ਕਰਾਂਗਾ।79ਜਿਹੜੇ ਤੇਰਾ ਡਰ ਮੰਨਦੇ ਹਨ ਉਹ ਮੇਰੇ ਵੱਲ ਮੁੜਨ,ਉਹ ਜਿਹੜੇ ਤੇਰੀਆਂ ਬਿਧੀਆਂ ਨੂੰ ਸਮਝਦੇ ਹਨ।80ਮੈਂ ਪੂਰੇ ਦਿਲ ਨਾਲ ਤੇਰੇ ਹੁਕਮਾਂ ਦੀ ਪਾਲਣਾ ਕਰਾਂ,ਤਾਂ ਜੋ ਮੈਂ ਸ਼ਰਮਿੰਦਾ ਨਾ ਹੋਵਾਂ।81ਤੇਰੀ ਮੁਕਤੀ ਦੀ ਤਾਂਘ ਨਾਲ ਮੇਰੀ ਜਾਨ ਬੇਹੋਸ਼ ਹੋ ਗਈ ਹੈ,ਪਰ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।82ਤੇਰਾ ਵਾਅਦਾ ਪੂਰਾ ਹੋਣ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ;ਮੈਂ ਆਖਦਾ ਹਾਂ, “ਤੂੰ ਮੈਨੂੰ ਕਦੋਂ ਦਿਲਾਸਾ ਦੇਵੇਗਾ?”83ਭਾਵੇਂ ਮੈਂ ਧੂੰਏਂ ਵਿੱਚ ਮਸ਼ਕ ਵਰਗਾ ਹਾਂ,ਤਾਂ ਵੀ ਮੈਂ ਤੇਰੇ ਹੁਕਮਾਂ ਨੂੰ ਨਹੀਂ ਭੁੱਲਦਾ।84ਤੇਰੇ ਸੇਵਕ ਨੂੰ ਕਿੰਨਾ ਚਿਰ ਉਡੀਕ ਕਰਨੀ ਪਵੇਗੀ?ਤੂੰ ਮੇਰੇ ਸਤਾਉਣ ਵਾਲਿਆਂ ਨੂੰ ਕਦੋਂ ਸਜ਼ਾ ਦੇਵੇਗਾ?85ਹੰਕਾਰੀ ਮੈਨੂੰ ਫਸਾਉਣ ਲਈ ਟੋਏ ਪੁੱਟਦੇ ਹਨ,ਅਤੇ ਉਹ ਤੇਰੀ ਬਿਵਸਥਾ ਦੇ ਉਲਟ ਹਨ।86ਤੇਰੇ ਸਾਰੇ ਹੁਕਮ ਭਰੋਸੇਯੋਗ ਹਨ;ਮੇਰੀ ਸਹਾਇਤਾ ਕਰੋ, ਕਿਉਂਕਿ ਮੈਨੂੰ ਬਿਨਾਂ ਕਾਰਨ ਸਤਾਇਆ ਜਾ ਰਿਹਾ ਹੈ।87ਉਹਨਾਂ ਨੇ ਮੈਨੂੰ ਧਰਤੀ ਤੋਂ ਲਗਭਗ ਮਿਟਾ ਦਿੱਤਾ,ਪਰ ਮੈਂ ਤੇਰੇ ਹੁਕਮਾਂ ਨੂੰ ਨਹੀਂ ਛੱਡਿਆ।88ਆਪਣੇ ਅਟੱਲ ਪ੍ਰੇਮ ਵਿੱਚ ਮੇਰੀ ਜਾਨ ਦੀ ਰੱਖਿਆ ਕਰ,ਤਾਂ ਜੋ ਮੈਂ ਤੇਰੇ ਮੂੰਹ ਦੀਆਂ ਬਿਧੀਆਂ ਦੀ ਪਾਲਣਾ ਕਰਾਂ।89ਹੇ ਯਾਹਵੇਹ, ਤੇਰਾ ਬਚਨ ਸਦਾ ਤੱਕ ਹੈ,ਅਤੇ ਸਵਰਗ ਵਿੱਚ ਸਥਿਰ ਹੈ।90ਤੇਰੀ ਵਫ਼ਾਦਾਰੀ ਪੀੜ੍ਹੀਆਂ ਤੱਕ ਬਣੀ ਰਹੇਗੀ;ਤੂੰ ਧਰਤੀ ਨੂੰ ਕਾਇਮ ਕੀਤਾ ਅਤੇ ਇਹ ਸਦਾ ਸਥਿਰ ਰਹੇਗੀ।91ਤੇਰੀਆਂ ਬਿਧੀਆਂ ਅੱਜ ਤੱਕ ਕਾਇਮ ਹਨ,ਕਿਉਂ ਜੋ ਸਭ ਚੀਜ਼ਾਂ ਤੁਹਾਡੀ ਹੀ ਸੇਵਾ ਕਰਦੀਆਂ ਹਨ।92ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ,ਮੈਂ ਆਪਣੇ ਦੁੱਖ ਵਿੱਚ ਨਾਸ ਹੋ ਜਾਂਦਾ।93ਮੈਂ ਤੇਰੇ ਉਪਦੇਸ਼ਾਂ ਨੂੰ ਕਦੇ ਨਹੀਂ ਭੁੱਲਾਂਗਾ,ਕਿਉਂ ਜੋ ਤੁਸੀਂ ਉਹਨਾਂ ਦੁਆਰਾ ਮੇਰੀ ਜਾਨ ਦੀ ਰੱਖਿਆ ਕੀਤੀ ਹੈ।94ਮੈਨੂੰ ਬਚਾ, ਕਿਉਂ ਜੋ ਮੈਂ ਤੇਰਾ ਹਾਂ,ਮੈਂ ਤੇਰੇ ਉਪਦੇਸ਼ਾਂ ਦੀ ਖੋਜ ਕੀਤੀ ਹੈ।95ਦੁਸ਼ਟ ਮੈਨੂੰ ਨਾਸ ਕਰਨ ਦੀ ਉਡੀਕ ਵਿੱਚ ਹਨ,ਪਰ ਮੈਂ ਤੇਰੀਆਂ ਬਿਧੀਆਂ ਦਾ ਵਿਚਾਰ ਕਰਾਂਗਾ।96ਮੈਂ ਹਰ ਸੰਪੂਰਨਤਾ ਲਈ ਇੱਕ ਸੀਮਾ ਵੇਖਦਾ ਹਾਂ,ਪਰ ਤੇਰੇ ਹੁਕਮ ਬੇਅੰਤ ਹਨ।97ਮੈਨੂੰ ਤੇਰੇ ਨਿਯਮ ਕਿੰਨੇ ਪਿਆਰੇ ਹਨ!ਮੈਂ ਸਾਰਾ ਦਿਨ ਇਸਦਾ ਸਿਮਰਨ ਕਰਦਾ ਹਾਂ।98ਤੇਰੇ ਆਦੇਸ਼ ਹਮੇਸ਼ਾ ਮੇਰੇ ਨਾਲ ਹੁੰਦੇ ਹਨਅਤੇ ਉਹ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਸਿਆਣਾ ਬਣਾਉਂਦੇ ਹਨ।99ਮੈਨੂੰ ਮੇਰੇ ਸਾਰੇ ਗੁਰੂਆਂ ਨਾਲੋਂ ਵਧੇਰੀ ਸਮਝ ਹੈ,ਕਿਉਂਕਿ ਮੈਂ ਤੇਰੇ ਨਿਯਮਾਂ ਦਾ ਸਿਮਰਨ ਕਰਦਾ ਹਾਂ।100ਮੈਨੂੰ ਬਜ਼ੁਰਗਾਂ ਨਾਲੋਂ ਵਧੇਰੀ ਸਮਝ ਹੈ,ਕਿਉਂਕਿ ਮੈਂ ਤੇਰੇ ਨਿਯਮਾਂ ਦੀ ਪਾਲਣਾ ਕਰਦਾ ਹਾਂ।101ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਰਸਤੇ ਤੋਂ ਰੋਕ ਰੱਖਿਆ ਹੈ,ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰ ਸਕਾਂ।102ਮੈਂ ਤੇਰੇ ਨਿਯਮਾਂ ਤੋਂ ਨਹੀਂ ਹਟਿਆ,ਤੂੰ ਖੁਦ ਮੈਨੂੰ ਸਿਖਾਇਆ ਹੈ।103ਤੇਰੇ ਸ਼ਬਦ ਮੇਰੇ ਤਾਲੂ ਕਿੰਨੇ ਮਿੱਠੇ ਲੱਗਦੇ ਹਨ,ਸ਼ਹਿਦ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ!104ਮੈਂ ਤੇਰੇ ਆਦੇਸ਼ਾਂ ਤੋਂ ਸਮਝ ਪ੍ਰਾਪਤ ਕਰਦਾ ਹਾਂ;ਇਸ ਲਈ ਮੈਂ ਹਰ ਗਲਤ ਮਾਰਗ ਨੂੰ ਨਫ਼ਰਤ ਕਰਦਾ ਹਾਂ।105ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ,ਅਤੇ ਮੇਰੇ ਮਾਰਗ ਦੇ ਲਈ ਚਾਨਣ ਹਨ।106ਮੈਂ ਸਹੁੰ ਖਾਧੀ ਹੈ ਅਤੇ ਪੱਕਾ ਕੀਤਾ ਹੈ,ਕਿ ਮੈਂ ਤੇਰੇ ਧਰਮੀ ਨਿਯਮਾਂ ਦੀ ਪਾਲਣਾ ਕਰਾਂਗਾ।107ਮੈਂ ਬਹੁਤ ਦੁੱਖ ਝੱਲੇ ਹਨ;ਹੇ ਯਾਹਵੇਹ, ਮੇਰੇ ਜੀਵਨ ਦੀ ਆਪਣੇ ਬਚਨਾ ਦੇ ਅਨੁਸਾਰ ਰੱਖਿਆ ਕਰ।108ਯਾਹਵੇਹ, ਮੇਰੇ ਮੂੰਹ ਦੀ ਉਸਤਤ ਨੂੰ ਸਵੀਕਾਰ ਕਰੋ,ਅਤੇ ਮੈਨੂੰ ਆਪਣੇ ਕਾਨੂੰਨ ਸਿਖਾ।109ਭਾਵੇਂ ਮੈਂ ਲਗਾਤਾਰ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈਂਦਾ ਹਾਂ,ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਾਂਗਾ।110ਦੁਸ਼ਟਾਂ ਨੇ ਮੇਰੇ ਲਈ ਫਾਹੀ ਲਾ ਕੇ ਰੱਖੀ ਹੈ,ਪਰ ਮੈਂ ਤੇਰੇ ਹੁਕਮਾਂ ਤੋਂ ਭਟਕਿਆ ਨਹੀਂ।111ਤੇਰੀਆਂ ਬਿਧੀਆਂ ਸਦਾ ਲਈ ਮੇਰੀ ਵਿਰਾਸਤ ਹਨ,ਉਹ ਮੇਰੇ ਦਿਲ ਦੀ ਖੁਸ਼ੀ ਹਨ।112ਮੇਰਾ ਮਨ ਤੇਰੇ ਹੁਕਮਾਂ ਨੂੰ ਮੰਨਣ ਲਈਅੰਤ ਤੱਕ ਤਿਆਰ ਹੈ।113ਮੈਂ ਦੋਗਲੇ ਲੋਕਾਂ ਨੂੰ ਨਫ਼ਰਤ ਕਰਦਾ ਹਾਂ,ਪਰ ਮੈਂ ਤੇਰੀ ਬਿਵਸਥਾ ਨੂੰ ਪਿਆਰ ਕਰਦਾ ਹਾਂ।114ਤੂੰ ਮੇਰੀ ਪਨਾਹ ਅਤੇ ਮੇਰੀ ਢਾਲ ਹੈ।ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।115ਹੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋਵੋ,ਤਾਂ ਜੋ ਮੈਂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਾਂ!116ਹੇ ਮੇਰੇ ਪਰਮੇਸ਼ਵਰ, ਆਪਣੇ ਬਚਨ ਦੇ ਅਨੁਸਾਰ ਮੈਨੂੰ ਸੰਭਾਲ ਤਾਂ ਕਿ ਮੈਂ ਜਿਉਂਦਾ ਰਹਾਂਮੇਰੀਆਂ ਉਮੀਦਾਂ ਉੱਤੇ ਪਾਣੀ ਨਾ ਪੈਣ ਦਿਓ।117ਮੈਨੂੰ ਸੰਭਾਲ ਤਾਂ ਮੈਂ ਛੁਡਾਇਆ ਜਾਵਾਂਗਾ।ਮੈਂ ਤੇਰੇ ਹੁਕਮਾਂ ਤੇ ਹਮੇਸ਼ਾ ਧਿਆਨ ਲਗਾਵਾਂਗਾ।118ਤੂੰ ਉਹਨਾਂ ਸਾਰਿਆਂ ਨੂੰ ਰੱਦ ਕਰਦਾ ਹੈ ਜੋ ਤੇਰੇ ਹੁਕਮਾਂ ਤੋਂ ਭਟਕਦੇ ਹਨ,ਕਿਉਂ ਜੋ ਉਹਨਾਂ ਦੇ ਭੁਲੇਖੇ ਨਾਸ ਹੋ ਜਾਂਦੇ ਹਨ।119ਤੂੰ ਸਾਰੇ ਦੁਸ਼ਟਾਂ ਨੂੰ ਕੂੜੇ ਵਾਂਗ ਸੁੱਟ ਦਿੰਦਾ ਹੈ,ਇਸ ਲਈ ਮੈਂ ਤੇਰੀਆਂ ਬਿਧੀਆਂ ਨੂੰ ਪਿਆਰ ਕਰਦਾ ਹਾਂ।120ਮੇਰਾ ਸਰੀਰ ਤੇਰੇ ਡਰ ਨਾਲ ਕੰਬਦਾ ਹੈ,ਮੈਂ ਤੇਰੇ ਕਾਨੂੰਨਾਂ ਤੋਂ ਡਰਦਾ ਹਾਂ।121ਮੈਂ ਉਹ ਕੀਤਾ ਹੈ ਜੋ ਧਰਮੀ ਅਤੇ ਸਹੀ ਹੈ,ਮੈਨੂੰ ਮੇਰੇ ਜ਼ਾਲਮਾਂ ਦੇ ਹੱਥ ਨਾ ਦੇ।122ਆਪਣੇ ਸੇਵਕ ਦੀ ਭਲਾਈ ਨੂੰ ਯਕੀਨ ਬਣਾ;ਹੰਕਾਰੀ ਨੂੰ ਮੇਰੇ ਉੱਤੇ ਜ਼ੁਲਮ ਨਾ ਕਰਨ ਦੇ।123ਤੇਰੀ ਮੁਕਤੀ ਦੀ ਉਡੀਕ ਵਿੱਚ,ਤੇਰੇ ਸੱਚੇ ਵਾਅਦਿਆਂ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ।124ਆਪਣੇ ਸੇਵਕ ਨਾਲ ਆਪਣੇ ਪ੍ਰੇਮ ਨਾਲ ਵਰਤਅਤੇ ਮੈਨੂੰ ਆਪਣੇ ਹੁਕਮ ਸਿਖਾ।125ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਦੇਹਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਮਝ ਸਕਾਂ।126ਇਹ ਸਮਾਂ ਯਾਹਵੇਹ ਦੇ ਕੰਮ ਦਾ ਹੈ,ਤੇਰਾ ਕਾਨੂੰਨ ਤੋੜਿਆ ਜਾ ਰਿਹਾ ਹੈ।127ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਸੋਨੇ ਨਾਲੋਂ,ਸ਼ੁੱਧ ਸੋਨੇ ਨਾਲੋਂ ਵੱਧ ਪਿਆਰ ਕਰਦਾ ਹਾਂ,128ਅਤੇ ਕਿਉਂਕਿ ਮੈਂ ਤੇਰੇ ਸਾਰੇ ਹੁਕਮਾਂ ਨੂੰ ਸਹੀ ਸਮਝਦਾ ਹਾਂ,ਮੈਂ ਹਰ ਗਲਤ ਰਾਹ ਨੂੰ ਨਫ਼ਰਤ ਕਰਦਾ ਹਾਂ।129ਤੇਰੀਆਂ ਬਿਧੀਆਂ ਸ਼ਾਨਦਾਰ ਹਨ;ਇਸ ਲਈ ਮੈਂ ਉਹਨਾਂ ਦੀ ਪਾਲਣਾ ਕਰਦਾ ਹਾਂ।130ਤੇਰੇ ਬਚਨਾਂ ਦੇ ਖੁੱਲ੍ਹਣ ਨਾਲ ਚਾਨਣ ਹੁੰਦਾ ਹੈ;ਇਹ ਸਧਾਰਨ ਲੋਕਾਂ ਨੂੰ ਸਮਝ ਦਿੰਦਾ ਹੈ।131ਮੈਂ ਆਪਣਾ ਮੂੰਹ ਖੋਲ੍ਹਦਾ ਹਾਂ,ਅਤੇ ਤੇਰੇ ਹੁਕਮਾਂ ਨੂੰ ਤਰਸਦਾ ਹਾਂ।132ਮੇਰੀ ਵੱਲ ਮੁੜ ਅਤੇ ਮੇਰੇ ਉੱਤੇ ਦਯਾ ਕਰ,ਜਿਵੇਂ ਤੂੰ ਆਪਣੇ ਨਾਲ ਪਿਆਰ ਕਰਨ ਵਾਲਿਆ ਨਾਲ ਕਰਦਾ ਹੈ।133ਤੂੰ ਮੇਰੇ ਕਦਮਾਂ ਨੂੰ ਆਪਣੇ ਬਚਨਾਂ ਅਨੁਸਾਰ ਸਥਿਰ ਕਰਦੇ,ਤਾਂ ਕਿ ਕੋਈ ਪਾਪ ਮੇਰੇ ਉੱਤੇ ਰਾਜ ਨਾ ਕਰੇ।134ਮੈਨੂੰ ਮਨੁੱਖਾਂ ਦੇ ਜ਼ੁਲਮ ਤੋਂ ਛੁਟਕਾਰਾ ਦੇ,ਤਾਂ ਜੋ ਮੈਂ ਤੇਰੇ ਹੁਕਮਾਂ ਨੂੰ ਮੰਨਾਂ।135ਆਪਣੇ ਸੇਵਕ ਉੱਤੇ ਆਪਣਾ ਚਿਹਰਾ ਚਮਕਾਅਤੇ ਮੈਨੂੰ ਆਪਣੇ ਹੁਕਮ ਸਿਖਾ।136ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਗਦੀਆਂ ਹਨ,ਕਿਉਂ ਜੋ ਉਹ ਤੇਰੀ ਬਿਵਸਥਾ ਦੀ ਪਾਲਣਾ ਨਹੀਂ ਕਰਦੇ।137ਹੇ ਯਾਹਵੇਹ, ਤੂੰ ਧਰਮੀ ਹੈ,ਅਤੇ ਤੇਰੇ ਨਿਆਂ ਸਿੱਧੇ ਹਨ।138ਜਿਹੜੀਆਂ ਬਿਧੀਆਂ ਤੂੰ ਦਿੱਤੀਆਂ ਹਨ ਉਹ ਧਰਮੀ ਹਨ;ਉਹ ਪੂਰੀ ਤਰ੍ਹਾਂ ਭਰੋਸੇਮੰਦ ਹਨ।139ਮੇਰੀ ਅਣਖ ਨੇ ਮੈਨੂੰ ਥਕਾ ਦਿੱਤਾ,ਕਿਉਂ ਜੋ ਮੇਰੇ ਵੈਰੀ ਤੇਰੇ ਬਚਨਾਂ ਨੂੰ ਅਣਦੇਖਿਆ ਕਰਦੇ ਹਨ।140ਤੇਰੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਪਰਖਿਆ ਗਿਆ ਹੈ,ਅਤੇ ਤੇਰਾ ਸੇਵਕ ਉਹਨਾਂ ਨੂੰ ਪਿਆਰ ਕਰਦਾ ਹੈ।141ਭਾਵੇਂ ਮੈਂ ਨੀਵਾਂ ਅਤੇ ਤੁੱਛ ਹਾਂ,ਮੈਂ ਤੇਰੇ ਉਪਦੇਸ਼ਾਂ ਨੂੰ ਨਹੀਂ ਭੁੱਲਦਾ।142ਤੇਰੀ ਧਾਰਮਿਕਤਾ ਸਦੀਪਕ ਹੈਅਤੇ ਤੇਰੀ ਬਿਵਸਥਾ ਸੱਚੀ ਹੈ।143ਮੇਰੇ ਉੱਤੇ ਮੁਸੀਬਤ ਅਤੇ ਬਿਪਤਾ ਆਈ ਹੈ,ਪਰ ਤੇਰੇ ਹੁਕਮ ਮੈਨੂੰ ਆਨੰਦ ਦਿੰਦੇ ਹਨ।144ਤੇਰੀਆਂ ਬਿਧੀਆਂ ਸਦਾ ਧਰਮੀ ਹਨ;ਮੈਨੂੰ ਸਮਝ ਦਿਓ ਕਿ ਮੈਂ ਜੀਵਾਂ।145ਮੈਂ ਆਪਣੇ ਪੂਰੇ ਦਿਲ ਨਾਲ ਪੁਕਾਰਦਾ ਹਾਂ; ਹੇ ਯਾਹਵੇਹ, ਮੈਨੂੰ ਉੱਤਰ ਦਿਓ,ਅਤੇ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਾਂਗਾ।146ਮੈਂ ਤੈਨੂੰ ਪੁਕਾਰਦਾ ਹਾਂ; ਮੈਨੂੰ ਬਚਾ,ਅਤੇ ਮੈਂ ਤੇਰੀਆਂ ਬਿਧੀਆਂ ਨੂੰ ਸੰਭਾਲ ਰੱਖਿਆ।147ਮੈਂ ਸਵੇਰ ਤੋਂ ਪਹਿਲਾਂ ਉੱਠਦਾ ਹਾਂ ਅਤੇ ਮਦਦ ਲਈ ਪੁਕਾਰਦਾ ਹਾਂ।ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।148ਰਾਤ ਦੇ ਪਹਿਰਾਂ ਵਿੱਚ ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ,ਤਾਂ ਜੋ ਮੈਂ ਤੇਰੇ ਵਾਅਦਿਆਂ ਦਾ ਧਿਆਨ ਕਰਾਂ।149ਆਪਣੇ ਪ੍ਰੇਮ ਦੇ ਅਨੁਸਾਰ ਮੇਰੀ ਆਵਾਜ਼ ਸੁਣ;ਹੇ ਯਾਹਵੇਹ, ਆਪਣੇ ਕਾਨੂੰਨਾਂ ਦੇ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।150ਬੁਰੀਆਂ ਜੁਗਤਾਂ ਘੜਨ ਵਾਲੇ ਨੇੜੇ ਹਨ,ਪਰ ਤੇਰੀ ਬਿਵਸਥਾ ਤੋਂ ਦੂਰ ਹਨ।151ਹੇ ਯਾਹਵੇਹ, ਫਿਰ ਵੀ ਤੂੰ ਨੇੜੇ ਹੈ,ਅਤੇ ਤੇਰੇ ਸਾਰੇ ਹੁਕਮ ਸੱਚੇ ਹਨ।152ਬਹੁਤ ਸਮਾਂ ਪਹਿਲਾਂ ਮੈਂ ਤੇਰੀਆਂ ਬਿਧੀਆਂ ਤੋਂ ਸਿੱਖਿਆ,ਕਿ ਤੂੰ ਉਹਨਾਂ ਨੂੰ ਸਦਾ ਲਈ ਕਾਇਮ ਕੀਤਾ ਹੈ।153ਮੇਰੇ ਦੁੱਖਾਂ ਨੂੰ ਵੇਖ ਅਤੇ ਮੈਨੂੰ ਬਚਾ,ਕਿਉਂ ਜੋ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਿਆ।154ਮੇਰੇ ਪੱਖ ਦੀ ਰੱਖਿਆ ਕਰ ਅਤੇ ਮੈਨੂੰ ਛੁਟਕਾਰਾ ਦੇ;ਆਪਣੇ ਵਾਅਦੇ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।155ਦੁਸ਼ਟਾਂ ਤੋਂ ਮੁਕਤੀ ਬਹੁਤ ਦੂਰ ਹੈ,ਕਿਉਂ ਜੋ ਉਹ ਤੇਰੇ ਹੁਕਮਾਂ ਨੂੰ ਨਹੀਂ ਭਾਲਦੇ।156ਹੇ ਯਾਹਵੇਹ, ਤੇਰੀਆਂ ਰਹਿਮਤਾਂ, ਮਹਾਂਨ ਹਨ;ਆਪਣੇ ਨਿਯਮਾਂ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।157ਬਹੁਤ ਸਾਰੇ ਵੈਰੀ ਹਨ ਜੋ ਮੈਨੂੰ ਸਤਾਉਂਦੇ ਹਨ,ਪਰ ਮੈਂ ਤੇਰੀਆਂ ਬਿਧੀਆਂ ਤੋਂ ਨਹੀਂ ਮੁੜਿਆ।158ਮੈਂ ਵਿਸ਼ਵਾਸਹੀਣਾਂ ਨੂੰ ਨਫ਼ਰਤ ਨਾਲ ਵੇਖਦਾ ਹਾਂ,ਕਿਉਂ ਜੋ ਓਹ ਤੇਰੇ ਬਚਨ ਨੂੰ ਨਹੀਂ ਮੰਨਦੇ।159ਵੇਖ, ਮੈਂ ਤੇਰੇ ਉਪਦੇਸ਼ਾਂ ਨੂੰ ਕਿੰਨਾ ਪਿਆਰ ਕਰਦਾ ਹਾਂ;ਹੇ ਯਾਹਵੇਹ, ਆਪਣੇ ਪਿਆਰ ਦੇ ਅਨੁਸਾਰ ਮੇਰੇ ਜੀਵਨ ਦੀ ਰੱਖਿਆ ਕਰ,160ਤੇਰੇ ਬਚਨ ਸੱਚੇ ਹਨ;ਤੇਰੇ ਸਾਰੇ ਧਰਮੀ ਨਿਯਮ ਸਦੀਪਕ ਤੱਕ ਹਨ।161ਹਾਕਮ ਮੈਨੂੰ ਬਿਨਾਂ ਕਾਰਨ ਸਤਾਉਂਦੇ ਹਨ,ਪਰ ਤੇਰੇ ਬਚਨ ਤੋਂ ਮੇਰਾ ਦਿਲ ਕੰਬਦਾ ਹੈ।162ਮੈਂ ਤੇਰੇ ਬਚਨਾਂ ਵਿੱਚ ਆਨੰਦ ਹਾਂ,ਉਸ ਮਨੁੱਖ ਵਾਂਗ ਜਿਹ ਨੂੰ ਵੱਡੀ ਲੁੱਟ ਲੱਭਦੀ ਹੈ।163ਮੈਂ ਝੂਠ ਨਾਲ ਨਫ਼ਰਤ ਅਤੇ ਵੈਰ ਕਰਦਾ ਹਾਂਪਰ ਮੈਂ ਤੇਰੀ ਬਿਵਸਥਾ ਨੂੰ ਪਿਆਰ ਕਰਦਾ ਹਾਂ।164ਮੈਂ ਦਿਨ ਵਿੱਚ ਸੱਤ ਵਾਰਤੇਰੇ ਧਰਮੀ ਨਿਯਮਾਂ ਲਈ ਤੇਰੀ ਉਸਤਤ ਕਰਦਾ ਹਾਂ।165ਜਿਹੜੇ ਤੇਰੀ ਬਿਵਸਥਾ ਨੂੰ ਪਿਆਰ ਕਰਦੇ ਹਨ, ਉਹਨਾਂ ਨੂੰ ਵੱਡੀ ਸ਼ਾਂਤੀ ਮਿਲਦੀ ਹੈ,ਅਤੇ ਕੋਈ ਚੀਜ਼ ਉਹਨਾਂ ਨੂੰ ਠੋਕਰ ਨਹੀਂ ਦੇ ਸਕਦੀ।166ਹੇ ਯਾਹਵੇਹ, ਮੈਂ ਤੇਰੀ ਮੁਕਤੀ ਦੀ ਉਡੀਕ ਕਰਦਾ ਹਾਂ,ਅਤੇ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਦਾ ਹਾਂ।167ਮੈਂ ਤੇਰੀਆਂ ਬਿਧੀਆਂ ਨੂੰ ਮੰਨਦਾ ਹਾਂ,ਕਿਉਂ ਜੋ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਹਾਂ।168ਮੈਂ ਤੇਰੀਆਂ ਬਿਧੀਆਂ ਅਤੇ ਹੁਕਮਾਂ ਨੂੰ ਮੰਨਦਾ ਹਾਂ,ਕਿਉਂ ਜੋ ਤੂੰ ਮੇਰੇ ਸਾਰੇ ਰਾਹਾਂ ਨੂੰ ਜਾਣਦਾ ਹੈ।169ਹੇ ਯਾਹਵੇਹ, ਮੇਰੀ ਦੁਹਾਈ ਤੇਰੇ ਤੱਕ ਪਹੁੰਚੇ;ਮੈਨੂੰ ਆਪਣੇ ਬਚਨ ਅਨੁਸਾਰ ਸਮਝ ਦੇ।170ਮੇਰੀ ਬੇਨਤੀ ਤੇਰੇ ਹਜ਼ੂਰ ਪਹੁੰਚੇ;ਆਪਣੇ ਵਾਅਦੇ ਅਨੁਸਾਰ ਮੈਨੂੰ ਛੁਡਾ।171ਮੇਰੇ ਬੁੱਲ੍ਹ ਉਸਤਤ ਨਾਲ ਭਰ ਜਾਣ,ਕਿਉਂ ਜੋ ਤੂੰ ਮੈਨੂੰ ਆਪਣੇ ਹੁਕਮ ਸਿਖਾਉਂਦਾ ਹੈ।172ਮੇਰੀ ਜੀਭ ਤੇਰਾ ਸ਼ਬਦ ਗਾਵੇ,ਕਿਉਂ ਜੋ ਤੇਰੇ ਸਾਰੇ ਹੁਕਮ ਧਰਮੀ ਹਨ।173ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੋਵੇ,ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਚੁਣਿਆ ਹੈ।174ਹੇ ਯਾਹਵੇਹ, ਮੈਂ ਤੇਰੀ ਮੁਕਤੀ ਲਈ ਤਰਸਦਾ ਹਾਂ,ਅਤੇ ਤੇਰੀ ਬਿਵਸਥਾ ਮੈਨੂੰ ਪ੍ਰਸੰਨ ਕਰਦੀ ਹੈ।175ਮੈਨੂੰ ਜੀਉਣ ਦੇ ਤਾਂ ਜੋ ਮੈਂ ਤੇਰੀ ਉਸਤਤ ਕਰਾਂ,ਅਤੇ ਤੇਰੀ ਬਿਵਸਥਾ ਮੇਰੀ ਸਹਾਇਤਾ ਕਰੇ।176ਮੈਂ ਗੁਆਚੀ ਹੋਈ ਭੇਡ ਵਾਂਗ ਭਟਕ ਗਿਆ ਹਾਂ,ਆਪਣੇ ਸੇਵਕ ਨੂੰ ਭਾਲ,ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਨਹੀਂ ਭੁੱਲਿਆ।
Biblica, Inc.