ਜ਼ਬੂਰਾਂ11
ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਜ਼ਬੂਰ।
1ਯਾਹਵੇਹ ਵਿੱਚ ਮੈਂ ਪਨਾਹ ਲੈਂਦਾ ਹਾਂ।ਤਾਂ ਤੁਸੀਂ ਮੈਨੂੰ ਕਿਵੇਂ ਕਹਿ ਸਕਦੇ ਹੋ:“ਪੰਛੀ ਵਾਂਗੂੰ ਆਪਣੇ ਪਹਾੜ ਵੱਲ ਨੂੰ ਉੱਡ ਜਾ।2ਵੇਖੋ, ਦੁਸ਼ਟ ਆਪਣੇ ਧਣੁੱਖ ਨੂੰ ਝੁਕਾਉਂਦੇ ਹਨ;ਉਹ ਆਪਣੇ ਤੀਰ ਚਿੱਲੇ ਉੱਤੇ ਚਾੜ੍ਹਦੇ ਹਨ,ਕਿ ਅੰਧਕਾਰ ਵਿੱਚੋਂਸਿੱਧੇ ਲੋਕਾਂ ਦੇ ਦਿਲਾਂ ਵਿੱਚ ਮਾਰਨ।3ਜੇ ਨੀਹਾਂ ਢਾਹੀਆਂ ਜਾਣ,ਤਾਂ ਧਰਮੀ ਕੀ ਕਰ ਸਕਦਾ ਹੈ?”4ਯਾਹਵੇਹ ਆਪਣੇ ਪਵਿੱਤਰ ਮੰਦਰ ਵਿੱਚ ਹੈ;ਯਾਹਵੇਹ ਆਪਣੇ ਸਵਰਗੀ ਸਿੰਘਾਸਣ ਉੱਤੇ ਹੈ।ਉਹ ਧਰਤੀ ਉੱਤੇ ਸਭ ਮਨੁੱਖਾਂ ਨੂੰ ਦੇਖਦਾ ਹੈ;ਉਸ ਦੀਆਂ ਅੱਖਾਂ ਉਹਨਾਂ ਦੀ ਜਾਂਚ ਕਰਦੀਆਂ ਹਨ।5ਯਾਹਵੇਹ ਧਰਮੀ ਨੂੰ ਪਰਖਦਾ ਹੈ, ਪਰ ਦੁਸ਼ਟਾਂ ਨੂੰ, ਜੋ ਹਿੰਸਾ ਨੂੰ ਪਿਆਰ ਕਰਦੇ ਹਨ,ਉਹ ਜਨੂੰਨ ਨਾਲ ਨਫ਼ਰਤ ਕਰਦਾ ਹੈ।6ਉਹ ਦੁਸ਼ਟਾਂ ਉੱਤੇ ਬਲਦੇ ਕੋਲਿਆਂ ਅਤੇ ਬਲਦੀ ਗੰਧਕ ਦੀ ਵਰਖਾ ਕਰੇਗਾ।ਇੱਕ ਝੁਲਸਣ ਵਾਲੀ ਹਵਾ ਉਹਨਾਂ ਦੀ ਥਾਂ ਹੋਵੇਗੀ।7ਕਿਉਂਕਿ ਯਾਹਵੇਹ ਧਰਮੀ ਹੈ, ਉਹ ਨਿਆਂ ਨੂੰ ਪਿਆਰ ਕਰਦਾ ਹੈ;ਸਿੱਧੇ ਲੋਕ ਉਸਦਾ ਚਿਹਰਾ ਵੇਖਣਗੇ।Biblica, Inc.