ਜ਼ਬੂਰਾਂ118
1ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ;ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।2ਇਸਰਾਏਲ ਵੀ ਆਖੇ:“ਉਸ ਦਾ ਪਿਆਰ ਸਦਾ ਕਾਇਮ ਰਹੇਗਾ”3ਹਾਰੋਨ ਦਾ ਘਰਾਣਾ ਆਖੇ,“ਉਸ ਦਾ ਪਿਆਰ ਸਦਾ ਕਾਇਮ ਰਹੇਗਾ।”4ਜਿਹੜੇ ਲੋਕ ਯਾਹਵੇਹ ਤੋਂ ਡਰਦੇ ਹਨ, ਉਹ ਆਖਣ:“ਉਸ ਦਾ ਪਿਆਰ ਸਦਾ ਕਾਇਮ ਰਹਿੰਦਾ ਹੈ।”5ਜਦੋਂ ਮੈਂ ਦੁਖੀ ਹੋਇਆ, ਮੈਂ ਯਾਹਵੇਹ ਨੂੰ ਪੁਕਾਰਿਆ;ਉਹ ਮੈਨੂੰ ਇੱਕ ਵਿਸ਼ਾਲ ਥਾਂ ਵਿੱਚ ਲੈ ਆਇਆ।6ਯਾਹਵੇਹ ਮੇਰੇ ਨਾਲ ਹੈ, ਮੈਂ ਨਹੀਂ ਡਰਾਂਗਾਂ।ਮਨੁੱਖ ਮੇਰਾ ਕੀ ਕਰ ਸਕਦਾ ਹੈ?7ਯਾਹਵੇਹ ਮੇਰੇ ਨਾਲ ਹੈ; ਉਹ ਮੇਰਾ ਸਹਾਇਕ ਹੈ।ਮੈਂ ਆਪਣੇ ਵੈਰੀਆਂ ਉੱਤੇ ਜਿੱਤ ਵੇਖਦਾ ਹਾਂ।8ਮਨੁੱਖਾਂ ਉੱਤੇ ਭਰੋਸਾ ਰੱਖਣ ਨਾਲੋਂ,ਯਾਹਵੇਹ ਵਿੱਚ ਸ਼ਰਨ ਲੈਣਾ ਚੰਗਾ ਹੈ।9ਰਾਜਿਆ ਉੱਤੇ ਭਰੋਸਾ ਰੱਖਣ ਨਾਲੋਂ,ਯਾਹਵੇਹ ਵਿੱਚ ਪਨਾਹ ਲੈਣਾ ਚੰਗਾ ਹੈ।10ਸਾਰੀਆਂ ਕੌਮਾਂ ਨੇ ਮੈਨੂੰ ਘੇਰ ਲਿਆ,ਪਰ ਮੈਂ ਯਾਹਵੇਹ ਦੇ ਨਾਮ ਉੱਤੇ ਉਹਨਾਂ ਨੂੰ ਵੱਢ ਸੁੱਟਿਆ।11ਉਹਨਾਂ ਨੇ ਮੈਨੂੰ ਹਰ ਪਾਸਿਓਂ ਘੇਰ ਲਿਆ,ਪਰ ਮੈਂ ਯਾਹਵੇਹ ਦੇ ਨਾਮ ਉੱਤੇ ਉਹਨਾਂ ਨੂੰ ਵੱਢ ਸੁੱਟਿਆ।12ਉਹ ਮਧੂ-ਮੱਖੀਆਂ ਵਾਂਗੂੰ ਮੇਰੇ ਆਲੇ-ਦੁਆਲੇ ਘੁੰਮਦੇ ਰਹੇ,ਉਹ ਕੰਡਿਆਂ ਦੀ ਅੱਗ ਵਾਂਗੂੰ ਬੁੱਝ ਗਏ।ਯਾਹਵੇਹ ਦੇ ਨਾਮ ਵਿੱਚ ਮੈਂ ਉਹਨਾਂ ਨੂੰ ਵੱਢ ਸੁੱਟਿਆ।13ਮੈਨੂੰ ਪਿੱਛੇ ਧੱਕਿਆ ਗਿਆ ਅਤੇ ਡਿੱਗਣ ਵਾਲਾ ਸੀ,ਪਰ ਯਾਹਵੇਹ ਨੇ ਮੇਰੀ ਸਹਾਇਤਾ ਕੀਤੀ।14ਯਾਹਵੇਹ ਮੇਰੀ ਤਾਕਤ ਅਤੇ ਮੇਰੀ ਰੱਖਿਆ ਹੈ;ਉਹ ਮੇਰੀ ਮੁਕਤੀ ਬਣ ਗਿਆ ਹੈ।15ਧਰਮੀ ਲੋਕਾਂ ਦੇ ਤੰਬੂਆਂ ਵਿੱਚਖੁਸ਼ੀ ਅਤੇ ਜਿੱਤ ਦੇ ਜੈਕਾਰੇ ਗੂੰਜਦੇ ਹਨ,“ਯਾਹਵੇਹ ਦੇ ਸੱਜੇ ਹੱਥ ਨੇ ਮਹਾਨ ਕੰਮ ਕੀਤੇ ਹਨ!16ਯਾਹਵੇਹ ਦਾ ਸੱਜਾ ਹੱਥ ਉੱਚਾ ਕੀਤਾ ਗਿਆ ਹੈ;ਯਾਹਵੇਹ ਦੇ ਸੱਜੇ ਹੱਥ ਨੇ ਮਹਾਨ ਕੰਮ ਕੀਤੇ ਹਨ!”17ਮੈਂ ਮਰਾਂਗਾ ਨਹੀਂ ਪਰ ਜੀਵਾਂਗਾ,ਅਤੇ ਮੈਂ ਦੱਸਾਂਗਾ ਕਿ ਯਾਹਵੇਹ ਨੇ ਕਿਹੜੇ ਕੰਮ ਕੀਤੇ ਹਨ।18ਯਾਹਵੇਹ ਨੇ ਮੈਨੂੰ ਸਖ਼ਤ ਤਾੜਨਾ ਦਿੱਤੀ ਹੈ,ਪਰ ਉਸ ਨੇ ਮੈਨੂੰ ਮੌਤ ਦੇ ਹਵਾਲੇ ਨਹੀਂ ਕੀਤਾ।19ਮੇਰੇ ਲਈ ਧਰਮ ਦੇ ਦਰਵਜੇ ਖੋਲ੍ਹੋ;ਮੈਂ ਪ੍ਰਵੇਸ਼ ਕਰਾਂਗਾ ਅਤੇ ਯਾਹਵੇਹ ਦਾ ਧੰਨਵਾਦ ਕਰਾਂਗਾ।20ਇਹ ਯਾਹਵੇਹ ਦਾ ਦਰਵਾਜ਼ਾ ਹੈ,ਜਿਸ ਵਿੱਚੋਂ ਧਰਮੀ ਲੋਕ ਪ੍ਰਵੇਸ਼ ਕਰ ਸਕਦੇ ਹਨ।21ਮੈਂ ਤੇਰਾ ਧੰਨਵਾਦ ਕਰਾਂਗਾ ਕਿਉਂ ਜੋ ਤੂੰ ਮੈਨੂੰ ਉੱਤਰ ਦਿੱਤਾ ਹੈ;ਤੁਸੀਂ ਮੇਰੀ ਮੁਕਤੀ ਬਣ ਗਏ ਹੋ।22ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ,ਉਹੀ ਖੂੰਜੇ ਦਾ ਪੱਥਰ ਬਣ ਗਿਆ;23ਇਹ ਸਭ ਯਾਹਵੇਹ ਵੱਲੋਂ ਹੋਇਆ,ਅਤੇ ਇਹ ਸਾਡੀ ਨਜ਼ਰ ਵਿੱਚ ਅਦਭੁਤ ਹੈ।24ਯਾਹਵੇਹ ਨੇ ਇਹ ਅੱਜ ਹੀ ਕੀਤਾ ਹੈ।ਆਓ ਅੱਜ ਅਸੀਂ ਅਨੰਦ ਹੋਈਏ ਅਤੇ ਖੁਸ਼ ਹੋਈਏ।25ਹੇ ਯਾਹਵੇਹ, ਸਾਨੂੰ ਬਚਾਓ!ਯਾਹਵੇਹ, ਸਾਨੂੰ ਸਫਲਤਾ ਪ੍ਰਦਾਨ ਕਰੋ!26ਮੁਬਾਰਕ ਹੈ ਉਹ ਜਿਹੜਾ ਯਾਹਵੇਹ ਦੇ ਨਾਮ ਉੱਤੇ ਆਉਂਦਾ ਹੈ,ਯਾਹਵੇਹ ਦੇ ਘਰ ਤੋਂ ਅਸੀਂ ਤੁਹਾਨੂੰ ਅਸੀਸ ਦਿੰਦੇ ਹਾਂ।27ਯਾਹਵੇਹ ਹੀ ਪਰਮੇਸ਼ਵਰ ਹੈ,ਅਤੇ ਉਸਨੇ ਆਪਣਾ ਚਾਨਣ ਸਾਡੇ ਉੱਤੇ ਚਮਕਾਇਆ ਹੈ।ਹੱਥਾਂ ਵਿੱਚ ਟਾਹਣੀਆਂ ਲੈ ਕੇ,ਜਗਵੇਦੀ ਦੇ ਸਿੰਗਾਂ ਦੇ ਤਿਉਹਾਰ ਵਿੱਚ ਸ਼ਾਮਲ ਹੋਵੋ।28ਤੂੰ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਤੇਰੀ ਉਸਤਤ ਕਰਾਂਗਾ,ਤੂੰ ਮੇਰਾ ਪਰਮੇਸ਼ਵਰ ਹੈ ਅਤੇ ਮੈਂ ਤੈਨੂੰ ਵਡਿਆਵਾਂਗਾ।29ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ;ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
Biblica, Inc.