ਜ਼ਬੂਰਾਂ116

1ਮੈਂ ਯਾਹਵੇਹ ਨੂੰ ਪਿਆਰ ਕਰਦਾ ਹਾਂ, ਕਿਉਂਕਿ ਉਸਨੇ ਮੇਰੀ ਆਵਾਜ਼ ਸੁਣੀ ਹੈ;ਦਯਾ ਵਿੱਚ ਉਸਨੇ ਮੇਰੀ ਪੁਕਾਰ ਸੁਣੀ।2ਕਿਉਂ ਜੋ ਉਹ ਨੇ ਮੇਰੇ ਵੱਲ ਕੰਨ ਲਾਇਆ ਹੈ,ਮੈਂ ਜਿੰਨਾ ਚਿਰ ਜਿਉਂਦਾ ਰਹਾਂਗਾ ਉਹ ਨੂੰ ਪੁਕਾਰਾਂਗਾ।
3ਮੌਤ ਦੀਆਂ ਰੱਸੀਆਂ ਨੇ ਮੈਨੂੰ ਫਸਾਇਆ,ਕਬਰ ਦਾ ਕਸ਼ਟ ਮੇਰੇ ਉੱਤੇ ਆ ਗਿਆ।ਮੈਂ ਬਿਪਤਾ ਅਤੇ ਦੁੱਖ ਵਿੱਚ ਡੁੱਬ ਗਿਆ ਸੀ।4ਤਦ ਮੈਂ ਯਾਹਵੇਹ ਦੇ ਨਾਮ ਨੂੰ ਪੁਕਾਰਿਆ:“ਹੇ ਯਾਹਵੇਹ ਮੈਨੂੰ ਬਚਾਓ!”
5ਯਾਹਵੇਹ ਕਿਰਪਾਲੂ ਅਤੇ ਧਰਮੀ ਹੈ;ਸਾਡਾ ਪਰਮੇਸ਼ਵਰ ਦਯਾ ਨਾਲ ਭਰਪੂਰ ਹੈ।6ਯਾਹਵੇਹ ਭਲੇ ਲੋਕਾਂ ਦੀ ਰੱਖਿਆ ਕਰਦਾ ਹੈ;ਜਦੋਂ ਮੈਨੂੰ ਨੀਵਾਂ ਕੀਤਾ ਗਿਆ ਤਾਂ ਉਸ ਨੇ ਮੈਨੂੰ ਬਚਾਇਆ।7ਹੇ ਮੇਰੀ ਜਾਨ, ਆਪਣੇ ਆਰਾਮ ਵਿੱਚ ਮੁੜ ਜਾ,ਕਿਉਂਕਿ ਯਾਹਵੇਹ ਨੇ ਤੇਰੇ ਨਾਲ ਭਲਾ ਕੀਤਾ ਹੈ।
8ਕਿਉਂ ਜੋ ਹੇ ਯਾਹਵੇਹ, ਤੂੰ ਮੈਨੂੰ ਮੌਤ ਤੋਂ,ਮੇਰੀਆਂ ਅੱਖਾਂ ਨੂੰ ਹੰਝੂਆਂ ਤੋਂ,ਮੇਰੇ ਪੈਰਾਂ ਨੂੰ ਠੋਕਰ ਲੱਗਣ ਤੋਂ ਬਚਾਇਆ ਹੈ,9ਤਾਂ ਜੋ ਮੈਂ ਯਾਹਵੇਹ ਦੇ ਅੱਗੇ-ਅੱਗੇ ਤੁਰਾ,ਜਿਵੇਂ ਕਿ ਮੈਂ ਇੱਥੇ ਧਰਤੀ ਉੱਤੇ ਰਹਿੰਦਾ ਹਾਂ।
10ਮੈਂ ਯਾਹਵੇਹ ਤੇ ਭਰੋਸਾ ਕੀਤਾ ਜਦੋਂ ਮੈਂ ਕਿਹਾ,“ਮੈਂ ਬਹੁਤ ਦੁੱਖੀ ਹਾਂ।”11ਮੈਂ ਆਪਣੀ ਘਬਰਾਹਟ ਵਿੱਚ ਆਖਿਆ,“ਹਰ ਕੋਈ ਝੂਠਾ ਹੈ।”
12ਮੈਂ ਯਾਹਵੇਹ ਨੂੰ ਕੀ ਦੇ ਸਕਦਾ ਹਾਂਉਸ ਦੀਆ ਸਾਰੀਆਂ ਭਲਿਆਈਆਂ ਲਈ ਜੋ ਮੇਰੇ ਉੱਤੇ ਹਨ?
13ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ,ਅਤੇ ਮੈਂ ਯਾਹਵੇਹ ਦੇ ਨਾਮ ਨੂੰ ਪੁਕਾਰਾਂਗਾ।14ਮੈਂ ਯਾਹਵੇਹ ਦੇ ਅੱਗੇ ਆਪਣੀਆਂ ਸੁੱਖਣਾਉਸ ਦੇ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਪੂਰੀ ਕਰਾਂਗਾ।
15ਯਾਹਵੇਹ ਦੀ ਨਿਗਾਹ ਵਿੱਚਉਸਦੇ ਵਫ਼ਾਦਾਰ ਸੇਵਕਾਂ ਦੀ ਮੌਤ ਬਹੁਮੁੱਲੀ ਹੈ।16ਹੇ ਯਾਹਵੇਹ, ਮੈਂ ਸੱਚ-ਮੁੱਚ ਤੇਰਾ ਸੇਵਕ ਹਾਂ;ਮੈਂ ਮਾਂ ਵਾਂਗ ਤੁਹਾਡੀ ਸੇਵਾ ਕਰਦਾ ਹਾਂ,ਤੂੰ ਮੈਨੂੰ ਮੇਰੀਆਂ ਜੰਜ਼ੀਰਾਂ ਤੋਂ ਛੁਡਾਇਆ ਹੈ।17ਮੈਂ ਤੁਹਾਡੇ ਲਈ ਧੰਨਵਾਦ ਦੀ ਭੇਟ ਚੜ੍ਹਾਵਾਂਗਾਅਤੇ ਯਾਹਵੇਹ ਦਾ ਨਾਮ ਲੈ ਕੇ ਪੁਕਾਰਾਂਗਾ।18ਮੈਂ ਉਸ ਦੇ ਸਾਰੇ ਲੋਕਾਂ ਦੀ ਹਜ਼ੂਰੀ ਵਿੱਚ,ਯਾਹਵੇਹ ਲਈ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।19ਯਾਹਵੇਹ ਦੇ ਘਰ ਦੇ ਵਿਹੜਿਆਂ ਵਿੱਚ,ਅਤੇ ਯੇਰੂਸ਼ਲੇਮ ਦੇ ਵਿੱਚਕਾਰ।ਯਾਹਵੇਹ ਦੀ ਉਸਤਤ ਹੋਵੇ।

Biblica, Inc.

https://app.library.bible/content/38de522697cd8943