ਜ਼ਬੂਰਾਂ115

1ਸਾਡੀ ਨਹੀਂ, ਹੇ ਯਾਹਵੇਹ, ਸਾਡੀ ਨਹੀਂਪਰ ਤੇਰੇ ਪਿਆਰ ਅਤੇ ਵਫ਼ਾਦਾਰੀ ਦੇ ਕਾਰਨਤੇਰੇ ਨਾਮ ਦੀ ਮਹਿਮਾ ਹੋਵੇ।
2ਕੌਮਾਂ ਕਿਉਂ ਆਖਦੀਆਂ ਹਨ,“ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ?”3ਸਾਡਾ ਪਰਮੇਸ਼ਵਰ ਸਵਰਗ ਵਿੱਚ ਹੈ,ਉਹ ਉਹੀ ਕਰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।4ਪਰ ਉਹਨਾਂ ਦੀਆਂ ਮੂਰਤੀਆਂ ਚਾਂਦੀ ਅਤੇ ਸੋਨੇ ਦੀਆਂ ਹਨ,ਜੋ ਮਨੁੱਖਾਂ ਦੇ ਹੱਥਾਂ ਦੀਆਂ ਬਣਾਈਆਂ ਹੋਈਆਂ ਹਨ।5ਉਹਨਾਂ ਦੇ ਮੂੰਹ ਹਨ ਪਰ ਬੋਲ ਨਹੀਂ ਸਕਦੇ,ਅੱਖਾਂ ਹਨ ਪਰ ਵੇਖ ਨਹੀਂ ਸਕਦੇ।6ਉਹਨਾਂ ਦੇ ਕੰਨ ਹਨ, ਪਰ ਸੁਣ ਨਹੀਂ ਸਕਦੇ,ਨੱਕ ਹਨ, ਪਰ ਸੁੰਘ ਨਹੀਂ ਸਕਦੇ।7ਉਹਨਾਂ ਦੇ ਹੱਥ ਹਨ, ਪਰ ਮਹਿਸੂਸ ਨਹੀਂ ਕਰ ਸਕਦੇ,ਉਹਨਾਂ ਦੇ ਪੈਰ ਹਨ, ਪਰ ਚੱਲ ਨਹੀਂ ਸਕਦੇ,ਅਤੇ ਉਹਨਾਂ ਦੇ ਮੂੰਹ ਹਨ ਪਰ ਉਹ ਆਵਾਜ਼ ਨਹੀਂ ਕੱਢ ਸਕਦੇ।8ਜਿਹੜੇ ਉਹਨਾਂ ਨੂੰ ਬਣਾਉਂਦੇ ਹਨ ਉਹ ਉਹਨਾਂ ਵਰਗੇ ਹੋਣਗੇ,ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਭਰੋਸਾ ਰੱਖਦੇ ਹਨ।
9ਹੇ ਸਾਰੇ ਇਸਰਾਏਲੀਓ, ਯਾਹਵੇਹ ਉੱਤੇ ਭਰੋਸਾ ਰੱਖੋ;ਉਹ ਉਹਨਾਂ ਦੀ ਸਹਾਇਤਾ ਅਤੇ ਢਾਲ ਹੈ।10ਹਾਰੋਨ ਦੇ ਘਰਾਣੇ, ਯਾਹਵੇਹ ਉੱਤੇ ਭਰੋਸਾ ਰੱਖੋ;ਉਹ ਉਹਨਾਂ ਦੀ ਸਹਾਇਤਾ ਅਤੇ ਢਾਲ ਹੈ।11ਤੁਸੀਂ ਜਿਹੜੇ ਉਸ ਤੋਂ ਡਰਦੇ ਹੋ, ਯਾਹਵੇਹ ਉੱਤੇ ਭਰੋਸਾ ਰੱਖਦੇ ਹੋ,ਉਹ ਉਹਨਾਂ ਦੀ ਸਹਾਇਤਾ ਅਤੇ ਢਾਲ ਹੈ।
12ਯਾਹਵੇਹ ਸਾਨੂੰ ਯਾਦ ਕਰਦਾ ਹੈ ਅਤੇ ਸਾਨੂੰ ਅਸੀਸ ਦੇਵੇਗਾ:ਉਹ ਆਪਣੀ ਪਰਜਾ ਇਸਰਾਏਲ ਨੂੰ ਅਸੀਸ ਦੇਵੇਗਾ,ਉਹ ਹਾਰੋਨ ਦੇ ਘਰਾਣੇ ਨੂੰ ਅਸੀਸ ਦੇਵੇਗਾ,13ਉਹ ਉਹਨਾਂ ਨੂੰ ਅਸੀਸ ਦੇਵੇਗਾ ਜਿਹੜੇ ਯਾਹਵੇਹ ਦਾ ਡਰ ਮੰਨਦੇ ਹਨ,ਭਾਵੇਂ ਕੋਈ ਛੋਟਾ ਜਾਂ ਕੋਈ ਵੱਡਾ।
14ਯਾਹਵੇਹ ਤੁਹਾਨੂੰ ਭਰਪੂਰ ਅਸੀਸ ਦੇਵੇ,ਤੁਹਾਨੂੰ ਅਤੇ ਤੁਹਾਡੇ ਬੱਚਿਆ ਨੂੰ ਵੀ।15ਯਾਹਵੇਹ ਦੀ ਅਸੀਸ ਤੁਹਾਡੇ ਉੱਤੇ ਹੋਵੇ,ਜਿਹੜਾ ਸਵਰਗ ਅਤੇ ਧਰਤੀ ਨੂੰ ਬਣਾਉਣ ਵਾਲਾ ਹੈ।
16ਸਭ ਤੋਂ ਉੱਚਾ ਅਕਾਸ਼ ਯਾਹਵੇਹ ਦਾ ਹੈ,ਪਰ ਧਰਤੀ ਉਸ ਨੇ ਮਨੁੱਖਜਾਤੀ ਨੂੰ ਦਿੱਤੀ ਹੈ।17ਮੁਰਦੇ ਯਾਹਵੇਹ ਦੀ ਉਸਤਤ ਨਹੀਂ ਕਰਦੇ ਹਨ,ਉਹ ਜਿਹੜੇ ਖਾਮੋਸ਼ੀ ਦੇ ਸਥਾਨ ਨੂੰ ਜਾਂਦੇ ਹਨ;18ਇਹ ਅਸੀਂ ਹੀ ਹਾਂ ਜਿਹੜੇ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕਯਾਹਵੇਹ ਦੀ ਉਸਤਤ ਕਰਾਂਗੇ।ਯਾਹਵੇਹ ਦੀ ਉਸਤਤ ਕਰੋ  ।

Biblica, Inc.

https://app.library.bible/content/38de522697cd8943