ਜ਼ਬੂਰਾਂ114
1ਜਦੋਂ ਇਸਰਾਏਲ ਮਿਸਰ ਤੋਂ ਬਾਹਰ ਆਇਆ,ਅਤੇ ਜਦੋਂ ਯਾਕੋਬ ਦਾ ਘਰਾਣਾ ਇੱਕ ਓਪਰੀ ਬੋਲੀ ਦੇ ਲੋਕਾਂ ਦੇ ਵਿਚੋਂ ਬਾਹਰ ਆਇਆ,2ਤਦ ਪਰਮੇਸ਼ਵਰ ਦੇ ਲਈ ਯਹੂਦਾਹ ਦੀ ਧਰਤੀ ਪਵਿੱਤਰ ਅਸਥਾਨ,ਅਤੇ ਇਸਰਾਏਲ ਉਸ ਦਾ ਰਾਜ ਬਣ ਗਏ।3ਸਮੁੰਦਰ ਵੇਖ ਕੇ ਭੱਜ ਗਿਆ,ਯਰਦਨ ਨਦੀ ਦਾ ਪਾਣੀ ਮੁੜ ਗਿਆ।4ਪਰਬਤ ਭੇਡੂਆਂ ਵਾਂਗੂੰ,ਅਤੇ ਪਹਾੜ ਲੇਲਿਆਂ ਵਾਂਗੂੰ ਉੱਛਲਦੇ ਸਨ।5ਹੇ ਸਮੁੰਦਰ, ਤੂੰ ਕਿਉਂ ਭੱਜ ਗਿਆ?ਹੇ ਯਰਦਨ, ਤੇਰੇ ਪਾਣੀ ਕਿਉਂ ਮੁੜ ਗਿਆ?6ਹੇ ਪਰਬਤ ਤੁਸੀਂ ਭੇਡੂਆਂ ਵਾਂਗੂੰ,ਅਤੇ ਹੇ ਪਹਾੜੋ ਤੁਸੀਂ ਲੇਲਿਆਂ ਵਾਂਗੂੰ ਕਿਉਂ ਉੱਛਲਦੇ ਸੀ?7ਹੇ ਧਰਤੀ, ਯਾਹਵੇਹ ਦੀ ਹਜ਼ੂਰੀ ਵਿੱਚ ਕੰਬ,ਯਾਕੋਬ ਦੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕੰਬ,8ਜਿਸ ਨੇ ਚੱਟਾਨ ਨੂੰ ਤਲਾਬ ਵਿੱਚ ਬਦਲ ਦਿੱਤਾ,ਸਖ਼ਤ ਪੱਥਰ ਨੂੰ ਪਾਣੀ ਦੇ ਚਸ਼ਮੇ ਵਿੱਚ ਬਦਲ ਦਿੱਤਾ।
Biblica, Inc.