ਜ਼ਬੂਰਾਂ113

1ਯਾਹਵੇਹ ਦੀ ਉਸਤਤ ਹੋਵੇ।ਹੇ ਯਾਹਵੇਹ ਦੇ ਸੇਵਕੋ, ਉਸਦੀ ਉਸਤਤ ਕਰੋ;ਯਾਹਵੇਹ ਦੇ ਨਾਮ ਦੀ ਉਸਤਤ ਕਰੋ2ਯਾਹਵੇਹ ਦੇ ਨਾਮ ਦੀ ਹੁਣ ਅਤੇ ਸਦਾ ਲਈ ਉਸਤਤ ਹੋਵੇ।3ਸੂਰਜ ਦੇ ਚੜ੍ਹਨ ਤੋਂ ਲੈ ਕੇ ਅਤੇ ਉਸਦੇ ਡੁੱਬਣ ਤੱਕ,ਯਾਹਵੇਹ ਦੇ ਨਾਮ ਦੀ ਉਸਤਤ ਹੋਵੇ।
4ਯਾਹਵੇਹ ਸਾਰੀਆਂ ਕੌਮਾਂ ਉੱਤੇ ਉੱਚਾ ਹੈ,ਉਸਦੀ ਮਹਿਮਾ ਅਕਾਸ਼ਾਂ ਤੋਂ ਵੀ ਉੱਪਰ ਹੈ।5ਕੌਣ ਸਾਡੇ ਯਾਹਵੇਹ ਪਰਮੇਸ਼ਵਰ ਵਰਗਾ ਹੈ,ਉਹ ਜਿਹੜਾ ਉੱਚੀ ਥਾਂ ਉੱਤੇ ਬਿਰਾਜਮਾਨ ਹੈ।6ਉਹ ਅਕਾਸ਼ ਅਤੇ ਧਰਤੀ ਨੂੰ,ਵੇਖਣ ਲਈ ਹੇਠਾਂ ਦੇਖਦਾ ਹੈ।
7ਉਹ ਗਰੀਬਾਂ ਨੂੰ ਮਿੱਟੀ ਵਿੱਚੋਂ ਚੁੱਕਦਾ ਹੈਅਤੇ ਕੰਗਾਲ ਨੂੰ ਰੂੜ੍ਹੀ ਤੋਂ ਉਠਾਉਂਦਾ ਹੈ।8ਤਾਂ ਜੋ ਉਹ ਉਹਨਾਂ ਨੂੰ ਪਤਵੰਤਾਂ ਵਿੱਚ,ਜੋ ਆਪਣੇ ਲੋਕਾਂ ਦੇ ਪਤਵੰਤਾਂ ਵਿੱਚ ਬਿਠਾਵੇ।9ਉਹ ਬੇ-ਔਲਾਦ ਔਰਤ ਦਾ ਘਰ ਵਸਾਉਂਦਾ ਹੈ,ਉਸਨੂੰ ਇੱਕ ਖੁਸ਼ ਮਾਂ ਬਣਾਉਂਦਾ ਹੈ।ਯਾਹਵੇਹ ਦੀ ਉਸਤਤ ਹੋਵੇ।

Biblica, Inc.

https://app.library.bible/content/38de522697cd8943