ਜ਼ਬੂਰਾਂ112

1ਯਾਹਵੇਹ ਦੀ ਉਸਤਤ ਹੋਵੇ।ਮੁਬਾਰਕ ਹਨ ਉਹ ਜਿਹੜੇ ਯਾਹਵੇਹ ਦਾ ਡਰ ਮੰਨਦੇ,ਉਹ ਉਸਦੇ ਹੁਕਮਾਂ ਵਿੱਚ ਮਗਨ ਰਹਿੰਦੇ।
2ਉਹਨਾਂ ਦੇ ਬੱਚੇ ਦੇਸ਼ ਵਿੱਚ ਬਲਵਾਨ ਹੋਣਗੇ;ਨੇਕ ਲੋਕਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ।
3ਧਨ-ਦੌਲਤ ਉਹਨਾਂ ਦੇ ਘਰਾਂ ਵਿੱਚ ਹੋਵੇਗਾ,ਅਤੇ ਉਹਨਾਂ ਦਾ ਧਰਮ ਸਦਾ ਕਾਇਮ ਰਹਿੰਦਾ ਹੈ।4ਹਨੇਰੇ ਵਿੱਚ ਵੀ ਨੇਕ ਲੋਕਾਂ ਲਈ ਚਾਨਣ ਚਮਕਦਾ ਹੈ,ਉਹਨਾਂ ਲਈ ਜਿਹੜੇ ਕਿਰਪਾਲੂ, ਦਯਾਵਾਨ ਅਤੇ ਧਰਮੀ ਹਨ।5ਉਹਨਾਂ ਦਾ ਭਲਾ ਹੋਵੇਗਾ ਜਿਹੜੇ ਖੁੱਲ੍ਹੇ ਦਿਲ ਨਾਲ ਉਧਾਰ ਦਿੰਦੇ ਹਨ,ਜੋ ਆਪਣੇ ਕੰਮ ਨਿਆਂ ਨਾਲ ਕਰਦੇ ਹਨ।
6ਸੱਚ-ਮੁੱਚ ਧਰਮੀ ਕਦੇ ਵੀ ਨਹੀਂ ਡੋਲਣਗੇ।ਉਹ ਸਦਾ ਲਈ ਯਾਦ ਰੱਖੇ ਜਾਣਗੇ।7ਉਹਨਾਂ ਨੂੰ ਬੁਰੀ ਖ਼ਬਰ ਦਾ ਕੋਈ ਡਰ ਨਹੀਂ ਹੋਵੇਗਾ;ਉਹਨਾਂ ਦੇ ਦਿਲ ਦ੍ਰਿੜ੍ਹ ਹਨ, ਜੋ ਯਾਹਵੇਹ ਉੱਤੇ ਭਰੋਸਾ ਰੱਖਦੇ ਹਨ।8ਉਹਨਾਂ ਦੇ ਦਿਲ ਮਜ਼ਬੂਤ ਹਨ, ਉਹਨਾਂ ਨੂੰ ਕੋਈ ਡਰ ਨਹੀਂ ਹੋਵੇਗਾ।ਜਦੋਂ ਤੱਕ ਉਹ ਆਪਣਿਆ ਦੁਸ਼ਮਣਾਂ ਤੇ ਆਪਣੀ ਜਿੱਤ ਨਾ ਵੇਖ ਲੈਣ।9ਉਹਨਾਂ ਨੇ ਖੁੱਲ੍ਹੇ ਦਿਲ ਨਾਲ ਗਰੀਬਾਂ ਨੂੰ ਦਿੱਤਾ;ਅਤੇ ਉਹਨਾਂ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ;ਉਹਨਾਂ ਦਾ ਸਿੰਗ  ਆਦਰ ਵਿੱਚ ਉੱਚਾ ਕੀਤਾ ਜਾਵੇਗਾ।
10ਦੁਸ਼ਟ ਵੇਖਣਗੇ ਅਤੇ ਦੁਖੀ ਹੋਣਗੇ,ਉਹ ਆਪਣੇ ਦੰਦ ਕਰੀਚਣਗੇ ਅਤੇ ਬਰਬਾਦ ਕਰਨਗੇ।ਦੁਸ਼ਟਾਂ ਦੀਆਂ ਲਾਲਸਾਵਾਂ ਨਾਸ ਹੋ ਜਾਣਗੀਆਂ।

Biblica, Inc.

https://app.library.bible/content/38de522697cd8943