ਜ਼ਬੂਰਾਂ111

1ਯਾਹਵੇਹ ਦੀ ਉਸਤਤ ਕਰੋ।ਮੈਂ ਆਪਣੇ ਸਾਰੇ ਦਿਲ ਨਾਲ,ਨੇਕ ਲੋਕਾਂ ਦੀ ਸਭਾ ਵਿੱਚ ਯਾਹਵੇਹ ਦੀ ਉਸਤਤ ਕਰਾਂਗਾ।
2ਯਾਹਵੇਹ ਦੇ ਕੰਮ ਮਹਾਨ ਹਨ;ਉਨ੍ਹਾਂ ਸਾਰਿਆਂ ਨੂੰ ਜੋ ਉਸ ਵਿੱਚ ਪ੍ਰਸੰਨ ਹੁੰਦੇ ਹਨ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ।3ਉਹ ਦੇ ਕੰਮ ਪ੍ਰਤਾਪਵਾਨ ਅਤੇ ਸ਼ਾਨਦਾਰ ਹਨ,ਅਤੇ ਉਹ ਦਾ ਧਰਮ ਸਦਾ ਕਾਇਮ ਰਹੇਗਾ।4ਉਸ ਨੇ ਆਪਣੇ ਅਚਰਜ ਕੰਮਾਂ ਨੂੰ ਯਾਦਗਾਰ ਬਣਾਇਆ ਹੈ।ਯਾਹਵੇਹ ਮਿਹਰਬਾਨ ਅਤੇ ਦਿਆਲੂ ਹੈ।5ਉਹ ਆਪਣੇ ਡਰਨ ਵਾਲਿਆਂ ਨੂੰ ਭੋਜਨ ਦਿੰਦਾ ਹੈ,ਉਹ ਆਪਣੇ ਨੇਮ ਨੂੰ ਸਦਾ ਲਈ ਯਾਦ ਰੱਖਦਾ ਹੈ।
6ਉਸ ਨੇ ਆਪਣੇ ਲੋਕਾਂ ਨੂੰ ਆਪਣੇ ਕੰਮਾਂ ਦੁਆਰਾ ਸ਼ਕਤੀ ਵਿਖਾਈ,ਉਹਨਾਂ ਨੂੰ ਹੋਰਨਾਂ ਕੌਮਾਂ ਦੀਆਂ ਜ਼ਮੀਨਾਂ ਦਿੱਤੀਆਂ।7ਉਹ ਦੇ ਹੱਥਾਂ ਦੇ ਕੰਮ ਵਫ਼ਾਦਾਰ ਅਤੇ ਧਰਮੀ ਹਨ,ਉਸਦੇ ਸਾਰੇ ਉਪਦੇਸ਼ ਭਰੋਸੇਯੋਗ ਹਨ।8ਉਹ ਸਦਾ ਅਤੇ ਸਦਾ ਲਈ ਕਾਇਮ ਹਨ,ਜੋ ਵਫ਼ਾਦਾਰੀ ਅਤੇ ਨੇਕ ਦਿਲ ਨਾਲ ਕੀਤੇ ਗਏ ਹਨ।9ਉਸ ਨੇ ਆਪਣੇ ਲੋਕਾਂ ਨੂੰ ਛੁਟਕਾਰਾ ਦਿੱਤਾ;ਉਸ ਨੇ ਆਪਣਾ ਨੇਮ ਸਦਾ ਲਈ ਠਹਿਰਾਇਆਉਹ ਦਾ ਨਾਮ ਪਵਿੱਤਰ ਅਤੇ ਸ਼ਾਨਦਾਰ ਹੈ।
10ਯਾਹਵੇਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ;ਸਾਰੇ ਜਿਹੜੇ ਉਸ ਦੇ ਉਪਦੇਸ਼ਾਂ ਨੂੰ ਮੰਨਦੇ ਹਨ ਚੰਗੀ ਸਮਝ ਰੱਖਦੇ ਹਨ।ਉਸਦੀ ਉਸਤਤ ਸਦਾ ਤੱਕ ਬਣੀ ਰਹੇਗੀ।

Biblica, Inc.

https://app.library.bible/content/38de522697cd8943