ਜ਼ਬੂਰਾਂ110
ਦਾਵੀਦ ਦਾ ਇੱਕ ਜ਼ਬੂਰ।
1ਯਾਹਵੇਹ ਮੇਰੇ ਪ੍ਰਭੂ ਨੂੰ ਕਹਿੰਦਾ ਹੈ:“ਤੂੰ ਮੇਰੇ ਸੱਜੇ ਹੱਥ ਬੈਠਜਦੋਂ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਹੀਂ ਬਣਾਓਦਾ।”2ਯਾਹਵੇਹ ਸੀਯੋਨ ਤੋਂ ਤੁਹਾਡੇ ਸ਼ਕਤੀਸ਼ਾਲੀ ਰਾਜਦੰਡ ਨੂੰ ਵਧਾਵੇਗਾ ਅਤੇ ਆਖੇਗਾ,“ਆਪਣੇ ਦੁਸ਼ਮਣਾਂ ਉੱਤੇ ਰਾਜ ਕਰੋ!”3ਤੇਰੀਆਂ ਫ਼ੌਜਾਂ ਤੇਰੇ ਯੁੱਧ ਦੇ ਦਿਨਲੜਨ ਲਈ ਤਿਆਰ ਹੋਣਗੀਆਂ।ਪਵਿੱਤਰ ਸ਼ੋਭਾ ਵਿੱਚ ਸਜਾਏ ਹੋਏ,ਤੇਰੇ ਜਵਾਨ ਤੇਰੇ ਕੋਲ ਆਉਣਗੇਜਿਵੇਂ ਤ੍ਰੇਲ ਸਵੇਰ ਦੀ ਕੁੱਖ ਤੋਂ।4ਯਾਹਵੇਹ ਨੇ ਸਹੁੰ ਖਾਧੀ ਹੈ ਅਤੇਉਹ ਆਪਣਾ ਮਨ ਨਹੀਂ ਬਦਲੇਗਾ:“ਤੂੰ ਮਲਕੀਸਿਦੇਕ ਦੀ ਪਦਵੀ ਦੇ ਅਨੁਸਾਰ,ਸਦਾ ਤੱਕ ਦਾ ਜਾਜਕ ਹੈ।”5ਯਾਹਵੇਹ ਤੇਰੇ ਸੱਜੇ ਹੱਥ ਹੈ,ਉਹ ਆਪਣੇ ਕ੍ਰੋਧ ਦੇ ਦਿਨ ਰਾਜਿਆਂ ਨੂੰ ਕੁਚਲ ਦੇਵੇਗਾ।6ਉਹ ਕੌਮਾਂ ਦਾ ਨਿਆਂ ਕਰੇਗਾ, ਮੁਰਦਿਆਂ ਦਾ ਢੇਰ ਲਾਵੇਗਾਅਤੇ ਸਾਰੀ ਧਰਤੀ ਦੇ ਹਾਕਮਾਂ ਨੂੰ ਕੁਚਲ ਦੇਵੇਗਾ।7ਉਹ ਰਾਹ ਦੇ ਕਿਨਾਰੇ ਝਰਨੇ ਤੋਂ ਪਾਣੀ ਪੀਵੇਗਾ,ਅਤੇ ਉਹ ਆਪਣਾ ਸਿਰ ਉੱਚਾ ਕਰੇਗਾ।Biblica, Inc.