ਜ਼ਬੂਰਾਂ109
ਸੰਗੀਤ ਦੇ ਨਿਰਦੇਸ਼ਕ ਲਈ। ਦਾਵੀਦ ਦਾ ਇੱਕ ਜ਼ਬੂਰ।
1ਮੇਰੇ ਪਰਮੇਸ਼ਵਰ, ਜਿਸਦੀ ਮੈਂ ਉਸਤਤ ਕਰਦਾ ਹਾਂ,ਮੈਂ ਚੁੱਪ ਨਹੀਂ ਰਹਾਂਗਾ,2ਕਿਉਂਕਿ ਜਿਹੜੇ ਲੋਕ ਦੁਸ਼ਟ ਅਤੇ ਧੋਖੇਬਾਜ਼ ਹਨ,ਉਹਨਾਂ ਮੇਰੇ ਵਿਰੁੱਧ ਮੂੰਹ ਖੋਲ੍ਹਿਆ ਹੈ;ਉਹਨਾਂ ਨੇ ਮੇਰੇ ਵਿਰੁੱਧ ਝੂਠੀਆਂ ਬੋਲੀਆਂ ਬੋਲੀਆਂ ਹਨ।3ਨਫ਼ਰਤ ਦੀਆਂ ਗੱਲਾਂ ਦੇ ਨਾਲ ਉਹ ਮੈਨੂੰ ਘੇਰ ਲੈਂਦੇ ਹਨ,ਉਹ ਬਿਨਾਂ ਕਾਰਨ ਮੇਰੇ ਉੱਤੇ ਹਮਲਾ ਕਰਦੇ ਹਨ।4ਮੇਰੀ ਦੋਸਤੀ ਦੇ ਬਦਲੇ ਉਹ ਮੇਰੇ ਉੱਤੇ ਦੋਸ਼ ਲਾਉਂਦੇ ਹਨ,ਪਰ ਮੈਂ ਪ੍ਰਾਰਥਨਾ ਕਰਨ ਵਾਲਾ ਆਦਮੀ ਹਾਂ।5ਉਹ ਮੈਨੂੰ ਭਲਿਆਈ ਦੇ ਬਦਲੇ ਬਦੀ,ਅਤੇ ਮੇਰੀ ਦੋਸਤੀ ਲਈ ਨਫ਼ਰਤ ਕਰਦੇ ਹਨ।6ਉਹ ਆਖਦੇ ਹਨ, ਕਿਸੇ ਦੁਸ਼ਟ ਵਿਅਕਤੀ ਨੂੰ ਉਸਦੇ ਵਿਰੁੱਧ ਨਿਯੁਕਤ ਕਰੋ;ਇੱਕ ਦੋਸ਼ ਲਗਾਉਣ ਵਾਲਾ ਉਸਦੇ ਸੱਜੇ ਹੱਥ ਖੜ੍ਹਾ ਹੋਵੇ।7ਜਦੋਂ ਉਹ ਮੁਕੱਦਮਾ ਚਲਾਏ ਤਾਂ ਉਹ ਦੋਸ਼ੀ ਠਹਿਰਾਇਆ ਜਾਵੇ,ਅਤੇ ਉਸ ਦੀਆਂ ਪ੍ਰਾਰਥਨਾਵਾਂ ਉਸ ਨੂੰ ਦੋਸ਼ੀ ਠਹਿਰਾਉਣ।8ਉਸਦੇ ਜੀਉਣ ਦੇ ਦਿਨ ਥੋੜੇ ਹੋਣ;ਅਤੇ ਉਸਦਾ ਅਹੁਦਾ ਕੋਈ ਹੋਰ ਲੈ ਲਵੇ।9ਉਹ ਦੇ ਬੱਚੇ ਯਤੀਮ ਹੋਣ,ਅਤੇ ਉਹ ਦੀ ਪਤਨੀ ਵਿਧਵਾ ਹੋਵੇ।10ਉਸਦੇ ਬੱਚੇ ਰੁਲਦੇ ਫਿਰਦੇ ਅਤੇ ਭਿਖਾਰੀ ਹੋਣ;ਉਹਨਾਂ ਨੂੰ ਉਹਨਾਂ ਦੇ ਬਰਬਾਦ ਹੋਏ ਘਰਾਂ ਤੋਂ ਭਜਾ ਦਿੱਤਾ ਜਾਵੇ।11ਇੱਕ ਲੈਣਦਾਰ ਉਸ ਦਾ ਸਭ ਕੁਝ ਖੋਹ ਲਵੇ,ਪਰਾਏ ਉਸ ਦੀ ਮਿਹਨਤ ਦੇ ਫਲ ਨੂੰ ਲੁੱਟ ਲੈਣ।12ਨਾ ਕੋਈ ਉਹ ਦੇ ਉੱਤੇ ਦਯਾ ਕਰੇ,ਨਾ ਉਹ ਦੇ ਯਤੀਮਾਂ ਉੱਤੇ ਤਰਸ ਕਰੇ।13ਉਸਦੀ ਸੰਤਾਨ ਕੱਟੀ ਜਾਵੇ,ਉਹਨਾਂ ਦੇ ਨਾਮ ਅਗਲੀ ਪੀੜ੍ਹੀ ਤੋਂ ਮਿਟਾ ਦਿੱਤੇ ਜਾਣ।14ਯਾਹਵੇਹ ਦੇ ਸਾਹਮਣੇ ਉਸ ਦੇ ਪਿਉ-ਦਾਦਿਆਂ ਦੀ ਬਦੀ ਚੇਤੇ ਰਹੇ;ਉਸ ਦੀ ਮਾਂ ਦਾ ਪਾਪ ਕਦੇ ਨਾ ਮਿਟਾਇਆ ਜਾਵੇ।15ਉਹਨਾਂ ਦੇ ਪਾਪ ਸਦਾ ਯਾਹਵੇਹ ਦੇ ਸਨਮੁਖ ਰਹਿਣ,ਤਾਂ ਜੋ ਉਹ ਉਹਨਾਂ ਦਾ ਨਾਮ ਧਰਤੀ ਤੋਂ ਮਿਟਾ ਦੇਵੇ।16ਕਿਉਂਕਿ ਉਸ ਨੇ ਕਦੇ ਵੀ ਦਯਾ ਕਰਨ ਬਾਰੇ ਨਹੀਂ ਸੋਚਿਆ,ਸਗੋਂ ਗਰੀਬਾਂ ਅਤੇ ਲੋੜਵੰਦਾਂਅਤੇ ਟੁੱਟੇ ਦਿਲਾਂ ਨੂੰ ਮਾਰਿਆ।17ਉਹ ਸਰਾਪ ਦੇਣਾ ਪਸੰਦ ਕਰਦਾ ਸੀ,ਇਹ ਉਸ ਉੱਤੇ ਮੁੜ ਆਵੇ।ਉਸ ਨੇ ਬਰਕਤਾਂ ਵਿੱਚ ਕੋਈ ਆਨੰਦ ਨਹੀਂ ਪਾਇਆ,ਇਹ ਉਸ ਤੋਂ ਦੂਰ ਹੋਵੇ।18ਉਸਨੇ ਸਰਾਪ ਨੂੰ ਆਪਣੇ ਬਸਤਰ ਵਾਂਗੂੰ ਪਹਿਨਿਆ;ਇਹ ਪਾਣੀ ਵਾਂਗ ਉਸ ਦੇ ਸਰੀਰ ਵਿੱਚ,ਅਤੇ ਤੇਲ ਵਾਂਗ ਉਸ ਦੀਆਂ ਹੱਡੀਆਂ ਵਿੱਚ ਵੜ ਗਿਆ।19ਇਹ ਉਸ ਦੇ ਦੁਆਲੇ ਲਪੇਟੀ ਹੋਈ ਚਾਦਰ ਵਰਗਾ ਹੋਵੇ,ਉਹ ਦੇ ਦੁਆਲੇ ਸਦਾ ਲਈ ਬੰਨ੍ਹੀ ਹੋਈ ਪੱਟੀ ਵਰਗਾ ਹੋਵੇ।20ਮੇਰੇ ਦੋਸ਼ ਲਾਉਣ ਵਾਲਿਆਂ ਲਈ ਇਹ ਯਾਹਵੇਹ ਦਾ ਬਦਲਾ ਹੋਵੇ,ਉਹਨਾਂ ਲਈ ਜਿਹੜੇ ਮੇਰੇ ਬਾਰੇ ਬੁਰਾ ਬੋਲਦੇ ਹਨ।21ਪਰ ਤੂੰ ਹੇ ਸਰਬਸ਼ਕਤੀਮਾਨ ਯਾਹਵੇਹ,ਆਪਣੇ ਨਾਮ ਦੇ ਕਾਰਨ ਮੇਰੀ ਸਹਾਇਤਾ ਕਰ;ਆਪਣੇ ਪਿਆਰ ਦੀ ਭਲਾਈ ਦੇ ਕਾਰਨ ਮੈਨੂੰ ਬਚਾ।22ਕਿਉਂ ਜੋ ਮੈਂ ਕੰਗਾਲ ਅਤੇ ਲੋੜਵੰਦ ਹਾਂ,ਅਤੇ ਮੇਰਾ ਮਨ ਮੇਰੇ ਅੰਦਰ ਜ਼ਖਮੀ ਹੈ।23ਮੈਂ ਸ਼ਾਮ ਦੇ ਪਰਛਾਵੇਂ ਵਾਂਗੂ ਢਲ ਜਾਂਦਾ ਹਾਂ।ਮੈਂ ਟਿੱਡੀ ਵਾਂਗ ਝਾੜਿਆ ਜਾਂਦਾ ਹਾਂ।24ਵਰਤ ਦੇ ਕਾਰਨ ਮੇਰੇ ਗੋਡੇ ਕਮਜ਼ੋਰ ਹਨ,ਮੇਰਾ ਸਰੀਰ ਪਤਲਾ ਅਤੇ ਸੁੱਕ ਗਿਆ ਹੈ।25ਮੈਂ ਆਪਣੇ ਦੋਸ਼ ਲਾਉਣ ਵਾਲਿਆਂ ਲਈ ਘਿਣਾਉਣੀ ਚੀਜ਼ ਹਾਂ;ਜਦੋਂ ਉਹ ਮੈਨੂੰ ਦੇਖਦੇ ਹਨ, ਉਹ ਆਪਣੇ ਸਿਰ ਹਿਲਾਉਂਦੇ ਹਨ।26ਮੇਰੀ ਸਹਾਇਤਾ ਕਰ, ਯਾਹਵੇਹ ਮੇਰੇ ਪਰਮੇਸ਼ਵਰ;ਆਪਣੇ ਅਟੁੱਟ ਪਿਆਰ ਦੇ ਅਨੁਸਾਰ ਮੈਨੂੰ ਬਚਾ।27ਉਹਨਾਂ ਨੂੰ ਦੱਸ ਕਿ ਇਹ ਤੇਰਾ ਹੀ ਹੱਥ ਹੈ,ਅਤੇ ਹੇ ਯਾਹਵੇਹ ਇਹ ਤੂੰ ਹੀ ਕੀਤਾ ਹੈ।28ਜਦੋਂ ਉਹ ਸਰਾਪ ਦਿੰਦੇ ਹਨ, ਤੂੰ ਬਰਕਤ ਦੇ;ਮੇਰੇ ਉੱਤੇ ਹਮਲਾ ਕਰਨ ਵਾਲੇ ਸ਼ਰਮਿੰਦਾ ਹੋਣ,ਪਰ ਤੇਰਾ ਸੇਵਕ ਖੁਸ਼ ਹੋਵੇ।29ਮੇਰੇ ਦੋਸ਼ ਲਾਉਣ ਵਾਲੇ ਬੇਇੱਜ਼ਤੀ ਦੇ ਕੱਪੜੇ ਪਹਿਨੇਅਤੇ ਚਾਦਰ ਵਾਂਗ ਸ਼ਰਮ ਨਾਲ ਲਪੇਟੇ ਜਾਣ।30ਮੈਂ ਆਪਣੇ ਮੂੰਹ ਨਾਲ ਯਾਹਵੇਹ ਦਾ ਧੰਨਵਾਦ ਕਰਾਂਗਾ;ਉਪਾਸਕਾਂ ਦੀ ਵੱਡੀ ਭੀੜ ਵਿੱਚ ਮੈਂ ਉਸਦੀ ਉਸਤਤ ਕਰਾਂਗਾ।31ਕਿਉਂਕਿ ਉਹ ਲੋੜਵੰਦਾਂ ਦੇ ਸੱਜੇ ਪਾਸੇ ਖਲੋਤਾ ਹੈ,ਤਾਂ ਜੋ ਉਹ ਉਹਨਾਂ ਦੀ ਜਾਨ ਬਚਾਵੇ ਜਿਹੜੇ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ।Biblica, Inc.