ਜ਼ਬੂਰਾਂ108
ਇੱਕ ਗੀਤ। ਦਾਵੀਦ ਦਾ ਇੱਕ ਜ਼ਬੂਰ।
1ਹੇ ਪਰਮੇਸ਼ਵਰ, ਮੇਰਾ ਦਿਲ ਸਥਿਰ ਹੈ।ਮੈਂ ਆਪਣੀ ਪੂਰੀ ਰੂਹ ਨਾਲ ਸੰਗੀਤ ਬਣਾਵਾਂਗਾ ਅਤੇ ਗਾਵਾਂਗਾ।2ਹੇ ਰਬਾਬ ਅਤੇ ਸਿਤਾਰ, ਜਾਗੋ!ਮੈਂ ਸਵੇਰ ਨੂੰ ਉੱਠਾਂਗਾ।3ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਮਹਿਮਾ ਕਰਾਂਗਾ,ਮੈਂ ਲੋਕਾਂ ਵਿੱਚ ਤੇਰੀ ਅਰਾਧਨਾ ਕਰਾਂਗਾ।4ਕਿਉਂ ਜੋ ਤੇਰਾ ਪਿਆਰ ਸਵਰਗ ਨਾਲੋਂ ਵੀ ਉੱਚਾ ਹੈ।ਤੇਰੀ ਵਫ਼ਾਦਾਰੀ ਅਕਾਸ਼ ਤੱਕ ਪਹੁੰਚਦੀ ਹੈ।5ਹੇ ਪਰਮੇਸ਼ਵਰ, ਅਕਾਸ਼ਾਂ ਤੋਂ ਉੱਚਾ!ਤੇਰੀ ਮਹਿਮਾ ਸਾਰੀ ਧਰਤੀ ਉੱਤੇ ਹੋਵੇ।6ਸਾਨੂੰ ਬਚਾ ਅਤੇ ਆਪਣੇ ਸੱਜੇ ਹੱਥ ਨਾਲ ਸਾਡੀ ਸਹਾਇਤਾ ਕਰ,ਤਾਂ ਜੋ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈ ਛੁਡਾਏ ਜਾ ਸਕਣ।7ਪਰਮੇਸ਼ਵਰ ਨੇ ਆਪਣੇ ਪਵਿੱਤਰ ਅਸਥਾਨ ਤੋਂ ਬੋਲਿਆ ਹੈ:“ਜਿੱਤ ਵਿੱਚ ਮੈਂ ਸ਼ੇਕੇਮ ਨੂੰ ਖੁਸ਼ੀ ਨਾਲ ਵੰਡਾਂਗਾਅਤੇ ਸੁੱਕੋਥ ਦੀ ਵਾਦੀ ਨੂੰ ਮਾਪਾਂਗਾ।8ਗਿਲਆਦ ਮੇਰਾ ਹੈ, ਮਨੱਸ਼ੇਹ ਮੇਰਾ ਹੈ;ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ,ਯਹੂਦਾਹ ਮੇਰਾ ਰਾਜਦੰਡ ਹੈ।9ਮੋਆਬ ਮੇਰੇ ਹੱਥ ਧੋਣ ਦੀ ਥਾਂ ਵਾਂਗ ਹੈ,ਅਦੋਮ ਉੱਤੇ ਮੈਂ ਆਪਣੀ ਜੁੱਤੀ ਸੁੱਟਦਾ ਹਾਂ;ਫ਼ਲਿਸਤਿਆਂ ਉੱਤੇ ਮੈਂ ਜਿੱਤ ਦਾ ਨਾਹਰਾ ਮਾਰਦਾ ਹਾਂ।”10ਕੌਣ ਮੈਨੂੰ ਗੜ੍ਹ ਵਾਲੇ ਸ਼ਹਿਰ ਵਿੱਚ ਲਿਆਵੇਗਾ?ਕੌਣ ਅਦੋਮ ਦੇਸ਼ ਵੱਲ ਮੇਰੀ ਅਗਵਾਈ ਕਰੇਗਾ?11ਹੇ ਪਰਮੇਸ਼ਵਰ, ਕੀ ਇਹ ਤੂੰ ਨਹੀਂ ਹੈ ਜਿਸ ਨੇ ਹੁਣ ਸਾਨੂੰ ਤਿਆਗ ਦਿੱਤਾ ਹੈਅਤੇ ਹੁਣ ਸਾਡੀਆਂ ਫ਼ੌਜਾਂ ਨਾਲ ਨਹੀਂ ਚੱਲਦਾ?12ਦੁਸ਼ਮਣ ਤੋਂ ਸਾਡੀ ਸਹਾਇਤਾ ਕਰ,ਮਨੁੱਖੀ ਸਹਾਇਤਾ ਵਿਅਰਥ ਹੈ।13ਪਰਮੇਸ਼ਵਰ ਨਾਲ ਅਸੀਂ ਜਿੱਤ ਜਾਵਾਂਗੇ,ਅਤੇ ਉਹ ਸਾਡੇ ਵੈਰੀਆਂ ਨੂੰ ਮਿੱਧੇਗਾ।Biblica, Inc.