ਜ਼ਬੂਰਾਂ107
1ਯਾਹਵੇਹ ਦਾ ਧੰਨਵਾਦ ਕਰੋ, ਕਿਉਂਕਿ ਉਹ ਭਲਾ ਹੈ;ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।2ਯਾਹਵੇਹ ਦੇ ਛੁਡਾਏ ਹੋਏ ਇਹ ਆਖਣ,ਜਿਨ੍ਹਾਂ ਨੂੰ ਉਸਨੇ ਦੁਸ਼ਮਣ ਦੇ ਹੱਥੋਂ ਛੁਡਾਇਆ,3ਜਿਨ੍ਹਾਂ ਨੂੰ ਉਸਨੇ ਧਰਤੀ ਤੋਂ ਇਕੱਠਾ ਕੀਤਾ,ਪੂਰਬ ਅਤੇ ਪੱਛਮ ਤੋਂ, ਉੱਤਰ ਅਤੇ ਦੱਖਣ ਤੋਂ।4ਕੁਝ ਲੋਕ ਉਜਾੜ ਵਿੱਚ ਭਟਕਦੇ ਰਹੇ,ਕਿਸੇ ਵੀ ਸ਼ਹਿਰ ਨੂੰ ਜਾਣ ਲਈ ਕੋਈ ਰਸਤਾ ਨਾ ਲੱਭਿਆ ਜਿੱਥੇ ਉਹ ਵੱਸ ਸਕਣ।5ਉਹ ਭੁੱਖੇ ਅਤੇ ਪਿਆਸੇ ਸਨ,ਅਤੇ ਉਹਨਾਂ ਦੀ ਜਾਨ ਖ਼ਤਮ ਹੋ ਰਹੀ ਸੀ।6ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਅੱਗੇ ਦੁਹਾਈ ਦਿੱਤੀ,ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਛੁਡਾਇਆ।7ਉਸ ਨੇ ਉਹਨਾਂ ਨੂੰ ਸਿੱਧੇ ਰਾਹਇੱਕ ਸ਼ਹਿਰ ਵਿੱਚ ਲੈ ਗਿਆ ਜਿੱਥੇ ਉਹ ਵੱਸ ਸਕਦੇ ਸਨ।8ਉਹ ਯਾਹਵੇਹ ਦੇ ਉਸ ਅਟੁੱਟ ਪਿਆਰਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ,9ਕਿਉਂਕਿ ਉਹ ਪਿਆਸੇ ਨੂੰ ਤ੍ਰਿਪਤ ਕਰਦਾ ਹੈਅਤੇ ਭੁੱਖਿਆ ਨੂੰ ਚੰਗੀਆਂ ਚੀਜ਼ਾਂ ਨਾਲ ਭਰ ਦਿੰਦਾ ਹੈ।10ਕੁਝ ਹਨੇਰੇ ਵਿੱਚ, ਘੋਰ ਹਨੇਰੇ ਵਿੱਚ ਬੈਠੇ,ਅਤੇ ਲੋਹੇ ਦੀਆਂ ਜ਼ੰਜੀਰਾਂ ਨਾਲ ਕੈਦ ਵਿੱਚ ਜਕੜੇ ਹੋਏ ਸਨ,11ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਹੁਕਮਾਂ ਦੇ ਵਿਰੁੱਧ ਵਿਦਰੋਹ ਕੀਤਾਅਤੇ ਅੱਤ ਮਹਾਨ ਦੀਆਂ ਯੋਜਨਾਵਾਂ ਨੂੰ ਤੁੱਛ ਜਾਣਿਆ।12ਇਸ ਲਈ ਉਸਨੇ ਉਹਨਾਂ ਨੂੰ ਕਠੋਰ ਮਿਹਨਤ ਦੇ ਅਧੀਨ ਕੀਤਾ;ਉਹਨਾਂ ਨੇ ਠੋਕਰ ਖਾਧੀ ਅਤੇ ਮਦਦ ਕਰਨ ਵਾਲਾ ਕੋਈ ਨਹੀਂ ਸੀ।13ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਨੂੰ ਦੁਹਾਈ ਦਿੱਤੀ,ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਬਚਾਇਆ।14ਉਸ ਨੇ ਉਹਨਾਂ ਨੂੰ ਹਨੇਰੇ ਵਿੱਚੋਂ ਬਾਹਰ ਕੱਢ ਲਿਆ,ਅਤੇ ਉਹਨਾਂ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ।15ਉਹ ਯਾਹਵੇਹ ਦੇ ਉਸ ਅਟੁੱਟ ਪਿਆਰਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ,16ਕਿਉਂਕਿ ਉਹ ਪਿੱਤਲ ਦੇ ਦਰਵਾਜ਼ੇ ਤੋੜਦਾ ਹੈਅਤੇ ਲੋਹੇ ਦੀਆਂ ਸਲਾਖਾਂ ਨੂੰ ਕੱਟਦਾ ਹੈ।17ਕਈ ਆਪਣੇ ਵਿਦਰੋਹੀ ਤਰੀਕਿਆਂ ਨਾਲ ਮੂਰਖ ਬਣ ਗਏਅਤੇ ਆਪਣੀਆਂ ਬਦੀਆਂ ਦੇ ਕਾਰਨ ਦੁੱਖ ਝੱਲਦੇ ਹਨ।18ਉਹ ਹਰ ਪ੍ਰਕਾਰ ਦੇ ਭੋਜਨ ਤੋਂ ਨਫ਼ਰਤ ਕਰਦੇ ਹਨ,ਅਤੇ ਉਹ ਮੌਤ ਦੇ ਦਰਵਾਜ਼ੇ ਦੇ ਨੇੜੇ ਆ ਪਹੁੰਚੇ ਹਨ।19ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਅੱਗੇ ਦੁਹਾਈ ਦਿੱਤੀ,ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਬਚਾਇਆ।20ਉਹ ਆਪਣਾ ਬਚਨ ਘੱਲਦਾ ਅਤੇ ਉਹਨਾਂ ਨੂੰ ਚੰਗਾ ਕਰਦਾ;ਅਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ।21ਉਹ ਯਾਹਵੇਹ ਦੇ ਉਸ ਅਟੁੱਟ ਪਿਆਰਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ।22ਉਹ ਧੰਨਵਾਦ ਦੀਆਂ ਭੇਟਾਂ ਚੜ੍ਹਾਉਣਅਤੇ ਆਨੰਦ ਦੇ ਗੀਤਾਂ ਨਾਲ ਉਸ ਦੇ ਕੰਮਾਂ ਬਾਰੇ ਦੱਸਣ।23ਕਈ ਜਹਾਜਾਂ ਵਿੱਚ ਸਮੁੰਦਰੀ ਯਾਤਰਾ ਨੂੰ ਚਲੇ ਗਏ;ਉਹ ਸ਼ਕਤੀਸ਼ਾਲੀ ਪਾਣੀਆਂ ਦੇ ਵਪਾਰੀ ਸਨ।24ਉਹ ਯਾਹਵੇਹ ਦੇ ਕੰਮਾਂ ਨੂੰ,ਅਤੇ ਉਸਦੇ ਅਚਰਜ ਕੰਮਾਂ ਨੂੰ ਡੂੰਘਿਆਈ ਵਿੱਚ ਵੇਖਦੇ ਹਨ।25ਕਿਉਂ ਜੋ ਉਹ ਬੋਲਿਆ ਅਤੇ ਇੱਕ ਤੂਫ਼ਾਨ ਚਲ ਪਿਆ,ਅਤੇ ਉਸ ਦੀਆ ਲਹਿਰਾਂ ਠਾਠਾਂ ਮਾਰਦੀਆਂ ਹਨ26ਉਹ ਅਕਾਸ਼ ਉੱਤੇ ਚੜ੍ਹੇ ਅਤੇ ਡੂੰਘਾਈ ਤੱਕ ਹੇਠਾਂ ਚਲੇ ਗਏ;ਉਹਨਾਂ ਦੇ ਸੰਕਟ ਵਿੱਚ ਉਹਨਾਂ ਦੀ ਹਿੰਮਤ ਪਿਘਲ ਗਈ।27ਉਹ ਸ਼ਰਾਬੀਆਂ ਵਾਂਗ ਫਿਰਦੇ ਅਤੇ ਡਿੱਗਦੇ-ਢਹਿੰਦੇ ਹਨ,ਉਨ੍ਹਾਂ ਦੀ ਸਾਰੀ ਮੱਤ ਮਾਰੀ ਜਾਂਦੀ ਹੈ।28ਤਦ ਉਹਨਾਂ ਨੇ ਆਪਣੀ ਮੁਸੀਬਤ ਵਿੱਚ ਯਾਹਵੇਹ ਨੂੰ ਦੁਹਾਈ ਦਿੱਤੀ,ਅਤੇ ਉਹ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢ ਲਿਆਇਆ।29ਉਸ ਨੇ ਤੂਫ਼ਾਨ ਨੂੰ ਸ਼ਾਂਤ ਕੀਤਾ;ਅਤੇ ਸਮੁੰਦਰ ਦੀਆਂ ਲਹਿਰਾਂ ਵੀ ਸ਼ਾਂਤ ਹੋ ਗਈਆਂ।30ਜਦੋਂ ਉਹ ਸ਼ਾਂਤ ਹੋ ਗਏ ਤਾਂ ਉਹ ਖੁਸ਼ ਹੋਏ,ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਮਨਚਾਹੇ ਟਿਕਾਣੇ ਵੱਲ ਅਗਵਾਈ ਕੀਤੀ।31ਉਹ ਯਾਹਵੇਹ ਦੇ ਉਸ ਅਟੁੱਟ ਪਿਆਰਅਤੇ ਮਨੁੱਖਜਾਤੀ ਲਈ ਉਸ ਦੇ ਅਦਭੁਤ ਕੰਮਾਂ ਲਈ ਧੰਨਵਾਦ ਕਰਨ।32ਉਹ ਲੋਕਾਂ ਦੀ ਸਭਾ ਵਿੱਚ ਉਹ ਦੀ ਵਡਿਆਈ ਕਰਨ,ਅਤੇ ਬਜ਼ੁਰਗਾਂ ਦੀ ਸਭਾ ਵਿੱਚ ਉਹ ਦੀ ਉਸਤਤ ਕਰਨ।33ਉਸ ਨੇ ਨਦੀਆਂ ਨੂੰ ਮਾਰੂਥਲ,ਅਤੇ ਵਗਦੇ ਚਸ਼ਮੇ ਨੂੰ ਪਿਆਸੀ ਜ਼ਮੀਨ ਵਿੱਚ ਬਦਲ ਦਿੰਦਾ ਹੈ।34ਉੱਥੇ ਰਹਿਣ ਵਾਲਿਆਂ ਦੀ ਦੁਸ਼ਟਤਾ ਦੇ ਕਾਰਨ,ਉਸ ਨੇ ਫਲਦਾਰ ਧਰਤੀ ਨੂੰ ਲੂਣ ਦੀ ਰਹਿੰਦ-ਖੂੰਹਦ ਵਿੱਚ ਬਦਲ ਦਿੰਦਾ ਹੈ।35ਉਸ ਨੇ ਮਾਰੂਥਲ ਨੂੰ ਪਾਣੀ ਦੇ ਤਲਾਬ,ਅਤੇ ਸੁੱਕੀ ਜ਼ਮੀਨ ਨੂੰ ਵਗਦੇ ਸੋਤਿਆਂ ਵਿੱਚ ਬਦਲ ਦਿੰਦਾ ਹੈ।36ਉੱਥੇ ਉਹ ਭੁੱਖਿਆ ਨੂੰ ਰਹਿਣ ਲਈ ਲਿਆਇਆ,ਅਤੇ ਉਹਨਾਂ ਨੇ ਇੱਕ ਸ਼ਹਿਰ ਵਸਾਇਆ ਜਿੱਥੇ ਉਹ ਵੱਸ ਸਕਦੇ ਸਨ।37ਉਹਨਾਂ ਨੇ ਖੇਤ ਬੀਜੇ ਅਤੇ ਅੰਗੂਰਾਂ ਦੇ ਬਾਗ ਲਾਏ,ਜਿਸ ਨੇ ਫਲਦਾਰ ਫ਼ਸਲ ਦਿੱਤੀ।38ਉਸ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਦੀ ਗਿਣਤੀ ਬਹੁਤ ਵਧ ਗਈ,ਅਤੇ ਉਹਨਾਂ ਦੇ ਇੱਜੜ ਘੱਟਣ ਨਾ ਦਿੱਤੇ।39ਤਦ ਉਹਨਾਂ ਦੀ ਗਿਣਤੀ ਘੱਟਦੀ ਗਈ,ਅਤੇ ਉਹ ਜ਼ੁਲਮ, ਬਿਪਤਾ ਅਤੇ ਦੁੱਖ ਦੁਆਰਾ ਨੀਵੇਂ ਹੋ ਗਏ।40ਪਰਮੇਸ਼ਵਰ ਨੇ ਉਹਨਾਂ ਅਧਿਕਾਰੀਆਂ ਉੱਤੇ ਨਿੰਦਿਆ ਪਾਈ,ਉਹਨਾਂ ਨੂੰ ਬੇਕਾਰ ਰਹਿੰਦ-ਖੂੰਹਦ ਵਿੱਚ ਛੱਡ ਦਿੱਤਾ।41ਪਰ ਉਸ ਨੇ ਲੋੜਵੰਦਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢਿਆ,ਅਤੇ ਇੱਜੜਾਂ ਵਾਂਗ ਉਹਨਾਂ ਦੇ ਪਰਿਵਾਰ ਵਧਾਏ।42ਨੇਕ ਲੋਕ ਵੇਖਦੇ ਅਤੇ ਆਨੰਦ ਕਰਦੇ ਹਨ,ਪਰ ਸਾਰੇ ਦੁਸ਼ਟਾਂ ਨੇ ਮੂੰਹ ਬੰਦ ਕਰ ਲਿਆ।43ਜਿਹੜਾ ਬੁੱਧਵਾਨ ਹੈ, ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦੇਵੇ,ਅਤੇ ਯਾਹਵੇਹ ਦੇ ਪਿਆਰ ਭਰੇ ਕੰਮਾਂ ਉੱਤੇ ਵਿਚਾਰ ਕਰੇ।
Biblica, Inc.