ਜ਼ਬੂਰਾਂ106
1ਯਾਹਵੇਹ ਦੀ ਉਸਤਤ ਹੋਵੇ!ਯਾਹਵੇਹ ਦਾ ਧੰਨਵਾਦ ਕਰੋ, ਉਹ ਭਲਾ ਹੈ,ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।2ਯਾਹਵੇਹ, ਦੇ ਮਹਾਨ ਕੰਮ ਨੂੰ ਕੌਣ ਬਿਆਨ ਕਰ ਸਕਦਾ ਹੈ,ਜਾਂ ਪੂਰੀ ਤਰ੍ਹਾਂ ਉਸਦੀ ਉਸਤਤ ਦਾ ਐਲਾਨ ਕਰ ਸਕਦਾ ਹੈ?3ਮੁਬਾਰਕ ਹਨ ਉਹ ਜਿਹੜੇ ਨਿਆਂ ਦੀ ਪਾਲਣਾ ਕਰਦੇ ਹਨ,ਉਹ ਜਿਹੜੇ ਹਮੇਸ਼ਾ ਸਹੀ ਕਰਦੇ ਹਨ।4ਹੇ ਯਾਹਵੇਹ, ਜਦੋਂ ਤੂੰ ਆਪਣੇ ਲੋਕਾਂ ਉੱਤੇ ਦਯਾ ਦਿਖਾਉਂਦਾ ਹੈ ਤਾਂ ਮੈਨੂੰ ਚੇਤੇ ਰੱਖ,ਜਦੋਂ ਤੂੰ ਉਹਨਾਂ ਨੂੰ ਬਚਾਵੇ, ਤਾਂ ਮੇਰੀ ਵੀ ਸੰਭਾਲ ਕਰ।5ਤਾਂ ਜੋ ਮੈਂ ਤੇਰੇ ਚੁਣੇ ਹੋਏ ਲੋਕਾਂ ਦੀ ਖੁਸ਼ਹਾਲੀ ਵੇਖਾਂ,ਤਾਂ ਜੋ ਮੈਂ ਤੇਰੀ ਕੌਮ ਦੀ ਖੁਸ਼ੀ ਵਿੱਚ ਅਨੰਦ ਹੋਵਾਂ,ਅਤੇ ਤੇਰੀ ਵਿਰਾਸਤ ਉੱਤੇ ਮਾਣ ਕਰਾਂ।6ਅਸੀਂ ਆਪਣੇ ਪਿਉ-ਦਾਦਿਆਂ ਵਾਂਗ ਪਾਪ ਕੀਤਾ ਹੈ;ਅਸੀਂ ਅਪਰਾਧ ਕੀਤਾ ਹੈ ਅਤੇ ਕੁਧਰਮ ਦਾ ਕੰਮ ਕੀਤਾ ਹੈ।7ਜਦੋਂ ਸਾਡੇ ਪਿਉ-ਦਾਦੇ ਮਿਸਰ ਦੇਸ਼ ਵਿੱਚ ਸਨ,ਤਾਂ ਉਹਨਾਂ ਨੇ ਤੇਰੇ ਅਚਰਜ ਕੰਮਾਂ ਨੂੰ ਨਾ ਸਮਝਿਆ।ਅਤੇ ਨਾ ਹੀ ਤੇਰੀਆਂ ਰਹਿਮਤਾਂ ਨੂੰ ਯਾਦ ਰੱਖਿਆ,ਪਰ ਉਹਨਾਂ ਨੇ ਸਮੁੰਦਰ ਸਗੋਂ ਲਾਲ ਸਮੁੰਦਰ ਦੇ ਕੰਢੇ ਬਗਾਵਤ ਕੀਤੀ।8ਤਾਂ ਵੀ ਪਰਮੇਸ਼ਵਰ ਨੇ ਆਪਣੇ ਨਾਮ ਦੇ ਕਾਰਨ ਉਹਨਾਂ ਨੂੰ ਬਚਾਇਆ,ਤਾਂ ਜੋ ਉਹ ਆਪਣੀ ਸ਼ਕਤੀ ਵਿਖਾਵੇ।9ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ ਝਿੜਕਿਆ ਅਤੇ ਉਹ ਸੁੱਕ ਗਿਆ,ਪਰਮੇਸ਼ਵਰ ਨੇ ਉਹਨਾਂ ਨੂੰ ਇਸ ਤਰ੍ਹਾਂ ਡੂੰਘਾਈ ਵਿੱਚੋਂ ਲੰਘਾਇਆ ਜਿਵੇਂ ਉਹ ਜੰਗਲ ਦੇ ਰਸਤੇ ਉੱਤੇ ਚੱਲ ਰਹੇ ਹੋਣ।10ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਤੋਂ ਬਚਾਇਆ;ਉਹਨਾਂ ਨੂੰ ਦੁਸ਼ਮਣਾਂ ਦੇ ਕਬਜ਼ੇ ਤੋਂ ਛੁਡਾਇਆ।11ਪਾਣੀ ਨੇ ਉਹਨਾਂ ਦੇ ਵਿਰੋਧੀਆਂ ਨੂੰ ਢੱਕ ਲਿਆਂ,ਉਹਨਾਂ ਵਿੱਚੋਂ ਇੱਕ ਵੀ ਨਹੀਂ ਬਚਿਆ।12ਤਦ ਉਹਨਾਂ ਨੇ ਪਰਮੇਸ਼ਵਰ ਦੇ ਵਾਅਦਿਆਂ ਉੱਤੇ ਵਿਸ਼ਵਾਸ ਕੀਤਾਅਤੇ ਉਸ ਦੀ ਉਪਾਸਨਾ ਕੀਤੀ।13ਪਰ ਛੇਤੀ ਹੀ ਉਹ ਪਰਮੇਸ਼ਵਰ ਦੇ ਮਹਾਨ ਕੰਮ ਨੂੰ ਭੁੱਲ ਗਏ,ਉਹਨਾਂ ਨੇ ਪਰਮੇਸ਼ਵਰ ਦੀ ਸਲਾਹ ਦੀ ਉਡੀਕ ਨਹੀਂ ਵੀ ਕੀਤੀ।14ਜਦੋਂ ਉਹ ਜੰਗਲ ਵਿੱਚ ਹੀ ਸਨ ਉਹਨਾਂ ਨੇ ਆਪਣੀ ਲਾਲਸਾ ਨੂੰ ਪੂਰਾ ਕੀਤਾ;ਅਤੇ ਜੰਗਲ ਵਿੱਚ ਪਰਮੇਸ਼ਵਰ ਨੂੰ ਪਰਖਿਆ।15ਤਦ ਪਰਮੇਸ਼ਵਰ ਨੇ ਉਹਨਾਂ ਦੀ ਇੱਛਾ ਪੂਰੀ ਕੀਤੀ,ਇਸ ਤੋਂ ਇਲਾਵਾ, ਪਰਮੇਸ਼ਵਰ ਨੇ ਉਹਨਾਂ ਉੱਤੇ ਇੱਕ ਮਹਾਂਮਾਰੀ ਭੇਜੀ।16ਤੰਬੂ ਵਿੱਚ ਉਹ ਮੋਸ਼ੇਹ ਅਤੇ ਹਾਰੋਨ ਨਾਲ ਈਰਖਾ ਕਰਨ ਲੱਗੇ,ਜੋ ਯਾਹਵੇਹ ਦੇ ਮਸਹ ਕੀਤੇ ਹੋਏ ਸੀ।17ਤਦ ਧਰਤੀ ਖੁੱਲ੍ਹ ਗਈ ਅਤੇ ਦਾਥਾਨ ਨੂੰ ਨਿਗਲ ਗਈ,ਉਸਨੇ ਅਬੀਰਾਮ ਦੀ ਟੋਲੀ ਨੂੰ ਦਫ਼ਨਾਇਆ।18ਉਸਦੇ ਚੇਲੇ ਅੱਗ ਵਿੱਚ ਸਨ;ਅੱਗ ਨੇ ਕੁਧਰਮੀਆਂ ਨੂੰ ਸਾੜ ਦਿੱਤਾ।19ਹੋਰੇਬ ਪਹਾੜ ਉੱਤੇ ਉਹਨਾਂ ਨੇ ਇੱਕ ਵੱਛੇ ਦੀ ਮੂਰਤ ਬਣਾਈ,ਅਤੇ ਸੋਨਾ ਦੀ ਬਣੀ ਹੋਈ ਮੂਰਤੀ ਦੀ ਪੂਜਾ ਕੀਤੀ।20ਉਹਨਾਂ ਨੇ ਆਪਣੇ ਸ਼ਾਨਦਾਰ ਪਰਮੇਸ਼ਵਰ ਨੂੰਇੱਕ ਬਲਦ ਦੀ ਮੂਰਤ ਨਾਲ ਬਦਲ ਦਿੱਤਾ, ਜੋ ਘਾਹ ਖਾਂਦਾ ਹੈ।21ਉਹ ਪਰਮੇਸ਼ਵਰ ਨੂੰ ਭੁੱਲ ਗਏ ਜਿਸ ਨੇ ਉਹਨਾਂ ਦੀ ਰੱਖਿਆ ਕੀਤੀ,ਜਿਸ ਨੇ ਮਿਸਰ ਦੇਸ਼ ਵਿੱਚ ਅਨੋਖੇ ਕੰਮ ਕੀਤੇ,22ਹਾਮ ਦੇ ਖੇਤਰ ਵਿੱਚ ਚਮਤਕਾਰਅਤੇ ਲਾਲ ਸਮੁੰਦਰ ਦੇ ਕੰਢੇ ਉੱਤੇ ਭਿਆਨਕ ਕੰਮ ਕੀਤੇ।23ਤਦ ਪਰਮੇਸ਼ਵਰ ਨੇ ਆਖਿਆ ਮੈਂ ਉਹਨਾਂ ਨੂੰ ਨਾਸ਼ ਕਰ ਦੇਵੇਗਾ;ਜੇਕਰ ਪਰਮੇਸ਼ਵਰ ਦਾ ਚੁਣਿਆ ਹੋਇਆ ਦਾਸ ਮੋਸ਼ੇਹ,ਉਹਨਾਂ ਦੇ ਅਤੇ ਪਰਮੇਸ਼ਵਰ ਦੇ ਨਾਸ਼ ਕਰਨ ਵਾਲੇ ਕ੍ਰੋਧ ਨੂੰ ਠੰਡਾ ਕਰਨ ਲਈਵਿਚਕਾਰ ਨਾ ਆਇਆ ਹੁੰਦਾ।24ਇਸ ਤੋਂ ਬਾਅਦ ਇਸਰਾਏਲੀਆਂ ਨੇ ਉਸ ਮਨਭਾਉਂਦੀ ਧਰਤੀ ਨੂੰ ਵਿਅਰਥ ਸਮਝਿਆ;ਉਹਨਾਂ ਨੇ ਪਰਮੇਸ਼ਵਰ ਦੇ ਵਾਅਦੇ ਉੱਤੇ ਵਿਸ਼ਵਾਸ ਨਹੀਂ ਕੀਤਾ।25ਉਹਨਾਂ ਨੇ ਆਪਣੇ ਤੰਬੂਆਂ ਵਿੱਚ ਬੁੜ-ਬੁੜ ਕੀਤਾ,ਉਹਨਾਂ ਨੇ ਯਾਹਵੇਹ ਦਾ ਹੁਕਮ ਨਾ ਮੰਨਿਆ।26ਤਦ ਯਾਹਵੇਹ ਨੇ ਸਹੁੰ ਖਾਧੀ,ਕਿ ਉਹ ਉਹਨਾਂ ਨੂੰ ਜੰਗਲ ਵਿੱਚ ਨਾਸ ਕਰ ਦੇਵੇਗਾ,27ਕਿ ਉਹ ਉਹਨਾਂ ਦੀ ਅੰਸ ਨੂੰ ਹੋਰਨਾਂ ਕੌਮਾਂ ਕੋਲੋਂ ਨਾਸ਼ ਕਰਵਾਏ,ਅਤੇ ਉਹਨਾਂ ਨੂੰ ਧਰਤੀ ਉੱਤੇ ਖਿੰਡਾ ਦੇਵੇਗਾ।28ਉਹਨਾਂ ਨੇ ਆਪਣੇ ਆਪ ਨੂੰ ਬਆਲ-ਪਾਓਰ ਦੇ ਅਧੀਨ ਕੀਤਾ,ਉਹਨਾਂ ਨੇ ਬੇਜਾਨ ਦੇਵਤਿਆਂ ਨੂੰ ਚੜ੍ਹਾਏ ਗਏ ਬਲੀਦਾਨ ਵਿੱਚੋਂ ਖਾਧਾ।29ਉਹਨਾਂ ਨੇ ਆਪਣੀ ਬਦੀ ਦੇ ਕਾਰਨ ਯਾਹਵੇਹ ਦਾ ਕ੍ਰੋਧ ਭੜਕਾਇਆ,ਉਹਨਾਂ ਵਿੱਚ ਮਹਾਂਮਾਰੀ ਫੈਲ ਗਈ।30ਤਦ ਫੀਨਹਾਸ ਵਿਚਕਾਰ ਖਲੋ ਗਿਆ,ਅਤੇ ਮਹਾਂਮਾਰੀ ਖ਼ਤਮ ਹੋ ਗਈ।31ਇਸ ਲਈ ਉਸ ਸਮੇਂ ਤੋਂਉਸ ਨੂੰ ਧਰਮੀ ਮੰਨਿਆ ਜਾਂਦਾ ਰਿਹਾ ਹੈ।32ਉਹਨਾਂ ਨੇ ਮਰੀਬਾਹ ਦੇ ਪਾਣੀ ਦੇ ਕੋਲ ਯਾਹਵੇਹ ਦਾ ਕ੍ਰੋਧ ਭੜਕਾਇਆ,ਮੋਸ਼ੇਹ ਉਹਨਾਂ ਦੇ ਕਾਰਨ ਮੁਸੀਬਤ ਵਿੱਚ ਸੀ,33ਕਿਉਂਕਿ ਉਹਨਾਂ ਨੇ ਪਰਮੇਸ਼ਵਰ ਦੀ ਆਤਮਾ ਦੇ ਵਿਰੁੱਧ ਬਗਾਵਤ ਕੀਤੀ,ਅਤੇ ਮੋਸ਼ੇਹ ਨੇ ਬਿਨਾਂ ਸੋਚੇ ਸਮਝੇ ਸ਼ਬਦ ਕਹੇ।34ਯਾਹਵੇਹ ਦੇ ਹੁਕਮ ਦੇ ਅਨੁਸਾਰਉਹਨਾਂ ਨੇ ਲੋਕਾਂ ਦਾ ਨਾਸ਼ ਨਾ ਕੀਤਾ,35ਪਰ ਉਹ ਹੋਰਨਾਂ ਲੋਕਾਂ ਨਾਲ ਰਲ ਗਏਅਤੇ ਉਹਨਾਂ ਦੀਆਂ ਰੀਤਾਂ ਨੂੰ ਅਪਣਾ ਲਿਆ।36ਉਹਨਾਂ ਨੇ ਉਹਨਾਂ ਦੇ ਬੁੱਤਾਂ ਦੀ ਪੂਜਾ ਕੀਤੀ,ਜੋ ਉਹਨਾਂ ਲਈ ਫੰਦਾ ਬਣ ਗਈ।37ਉਹਨਾਂ ਨੇ ਆਪਣੇ ਪੁੱਤਰਾਂ ਅਤੇ ਧੀਆਂ ਨੂੰਝੂਠੇ ਦੇਵਤੇ ਲਈ ਬਲੀਦਾਨ ਕੀਤਾ।38ਉਸ ਨੇ ਨਿਰਦੋਸ਼ਾਂ ਦਾ ਲਹੂ ਵਹਾਇਆ,ਆਪਣੇ ਹੀ ਪੁੱਤਰਾਂ ਅਤੇ ਧੀਆਂ ਦਾ ਲਹੂ,ਜਿਨ੍ਹਾਂ ਨੂੰ ਉਹਨਾਂ ਨੇ ਕਨਾਨ ਦੇਸ਼ ਦੇ ਬੁੱਤਾਂ ਅੱਗੇ ਚੜ੍ਹਾਇਆ,ਅਤੇ ਧਰਤੀ ਉਹਨਾਂ ਦੇ ਲਹੂ ਨਾਲ ਪਲੀਤ ਕੀਤੀ ਗਈ।39ਉਹਨਾਂ ਨੇ ਆਪਣੇ ਕੰਮਾਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਕੀਤਾ;ਉਹਨਾਂ ਨੇ ਆਪਣੇ ਕੰਮਾਂ ਨਾਲ ਜਨਾਹ ਕੀਤਾ।40ਇਸ ਕਾਰਨ ਯਾਹਵੇਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਭੜਕਿਆ,ਅਤੇ ਉਸਨੇ ਆਪਣੀ ਵਿਰਾਸਤ ਤੋਂ ਨਫ਼ਰਤ ਕੀਤੀ।41ਪਰਮੇਸ਼ਵਰ ਨੇ ਉਹਨਾਂ ਨੂੰ ਹੋਰਨਾਂ ਕੌਮਾਂ ਦੇ ਅਧੀਨ ਕਰ ਦਿੱਤਾ,ਉਹਨਾਂ ਦੇ ਵਿਰੋਧੀ ਉਹਨਾਂ ਉੱਤੇ ਰਾਜ ਕਰਨ ਲੱਗੇ।42ਉਹਨਾਂ ਦੇ ਦੁਸ਼ਮਣ ਉਹਨਾਂ ਉੱਤੇ ਭਾਰੀ ਹੁੰਦੇ ਰਹੇ,ਅਤੇ ਉਹ ਉਹਨਾਂ ਦੀ ਸ਼ਕਤੀ ਦੇ ਹੇਠ ਅਧੀਨ ਹੋ ਗਏ।43ਉਹਨਾਂ ਨੇ ਕਿੰਨੀ ਵਾਰ ਉਹਨਾਂ ਨੂੰ ਛੁਡਾਇਆ,ਪਰ ਉਹਨਾਂ ਨੇ ਲਗਾਤਾਰ ਬਗਾਵਤ ਕੀਤੀ,ਅਤੇ ਉਹ ਆਪਣੇ ਹੀ ਅਪਰਾਧ ਵਿੱਚ ਨਾਸ ਹੁੰਦੇ ਗਏ।44ਪਰ ਫਿਰ ਵੀ ਜਦੋਂ ਪਰਮੇਸ਼ਵਰ ਨੇ ਉਹਨਾਂ ਦੀ ਦੁਹਾਈ ਸੁਣੀਤਾਂ ਉਸਨੇ ਉਹਨਾਂ ਦੇ ਦੁੱਖਾਂ ਨੂੰ ਵੇਖਿਆ;45ਉਹਨਾਂ ਦੀ ਭਲਾਈ ਲਈ, ਪਰਮੇਸ਼ਵਰ ਨੇ ਆਪਣੇ ਨੇਮ ਨੂੰ ਯਾਦ ਰੱਖਿਆ,ਅਤੇ ਆਪਣੀ ਮਹਾਨ ਪਿਆਰ ਦੇ ਕਾਰਨ ਉਹਨਾਂ ਉੱਤੇ ਤਰਸ ਖਾਂਦਾ।46ਪਰਮੇਸ਼ਵਰ ਨੇ ਉਹਨਾਂ ਉੱਤੇ ਕਿਰਪਾ ਕੀਤੀਜਿਨ੍ਹਾਂ ਨੇ ਉਹਨਾਂ ਨੂੰ ਬੰਦੀ ਬਣਾ ਲਿਆ।47ਹੇ ਯਾਹਵੇਹ, ਸਾਡੇ ਪਰਮੇਸ਼ਵਰ, ਸਾਨੂੰ ਬਚਾ,ਅਤੇ ਕੌਮਾਂ ਵਿੱਚੋਂ ਸਾਨੂੰ ਇਕੱਠਾ ਕਰ,ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏਅਤੇ ਤੇਰੀ ਉਸਤਤ ਵਿੱਚ ਤੇਰੀ ਮਹਿਮਾ ਕਰੀਏ।48ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ,ਆਦ ਤੋਂ ਅੰਤ ਤੱਕ ਮੁਬਾਰਕ ਹੋਵੇ।ਇਸ ਲਈ ਸਾਰੇ ਲੋਕ ਆਖਣ, “ਆਮੀਨ!”ਯਾਹਵੇਹ ਦੀ ਉਸਤਤ ਹੋਵੇ।
Biblica, Inc.