ਜ਼ਬੂਰਾਂ105

1ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਨੂੰ ਪੁਕਾਰੋ;ਉਸ ਦੁਆਰਾ ਕੀਤੇ ਕੰਮਾਂ ਦੀ ਸਾਰੇ ਲੋਕਾਂ ਦੇ ਸਾਹਮਣੇ ਘੋਸ਼ਣਾ ਕਰੋ।2ਉਸ ਲਈ ਗਾਓ, ਉਸ ਦੀ ਉਸਤਤ ਵਿੱਚ ਗਾਓ,ਉਸਦੇ ਸਾਰੇ ਸ਼ਾਨਦਾਰ ਕੰਮਾਂ ਦਾ ਵਰਣਨ ਕਰੋ।3ਉਸ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ;ਯਾਹਵੇਹ ਨੂੰ ਭਾਲਣ ਵਾਲਿਆਂ ਦੇ ਦਿਲ ਆਨੰਦ ਹੋਣ।4ਯਾਹਵੇਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ,ਹਮੇਸ਼ਾ ਉਸ ਦੇ ਦਰਸ਼ਨਾਂ ਨੂੰ ਲੋਚੋ।
5ਉਸ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ,ਉਸਦੇ ਚਮਤਕਾਰ ਨੂੰ ਅਤੇ ਨਿਆਂ ਨੂੰ ਜੋ ਉਸ ਨੇ ਕੀਤੇ ਹਨ ਯਾਦ ਰੱਖੋ,6ਹੇ ਉਸ ਦੇ ਸੇਵਕੋ ਅਬਰਾਹਾਮ ਦੀ ਸੰਤਾਨ,ਹੇ ਯਾਕੋਬ ਦੀ ਸੰਤਾਨ, ਜਿਹੜੇ ਉਸ ਦੇ ਚੁਣੇ ਹੋਏ ਹੋ।7ਉਹ ਯਾਹਵੇਹ ਸਾਡਾ ਪਰਮੇਸ਼ਵਰ ਹੈ;ਉਸ ਦੇ ਨਿਆਂ ਸਾਰੀ ਧਰਤੀ ਉੱਤੇ ਹਨ।
8ਉਸ ਨੇ ਆਪਣੇ ਨੇਮ ਨੂੰ ਸਦਾ ਲਈ ਚੇਤੇ ਰੱਖਿਆ,ਉਸ ਬਚਨ ਨੂੰ ਜਿਸ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਵਾਅਦਾ ਕੀਤਾ ਸੀ,9ਉਹ ਨੇਮ ਜੋ ਉਸ ਨੇ ਅਬਰਾਹਾਮ ਨਾਲ ਬੰਨ੍ਹਿਆ ਸੀ,ਉਹ ਸਹੁੰ ਜਿਹੜੀ ਉਸ ਨੇ ਇਸਹਾਕ ਨਾਲ ਖਾਧੀ ਸੀ।10ਉਸਨੇ ਯਾਕੋਬ ਲਈ ਇੱਕ ਬਿਧੀ ਕਰਕੇ,ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਸਨੂੰ ਸਥਿਰ ਕੀਤਾ;11“ਮੈਂ ਤੁਹਾਨੂੰ ਕਨਾਨ ਦੀ ਧਰਤੀ ਦਿਆਂਗਾ,ਜਿਸ ਨੂੰ ਤੁਸੀਂ ਵਿਰਾਸਤ ਵਜੋਂ ਪ੍ਰਪਾਤ ਕਰੋਗੇ।”
12ਜਦੋਂ ਉਹ ਗਿਣਤੀ ਵਿੱਚ ਥੋੜ੍ਹੇ ਸਨ, ਸਗੋਂ ਬਹੁਤ ਹੀ ਥੋੜੇ,ਅਤੇ ਉਸ ਵਿੱਚ ਪਰਦੇਸੀ ਵੀ ਸੀ,13ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ,ਇੱਕ ਰਾਜ ਤੋਂ ਦੂਜੇ ਰਾਜ ਵਿੱਚ ਭਟਕਦੇ ਰਹੇ।14ਉਸ ਨੇ ਕਿਸੇ ਵੀ ਕੌਮ ਨੂੰ ਉਹਨਾਂ ਉੱਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ;ਉਹਨਾਂ ਦੇ ਲਈ ਪਰਮੇਸ਼ਵਰ ਨੇ ਰਾਜਿਆਂ ਨੂੰ ਝਿੜਕਿਆ।15“ਮੇਰੇ ਮਸਹ ਕੀਤੇ ਹੋਏ ਲੋਕਾਂ ਨੂੰ ਨਾ ਛੂਹੋ;ਮੇਰੇ ਨਬੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਓ!”
16ਤਦ ਪਰਮੇਸ਼ਵਰ ਨੇ ਉਸ ਦੇਸ਼ ਵਿੱਚ ਕਾਲ ਪਾ ਦਿੱਤਾ,ਅਤੇ ਭੋਜਨ ਦੇ ਸਾਰੇ ਇੰਤਜ਼ਾਮ ਨੂੰ ਨਾਸ਼ ਕਰ ਦਿੱਤਾ।17ਤਦ ਪਰਮੇਸ਼ਵਰ ਨੇ ਇੱਕ ਮਨੁੱਖ ਯੋਸੇਫ਼ ਨੂੰ,ਪਹਿਲਾਂ ਹੀ ਉਹਨਾਂ ਅੱਗੇ ਉਸ ਦੇਸ਼ ਵਿੱਚ ਦਾਸ ਬਣਾ ਕੇ ਭੇਜਿਆ।18ਉਹਨਾਂ ਨੇ ਯੋਸੇਫ਼ ਦੇ ਪੈਰਾਂ ਵਿੱਚ ਬੇੜੀਆਂ ਪਾ ਕੇ ਜ਼ਖਮੀ ਕਰ ਦਿੱਤਾ,ਉਸਦੀ ਗਰਦਨ ਨੂੰ ਲੋਹੇ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਗਿਆ।19ਜਦੋਂ ਤੱਕ ਉਸਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸਮਾਂ ਨਹੀਂ ਆਇਆ,ਤਦ ਤੱਕ ਯਾਹਵੇਹ ਦਾ ਬਚਨ ਉਹ ਨੂੰ ਪਰਖਦਾ ਰਿਹਾ।20ਰਾਜੇ ਨੇ ਯੋਸੇਫ਼ ਨੂੰ ਅਜ਼ਾਦ ਕਰਨ ਦਾ ਹੁਕਮ ਦਿੱਤਾ,ਪਰਜਾ ਦੇ ਹਾਕਮ ਨੇ ਉਸਨੂੰ ਅਜ਼ਾਦ ਕਰ ਦਿੱਤਾ।21ਉਸ ਨੇ ਯੋਸੇਫ਼ ਨੂੰ ਆਪਣੇ ਸਾਰੇ ਘਰ ਦਾ ਮੁੱਖੀ ਬਣਾਇਆਅਤੇ ਆਪਣੀ ਜਾਇਦਾਦ ਉੱਤੇ ਉਸਨੂੰ ਹਾਕਮ ਠਹਿਰਾਇਆ।22ਤਾਂ ਜੋ ਉਹ ਆਪਣੇ ਰਾਜਕੁਮਾਰਾਂ ਨੂੰ ਜਿਵੇਂ ਉਹ ਚਾਹੇ ਹੁਕਮ ਕਰੇਅਤੇ ਆਪਣੇ ਸੇਵਕਾਂ ਨੂੰ ਬੁੱਧੀ ਸਿਖਾ ਸਕੇ।
23ਤਦ ਇਸਰਾਏਲ ਮਿਸਰ ਵਿੱਚ ਗਿਆ,ਤਦ ਯਾਕੋਬ ਹਾਮ ਦੀ ਧਰਤੀ ਉੱਤੇ ਪਰਦੇਸੀ ਵਜੋਂ ਰਹਿਣ ਲੱਗਾ।24ਯਾਹਵੇਹ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਬਹੁਤ ਫਲਵੰਤ ਬਣਾਇਆ।ਉਹਨਾਂ ਨੂੰ ਉਹਨਾਂ ਦੇ ਵੈਰੀਆਂ ਨਾਲੋਂ ਵੀ ਬਲਵਾਨ ਬਣਾ ਦਿੱਤਾ,25ਜਿਨ੍ਹਾਂ ਦੇ ਦਿਲਾਂ ਵਿੱਚ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਨਫ਼ਰਤ ਪੈਦਾ ਕੀਤੀ,ਤਾਂ ਜੋ ਉਹ ਉਸ ਦੇ ਸੇਵਕਾਂ ਵਿਰੁੱਧ ਸਾਜ਼ਿਸ਼ ਰਚਣ।26ਤਦ ਪਰਮੇਸ਼ਵਰ ਨੇ ਆਪਣੇ ਸੇਵਕ ਮੋਸ਼ੇਹ ਨੂੰ ਉਹਨਾਂ ਕੋਲ ਭੇਜਿਆ,ਅਤੇ ਹਾਰੋਨ ਨੂੰ ਵੀ ਜਿਨਾਂ ਨੂੰ ਉਸਨੇ ਚੁਣਿਆ ਸੀ।27ਉਹਨਾਂ ਨੇ ਪਰਮੇਸ਼ਵਰ ਦੇ ਚਮਤਕਾਰ ਮਿਸਰ ਦੇ ਵਿੱਚ ਕੀਤੇ,ਉਹਨਾਂ ਨੇ ਹਾਮ ਦੀ ਧਰਤੀ ਉੱਤੇ ਅਚਰਜ ਕੰਮ ਕੀਤੇ।28ਉਸਨੇ ਹਨ੍ਹੇਰਾ ਭੇਜਿਆ ਅਤੇ ਸਾਰੇ ਦੇਸ਼ ਵਿੱਚ ਹਨ੍ਹੇਰਾ ਹੋ ਗਿਆ,ਕਿਉਂਕਿ ਮਿਸਰ ਨੇ ਪਰਮੇਸ਼ਵਰ ਦੇ ਹੁਕਮਾਂ ਦੀ ਉਲੰਘਣਾ ਕੀਤੀ।29ਪਰਮੇਸ਼ਵਰ ਨੇ ਉਹਨਾਂ ਦੇ ਪਾਣੀਆਂ ਨੂੰ ਲਹੂ ਬਣਾ ਦਿੱਤਾ,ਅਤੇ ਉਹਨਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ।30ਉਹਨਾਂ ਦਾ ਦੇਸ਼ ਡੱਡੂਆਂ ਨਾਲ ਭਰ ਗਿਆ,ਉਹ ਡੱਡੂ ਸਗੋਂ ਹਾਕਮਾਂ ਦੇ ਕਮਰਿਆਂ ਵਿੱਚ ਜਾ ਪਹੁੰਚੇ।31ਪਰਮੇਸ਼ਵਰ ਨੇ ਹੁਕਮ ਦਿੱਤਾ ਅਤੇ ਮੱਖੀਆਂ ਦੇ ਝੁੰਡ ਨੇ ਦੇਸ਼ ਨੂੰ ਢੱਕ ਲਿਆ,ਇਸ ਦੇ ਨਾਲ, ਮੱਛਰ ਵੀ ਸਾਰੇ ਦੇਸ਼ ਵਿੱਚ ਫੈਲ ਗਏ।32ਉਹ ਦੇ ਹੁਕਮ ਨਾਲ ਮੀਂਹ ਨੇ ਗੜਿਆਂ ਦਾ ਰੂਪ ਧਾਰ ਲਿਆ,ਸਾਰੇ ਦੇਸ਼ ਵਿੱਚ ਬਿਜਲੀ ਦੀ ਵਰਖਾ ਸ਼ੁਰੂ ਹੋ ਗਈ।33ਤਦ ਪਰਮੇਸ਼ਵਰ ਨੇ ਉਹਨਾਂ ਦੀਆਂ ਅੰਗੂਰਾਂ ਅਤੇ ਹੰਜੀਰ ਦੇ ਰੁੱਖਾਂ ਉੱਤੇ ਵੀ ਹਮਲਾ ਕੀਤਾ,ਅਤੇ ਉਹਨਾਂ ਦੇ ਦੇਸ਼ ਦੇ ਸਾਰੇ ਦਰਖਤ ਭੰਨ ਸੁੱਟੇ।34ਉਹ ਦੇ ਹੁਕਮ ਨਾਲ ਟਿੱਡੀਆਂ ਨੇ ਹਮਲਾ ਕੀਤਾ,ਇਹ ਟਿੱਡੀਆਂ ਬਹੁਤ ਸਨ;35ਉਹਨਾਂ ਨੇ ਦੇਸ਼ ਦਾ ਸਾਰਾ ਸਾਗ ਪੱਤ ਖਾ ਲਿਆ,ਅਤੇ ਉਹਨਾਂ ਦੀ ਧਰਤੀ ਦਾ ਫਲ ਵੀ ਖਾ ਲਿਆ।36ਤਦ ਪਰਮੇਸ਼ਵਰ ਨੇ ਉਹਨਾਂ ਦੇ ਦੇਸ਼ ਵਿੱਚ ਹਰੇਕ ਪਹਿਲੌਠੇ ਨੂੰ ਮਾਰ ਸੁੱਟਿਆ,ਅਤੇ ਉਹਨਾਂ ਦੇ ਸਾਰੇ ਪੁਰਸ਼ਾਂ ਦੇ ਪਹਿਲੇ ਫਲ ਨੂੰ ਵੀ।37ਪਰਮੇਸ਼ਵਰ ਨੇ ਇਸਰਾਏਲ ਨੂੰ ਮਿਸਰ ਦੀ ਧਰਤੀ ਤੋਂ ਸੋਨੇ ਅਤੇ ਚਾਂਦੀ ਦੇ ਵੱਡੇ ਧਨ ਨਾਲ ਬਚਾਇਆ,ਉਸ ਦੇ ਗੋਤ ਵਿੱਚੋਂ ਕਿਸੇ ਨੇ ਵੀ ਠੋਕਰ ਨਹੀਂ ਖਾਂਦੀ।38ਜਦੋਂ ਇਸਰਾਏਲੀ ਦੇਸ਼ ਛੱਡ ਕੇ ਜਾ ਰਹੇ ਸਨ ਤਾਂ ਮਿਸਰੀ ਖੁਸ਼ ਸਨ,ਕਿਉਂਕਿ ਇਸਰਾਏਲ ਦਾ ਡਰ ਉਹਨਾਂ ਉੱਤੇ ਛਾ ਗਿਆ ਸੀ।
39ਯਾਹਵੇਹ ਨੇ ਉਹਨਾਂ ਨੂੰ ਢੱਕਣ ਲਈ ਇੱਕ ਬੱਦਲ ਨੂੰ ਫ਼ੈਲਾਇਆ,ਅਤੇ ਰਾਤ ਨੂੰ ਰੌਸ਼ਨੀ ਲਈ ਇੱਕ ਅੱਗ ਵੀ।40ਉਹਨਾਂ ਨੇ ਮੰਗਿਆ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਖਾਣ ਲਈ ਬਟੇਰੇ ਦਿੱਤੇ।ਅਤੇ ਉਹਨਾਂ ਨੂੰ ਸਵਰਗੀ ਭੋਜਨ ਨਾਲ ਵੀ ਸੰਤੁਸ਼ਟ ਕੀਤਾ।41ਪਰਮੇਸ਼ਵਰ ਨੇ ਚੱਟਾਨ ਨੂੰ ਖੋਲ੍ਹਿਆ ਅਤੇ ਪਾਣੀ ਵਗਣ ਲੱਗਾ,ਇਹ ਪਾਣੀ ਜੰਗਲ ਵਿੱਚ ਨਦੀ ਵਾਂਗ ਵਹਿਣ ਲੱਗਾ।
42ਕਿਉਂਕਿ ਉਸ ਨੇ ਆਪਣੇ ਸੇਵਕ ਅਬਰਾਹਾਮ ਨਾਲ ਕੀਤੇਆਪਣੇ ਪਵਿੱਤਰ ਵਾਅਦੇ ਨੂੰ ਚੇਤੇ ਰੱਖਿਆ।43ਆਨੰਦ ਨਾਲ ਉਹ ਦੀ ਪਰਜਾ ਮਿਸਰ ਵਿਚੋਂ ਬਾਹਰ ਕੱਢੀ ਗਈ,ਉਸ ਦੇ ਚੁਣੇ ਹੋਏ ਆਨੰਦ ਕਰ ਰਹੇ ਸਨ;44ਪਰਮੇਸ਼ਵਰ ਨੇ ਉਹਨਾਂ ਨੂੰ ਬਹੁਤ ਸਾਰੀਆਂ ਕੌਮਾਂ ਦੀ ਧਰਤੀ ਦਿੱਤੀ,ਉਹ ਉਸ ਧਨ ਦੇ ਹੱਕਦਾਰ ਬਣ ਗਏ ਜਿਸ ਲਈ ਕਿਸੇ ਹੋਰ ਨੇ ਮਿਹਨਤ ਕੀਤੀ ਸੀ।45ਤਾਂ ਜੋ ਉਹ ਪਰਮੇਸ਼ਵਰ ਦੇ ਕੰਮਾਂ ਨੂੰ ਮੰਨਣ,ਅਤੇ ਉਸ ਦੇ ਨਿਯਮਾਂ ਨੂੰ ਪੂਰਾ ਕਰਨ।ਯਾਹਵੇਹ ਦੀ ਉਸਤਤ ਹੋਵੇ। 

Biblica, Inc.

https://app.library.bible/content/38de522697cd8943