ਜ਼ਬੂਰਾਂ104

1ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।ਹੇ ਯਾਹਵੇਹ, ਮੇਰੇ ਪਰਮੇਸ਼ਵਰ, ਤੂੰ ਅੱਤ ਮਹਾਨ ਹੈ!ਤੂੰ ਇੱਜ਼ਤ ਅਤੇ ਵਡਿਆਈ ਨੂੰ ਪਹਿਨਿਆ ਹੋਇਆ ਹੈ।
2ਤੂੰ ਚਾਨਣ ਨੂੰ ਪੁਸ਼ਾਕ ਵਾਂਗ ਪਹਿਨਿਆ ਹੋਇਆ ਹੈ;ਤੂੰ ਅਕਾਸ਼ ਨੂੰ ਪੜਦੇ ਵਾਂਗ ਤਾਣਦਾ ਹੈ।3ਤੂੰ ਅਕਾਸ਼ ਦੇ ਪਾਣੀਆਂ ਉੱਤੇ ਚੁਬਾਰੇ ਬਣੇ ਹਨ।ਬੱਦਲ ਤੇਰੇ ਰਥ ਹਨਅਤੇ ਤੁਸੀਂ ਹਵਾ ਦੇ ਖੰਭਾਂ ਉੱਤੇ ਚੱਲਦੇ ਹੋ।4ਤੂੰ ਹਵਾਵਾਂ ਨੂੰ ਆਪਣੇ ਸੰਦੇਸ਼ਵਾਹਕ ਬਣਾਉਂਦਾ ਹੈ,ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ।
5ਤੂੰ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ;ਇਸਨੂੰ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ।6ਤੂੰ ਉਸਨੂੰ ਡੂੰਘੇ ਪਾਣੀ ਦੇ ਢੱਕਣ ਵਾਲੇ ਕੱਪੜੇ ਵਾਂਗ ਸਜਾਇਆ ਹੈ,ਪਾਣੀ ਪਹਾੜਾਂ ਦੇ ਉੱਪਰ ਖਲੋ ਗਏ।7ਪਰ ਜਦੋਂ ਤੂੰ ਝਿੜਕਿਆ ਤਾਂ ਪਾਣੀ ਚਲਿਆ ਗਿਆ,ਤੇਰੀ ਗਰਜ ਦੀ ਆਵਾਜ਼ ਨਾਲ ਉਹ ਉੱਡ ਗਏ।8ਜਦੋਂ ਪਹਾੜਾਂ ਦੀ ਉਚਾਈ ਵੱਧ ਗਈ,ਤਦ ਵਾਦੀਆਂ ਡੂੰਘੀਆਂ ਹੋ ਗਈਆਂ,ਬਿਲਕੁਲ ਉਸੇ ਥਾਂ ਤੇ ਜੋ ਤੁਹਾਡੀ ਯੋਜਨਾ ਦੁਆਰਾ ਨਿਰਧਾਰਤ ਕੀਤਾ ਗਿਆ ਸੀ।9ਤੂੰ ਉਹਨਾਂ ਦੀ ਇੱਕ ਹੱਦ ਠਹਿਰਾਈ ਤਾਂ ਜੋ ਉਹ ਅੱਗੇ ਨਾ ਲੰਘ ਸਕਣ;ਅਤੇ ਨਾ ਹੀ ਦੁਬਾਰਾ ਧਰਤੀ ਨੂੰ ਢੱਕਣ।
10ਤੁਹਾਡੀ ਹੀ ਸ਼ਕਤੀ ਦੇ ਕਾਰਨ ਵਾਦੀਆਂ ਵਿੱਚ ਚਸ਼ਮੇ ਫੁੱਟਦੇ ਹਨ;ਇਹ ਪਹਾੜਾਂ ਦੇ ਵਿਚਕਾਰ ਵਗਦੇ ਹਨ।11ਇਨ੍ਹਾਂ ਤੋਂ ਜੰਗਲ ਦੇ ਹਰ ਜਾਨਵਰ ਨੂੰ ਪੀਣ ਵਾਲਾ ਪਾਣੀ ਮਿਲਦਾ ਹੈ,ਜੰਗਲੀ ਗਧੇ ਵੀ ਆਪਣੀ ਪਿਆਸ ਬੁਝਾਉਂਦੇ ਹਨ।12ਉਹਨਾਂ ਦੇ ਕੰਢਿਆਂ ਉੱਤੇ ਅਕਾਸ਼ ਦੇ ਪੰਛੀ ਹਨ,ਉਹਨਾਂ ਦੀ ਆਵਾਜ਼ ਟਹਿਣੀਆਂ ਦੇ ਵਿਚਕਾਰੋਂ ਆਉਂਦੀ ਹੈ।13ਉਹ ਆਪਣੇ ਉੱਚੇ ਸਥਾਨ ਤੋਂ ਪਹਾੜ ਨੂੰ ਸਿੰਜਦਾ ਹੈ,ਧਰਤੀ ਤੇਰੇ ਪੈਦਾ ਕੀਤੇ ਫਲਾਂ ਨਾਲ ਰੱਜਦੀ ਹੈ।14ਉਹ ਪਸ਼ੂਆਂ ਲਈ ਘਾਹਅਤੇ ਮਨੁੱਖ ਦੀ ਮਿਹਨਤ ਲਈ ਸਾਗ ਪੱਤ ਉਗਾਉਂਦਾ,ਤਾਂ ਜੋ ਉਹ ਧਰਤੀ ਤੋਂ ਭੋਜਨ ਪ੍ਰਾਪਤ ਕਰੇ:15ਮਨੁੱਖ ਦੇ ਮਨ ਨੂੰ ਅਨੰਦ ਕਰਨ ਲਈ ਦਾਖ਼ਰਸ,ਚਿਹਰੇ ਨੂੰ ਚਮਕਾਉਣ ਲਈ ਤੇਲ,ਅਤੇ ਮਨੁੱਖੀ ਦੇ ਦਿਲ ਨੂੰ ਸੰਭਾਲਣ ਲਈ ਭੋਜਨ।16ਯਾਹਵੇਹ ਦੇ ਰੁੱਖ ਪਾਣੀ ਨਾਲ ਤ੍ਰਿਪਤ ਰਹਿੰਦੇ ਹਨ,ਲਬਾਨੋਨ ਦੇ ਦਿਆਰ ਜੋ ਉਸ ਨੇ ਲਗਾਏ ਹਨ।17ਇਨ੍ਹਾਂ ਰੁੱਖਾਂ ਵਿੱਚ ਪੰਛੀ ਆਪਣੇ ਆਲ੍ਹਣੇ ਬਣਾਉਂਦੇ ਹਨ,ਸਾਰਸ ਨੇ ਪਾਈਨ ਦੇ ਰੁੱਖ ਵਿੱਚ ਆਪਣਾ ਆਲ੍ਹਣਾ ਬਣਾਇਆ ਹੈ।18ਉੱਚੇ ਪਹਾੜ ਉੱਤੇ ਜੰਗਲੀ ਬੱਕਰੀਆਂ ਵੱਸਦੀਆਂ ਹਨ;ਚੱਟਾਨਾਂ ਵਿੱਚ ਪਹਾੜੀ ਖਰਗੋਸ਼ ਪਨਾਹ ਲੈਦੇ ਹਨ।
19ਤੁਸੀਂ ਰੁੱਤਾਂ ਦੇ ਲਈ ਚੰਦਰਮਾ ਨੂੂੰ ਬਣਾਇਆ ਹੈ,ਅਤੇ ਸੂਰਜ ਜਾਣਦਾ ਹੈ ਕਿ ਕਦੋਂ ਡੁੱਬਣਾ ਹੈ।20ਤੂੰ ਹਨ੍ਹੇਰਾ ਕਰਦਾ ਹੈ ਅਤੇ ਰਾਤ ਹੋ ਜਾਂਦੀ ਹੈ,ਤਦ ਸਾਰੇ ਜੰਗਲੀ ਜਾਨਵਰ ਘੁੰਮਣ ਨੂੰ ਨਿਕਲਦੇ ਹਨ।21ਤਕੜੇ ਸ਼ੇਰ ਆਪਣੇ ਸ਼ਿਕਾਰ ਲਈ ਗਰਜਦੇ ਹਨ,ਉਹ ਪਰਮੇਸ਼ਵਰ ਤੋਂ ਆਪਣਾ ਭੋਜਨ ਭਾਲਦੇ ਹਨ।22ਸੂਰਜ ਚੜ੍ਹਨ ਨਾਲ ਉਹ ਚੁੱਪ-ਚਾਪ ਲੁਕ ਜਾਂਦੇ ਹਨ,ਸੌਣ ਲਈ ਆਪੋ-ਆਪਣੇ ਡੇਰਿਆਂ ਨੂੰ ਮੁੜ ਜਾਂਦੇ ਹਨ।23ਇਸ ਸਮੇਂ ਮਨੁੱਖ ਆਪੋ-ਆਪਣੇ ਕੰਮਾਂ ਲਈ ਬਾਹਰ ਜਾਂਦੇ ਹਨ,ਉਹ ਸ਼ਾਮ ਤੱਕ ਮਿਹਨਤ ਕਰਦੇ ਰਹਿੰਦੇ ਹਨ।
24ਹੇ ਯਾਹਵੇਹ, ਤੇਰੇ ਕੰਮ ਬਹੁਤ ਸਾਰੇ ਹਨ,ਤੁਸੀਂ ਉਹਨਾਂ ਸਾਰਿਆਂ ਨੂੰ ਆਪਣੇ ਅਦਭੁਤ ਗਿਆਨ ਵਿੱਚ ਬਣਾਇਆ ਹੈ;ਸਾਰੀ ਧਰਤੀ ਤੇਰੇ ਰਚਾਏ ਹੋਏ ਜੀਵਾਂ ਨਾਲ ਭਰੀ ਹੋਈ ਹੈ।25ਇੱਕ ਪਾਸੇ ਸਮੁੰਦਰ ਹੈ ਜੋ ਚੌੜਾ ਅਤੇ ਡੂੰਘਾ ਹੈ,ਉਸ ਵਿੱਚ ਅਣਗਿਣਤ ਜੀਵ-ਜੰਤੂ ਵੀ ਘੁੰਮਦੇ ਹਨ,ਬਹੁਤ ਸਾਰੇ ਛੋਟੇ ਅਤੇ ਵੱਡੇ ਜੀਵ ਉਸ ਵਿੱਚ ਹਨ,26ਇਸ ਵਿੱਚ ਜਹਾਜ਼ ਆਉਂਦੇ ਅਤੇ ਜਾਂਦੇ ਹਨ,ਨਾਲੇ ਇੱਕ ਵਿਸ਼ਾਲ ਜਾਨਵਰ ਲਿਵਯਾਥਾਨ ਹੈ, ਜਿਸ ਨੂੰ ਤੁਸੀਂ ਸਮੁੰਦਰ ਵਿੱਚ ਖੇਡਣ ਲਈ ਬਣਾਇਆ ਹੈ।
27ਉਹ ਸਾਰੇ ਇਸ ਆਸ ਵਿੱਚ ਤੇਰੇ ਉੱਤੇ ਨਿਗਾਹ ਰੱਖਦੇ ਹਨ,ਕਿ ਤੂੰ ਵੇਲੇ ਸਿਰ ਉਹਨਾਂ ਨੂੰ ਭੋਜਨ ਦੇਵੇ।28ਜਦੋਂ ਤੂੰ ਉਹਨਾਂ ਨੂੰ ਭੋਜਨ ਦਿੰਦਾ ਹੈ,ਉਹ ਇਸਨੂੰ ਇਕੱਠਾ ਕਰਦੇ ਹਨ;ਜਦੋਂ ਤੁਸੀਂ ਆਪਣੀ ਮੁੱਠੀ ਖੋਲ੍ਹਦੇ ਹੋ,ਉਹ ਬਹੁਤ ਵਧੀਆ ਚੀਜ਼ਾਂ ਨਾਲ ਰੱਜ ਜਾਂਦੇ ਹਨ।29ਜਦੋਂ ਤੂੰ ਉਹਨਾਂ ਤੋਂ ਆਪਣਾ ਮੂੰਹ ਲੁਕਾਉਂਦਾ ਹੈ,ਉਹ ਘਬਰਾ ਜਾਂਦੇ ਹਨ;ਜਦੋਂ ਤੂੰ ਉਹਨਾਂ ਦੇ ਸਾਹ ਖੋਹ ਲੈਂਦੇ ਹੈ,ਉਹਨਾਂ ਦਾ ਜੀਵਨ ਖਤਮ ਹੋ ਜਾਂਦਾ ਹੈ ਅਤੇ ਉਹ ਉਸੇ ਮਿੱਟੀ ਵਿੱਚ ਮੁੜ ਜਾਂਦੇ ਹਨ।30ਜਦੋਂ ਤੂੰ ਆਪਣਾ ਆਤਮਾ ਭੇਜਦਾ ਹੈ,ਉਹ ਉਤਪੰਨ ਹੋ ਜਾਂਦੇ ਹਨ,ਉਸ ਸਮੇਂ ਤੂੰ ਧਰਤੀ ਨੂੰ ਨਵਾਂ ਬਣਾ ਦਿੰਦੇ ਹੈ।
31ਯਾਹਵੇਹ ਦੀ ਮਹਿਮਾ ਸਦਾ ਲਈ ਹੋਵੇ,ਯਾਹਵੇਹ ਆਪਣੇ ਕੰਮਾਂ ਤੋਂ ਅਨੰਦ ਹੁੰਦਾ ਹੈ।32ਜਦੋਂ ਉਹ ਧਰਤੀ ਵੱਲ ਵੇਖਦਾ ਹੈ ਅਤੇ ਉਹ ਕੰਬ ਉੱਠਦੀ ਹੈ,ਉਹ ਪਹਾੜਾਂ ਨੂੰ ਛੂੰਹਦਾ ਹੈ ਅਤੇ ਉਹਨਾਂ ਵਿੱਚੋਂ ਧੂੰਆਂ ਨਿਕਲਦਾ ਹੈ।
33ਮੈਂ ਜੀਵਨ ਭਰ ਯਾਹਵੇਹ ਦੀ ਉਸਤਤ ਕਰਾਂਗਾ;ਜਿੰਨਾ ਚਿਰ ਮੈਂ ਹਾਂ, ਮੈਂ ਆਪਣੇ ਪਰਮੇਸ਼ਵਰ ਲਈ ਭਜਨ ਗਾਵਾਂਗਾ।34ਮੇਰੀ ਭਗਤੀ ਉਸਨੂੰ ਪ੍ਰਸੰਨ ਕਰੇ,ਕਿਉਂ ਜੋ ਮੈਂ ਯਾਹਵੇਹ ਵਿੱਚ ਮਗਨ ਰਹਾਂਗਾ।35ਪਾਪੀ ਧਰਤੀ ਤੋਂ ਨਾਸ ਹੋ ਜਾਣ,ਦੁਸ਼ਟ ਮੁੜ ਨਾ ਵੇਖਣਗੇ।ਹੇ ਮੇਰੀ ਜਾਨ, ਯਾਹਵੇਹ ਨੂੰ ਮੁਬਾਰਕ ਆਖ।ਯਾਹਵੇਹ ਦੀ ਉਸਤਤ ਹੋਵੇ। 

Biblica, Inc.

https://app.library.bible/content/38de522697cd8943