ਜ਼ਬੂਰਾਂ103

ਦਾਵੀਦ ਦਾ ਭਜਨ।

1ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ,ਜੋ ਕੁਝ ਮੇਰੇ ਅੰਦਰ ਹੈ, ਉਸਦੇ ਪਵਿੱਤਰ ਨਾਮ ਦੀ ਉਸਤਤ ਕਰ।2ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ,ਅਤੇ ਉਸ ਦੇ ਕਿਸੇ ਵੀ ਉਪਕਾਰਾ ਨੂੰ ਨਾ ਭੁੱਲ!3ਜੋ ਤੇਰੇ ਸਾਰੇ ਪਾਪਾਂ ਨੂੰ ਮਾਫ਼ ਕਰਦਾ ਹੈ,ਅਤੇ ਤੇਰੀਆਂ ਸਾਰੀਆਂ ਬਿਮਾਰੀਆਂ ਤੋਂ ਚੰਗਾ ਕਰਦਾ ਹੈ।4ਯਾਹਵੇਹ ਤੇਰੀ ਜ਼ਿੰਦਗੀ ਨੂੰ ਟੋਏ ਤੋਂ ਛੁਟਕਾਰਾ ਦਿੰਦਾ ਹੈਅਤੇ ਤੇਰੇ ਸਿਰ ਉੱਤੇ ਪਿਆਰ ਅਤੇ ਦਯਾ ਦਾ ਤਾਜ ਰੱਖਦਾ ਹੈ।5ਜੋ ਤੇਰੀਆਂ ਇੱਛਾਵਾਂ ਨੂੰ ਚੰਗੀਆਂ ਚੀਜ਼ਾਂ ਨਾਲ ਸੰਤੁਸ਼ਟ ਕਰਦਾ ਹੈ,ਤਾਂ ਜੋ ਤੇਰੀ ਜਵਾਨੀ ਉਕਾਬ  ਦੀ ਤਰ੍ਹਾਂ ਨਵੀਂ ਹੋ ਜਾਵੇ।
6ਯਾਹਵੇਹ ਧਾਰਮਿਕਤਾ ਦੇ ਕੰਮ ਅਤੇ ਨਿਆਂ,ਸਾਰੇ ਦੱਬੇ-ਕੁਚਲੇ ਲੋਕਾਂ ਲਈ ਕਰਦਾ ਹੈ।
7ਉਸ ਨੇ ਆਪਣੇ ਰਾਹ ਮੋਸ਼ੇਹ ਉੱਤੇ,ਆਪਣੇ ਕੰਮਾਂ ਨੂੰ ਇਸਰਾਏਲ ਦੇ ਲੋਕਾਂ ਉੱਤੇ ਪ੍ਰਗਟ ਕੀਤਾ: 8ਯਾਹਵੇਹ ਮਿਹਰਬਾਨ ਅਤੇ ਦਯਾਵਾਨ ਹੈ,ਗੁੱਸੇ ਵਿੱਚ ਧੀਰਜ ਹੈ, ਪਿਆਰ ਨਾਲ ਭਰਭੂਰ ਹੈ। 9ਉਹ ਹਮੇਸ਼ਾ ਨਹੀਂ ਝਿੜਕੇਗਾ,ਨਾ ਹੀ ਉਹ ਆਪਣੇ ਕ੍ਰੋਧ ਨੂੰ ਸਦਾ ਲਈ ਕਾਇਮ ਰੱਖੇਗਾ;10ਉਹ ਸਾਡੇ ਪਾਪਾਂ ਦੇ ਅਨੁਸਾਰ ਸਾਡੇ ਨਾਲ ਅਜਿਹਾ ਸਲੂਕ ਨਹੀਂ ਕਰਦਾ,ਨਾ ਸਾਡੇ ਅਪਰਾਧਾਂ ਅਨੁਸਾਰ ਸਾਡੇ ਤੋਂ ਬਦਲਾ ਲੈਦਾ ਹੈ।11ਜਿੰਨਾ ਅਕਾਸ਼ ਧਰਤੀ ਤੋਂ ਉੱਚਾ ਹੈ,ਇੰਨੀ ਹੀ ਉਸਦੀ ਵੱਡੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ!12ਜਿੰਨਾ ਪੂਰਬ ਪੱਛਮ ਤੋਂ ਦੂਰ ਹੈ,ਉਸੇ ਤਰ੍ਹਾਂ ਯਾਹਵੇਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ।
13ਜਿਵੇਂ ਕਿ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਤਰਸ ਖਾਂਦਾ ਹੈ,ਉਸੇ ਤਰ੍ਹਾਂ ਯਾਹਵੇਹ ਉਹਨਾਂ ਉੱਤੇ ਦਯਾ ਕਰਦਾ ਹੈ ਜੋ ਉਸ ਤੋਂ ਡਰਦੇ ਹਨ;14ਕਿਉਂਕਿ ਉਹ ਜਾਣਦਾ ਹੈ ਕਿ ਅਸੀਂ ਕਿਵੇਂ ਬਣਾਏ ਗਏ ਹਾਂ,ਉਸਨੂੰ ਯਾਦ ਹੈ ਕਿ ਅਸੀਂ ਮਿੱਟੀ ਹਾਂ।15ਮਨੁੱਖ ਦਾ ਜੀਵਨ ਘਾਹ ਦੇ ਵਰਗਾ ਹੈ,ਉਹ ਖੇਤ ਦੇ ਫੁੱਲ ਵਾਂਗ ਟਹਿਕਦਾ ਅਤੇ ਖਿੜਦਾ ਹੈ;16ਜਦ ਹਵਾ ਉਹ ਦੇ ਉੱਤੇ ਵਗਦੀ ਹੈ, ਤਦ ਉਹ ਡਿੱਗ ਜਾਂਦਾ ਹੈ,ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਵੇਖੇਗਾ।17ਪਰ ਸਦਾ ਤੋਂ ਸਦਾ ਲਈ ਯਾਹਵੇਹ ਦੀ ਦਯਾਉਹਨਾਂ ਲੋਕਾਂ ਉੱਤੇ ਹੈ ਜਿਹੜੇ ਉਸਦਾ ਡਰਦੇ ਮੰਨਦੇ ਹਨਅਤੇ ਉਸ ਦੀ ਧਾਰਮਿਕਤਾ ਪੀੜ੍ਹੀ ਦਰ ਪੀੜ੍ਹੀ ਬਣੀ ਰਹਿੰਦੀ ਹੈ 18ਅਰਥਾਤ ਉਹਨਾਂ ਨਾਲ ਜੋ ਉਸ ਦੇ ਨੇਮ ਨੂੰ ਮੰਨਦੇ,ਅਤੇ ਉਸਦੇ ਫ਼ਰਮਾਨਾਂ ਨੂੰ ਯਾਦ ਰੱਖਦੇ ਅਤੇ ਉਸਦੀ ਪਾਲਣਾ ਕਰਦੇ ਹਨ।
19ਯਾਹਵੇਹ ਨੇ ਆਪਣਾ ਤੱਖ਼ਤ ਸਵਰਗ ਵਿੱਚ ਸਥਾਪਿਤ ਕੀਤਾ ਹੈ,ਅਤੇ ਉਸਦਾ ਰਾਜ ਸਭਨਾ ਉੱਪਰ ਹੈ।
20ਹੇ ਉਸ ਦੇ ਦੂਤੋ, ਯਾਹਵੇਹ ਦੀ ਉਸਤਤ ਕਰੋ,ਤੁਸੀਂ ਜੋ ਬਲਵੰਤ ਹੋ, ਤੁਸੀਂ ਉਸਦੇ ਹੁਕਮ ਦੀ ਪਾਲਣਾ ਕਰਦੇ ਹੋ,ਜੋ ਉਸਦੇ ਬਚਨ ਨੂੰ ਪੂਰਾ ਕਰਦੇ ਹੋ।21ਹੇ ਸਵਰਗ ਦੀ ਸਾਰੀ ਸੈਨਾਂਂ  , ਯਾਹਵੇਹ ਦੀ ਉਸਤਤ ਕਰੋ,ਤੁਸੀਂ ਜਿਹੜੇ ਉਹ ਦੇ ਸੇਵਕ ਹੋ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹੋ।22ਹੇ ਉਸ ਦੇ ਕਾਰਜੋ, ਯਾਹਵੇਹ ਦੀ ਮਹਿਮਾ ਕਰੋ,ਉਹ ਦੀ ਪਾਤਸ਼ਾਹੀ ਦੇ ਸਾਰਿਆਂ ਥਾਵਾਂ ਵਿੱਚ।ਹੇ ਮੇਰੀ ਜਾਨ, ਯਾਹਵੇਹ ਦੀ ਉਸਤਤ ਕਰ।

Biblica, Inc.

https://app.library.bible/content/38de522697cd8943