ਜ਼ਬੂਰਾਂ102
ਮੁਸੀਬਤ ਵਿੱਚ ਇੱਕ ਦੁਖੀ ਵਿਅਕਤੀ ਦੀ ਪ੍ਰਾਰਥਨਾ ਜੋ ਕਮਜ਼ੋਰ ਹੋ ਗਿਆ ਹੈ ਅਤੇ ਆਪਣੇ ਸੋਗ ਦੀਆ ਗੱਲਾਂ ਯਾਹਵੇਹ ਅੱਗੇ ਦਿਲ ਖੋਲ੍ਹ ਕੇ ਦੱਸਦਾ ਹੈ।
1ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ;ਮਦਦ ਲਈ ਮੇਰੀ ਪੁਕਾਰ ਤੇਰੇ ਤੱਕ ਪਹੁੰਚੇ।2ਮੇਰੇ ਦੁੱਖ ਦੇ ਸਮੇਂ ਆਪਣਾ ਮੂੰਹ ਮੈਥੋਂ ਨਾ ਲੁਕਾ,ਜਦੋਂ ਮੈਂ ਬਿਪਤਾ ਵਿੱਚ ਹੁੰਦਾ ਹਾਂ।ਮੇਰੇ ਵੱਲ ਕੰਨ ਫੇਰ;ਅਤੇ ਮੈਨੂੰ ਜਲਦੀ ਉੱਤਰ ਦੇ।3ਧੂੰਏਂ ਵਾਂਗ ਮੇਰੇ ਦਿਨ ਮਿਟਦੇ ਜਾਂਦੇ ਹਨ;ਮੇਰੀਆਂ ਹੱਡੀਆਂ ਬਲਦੇ ਅੰਗਿਆਰਾਂ ਵਾਂਗ ਮੁੱਕ ਰਹੀਆਂ ਹਨ।4ਘਾਹ ਵਾਂਗ ਮੇਰਾ ਦਿਲ ਝੁਲਸ ਕੇ ਸੁੱਕ ਗਿਆ ਹੈ;ਮੈਂ ਆਪਣਾ ਰੋਟੀ ਪਾਣੀ ਵੀ ਭੁੱਲ ਗਿਆ ਹਾਂ।5ਬਿਪਤਾ ਵਿੱਚ ਮੇਰੇ ਹੂੰਗਣ ਦੀ ਆਵਾਜ਼ ਦੇ ਕਾਰਨ,ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ।6ਮੈਂ ਜੰਗਲ ਦੇ ਉੱਲੂ ਵਰਗਾ ਹੋ ਗਿਆ ਹਾਂ,ਉਸ ਉੱਲੂ ਵਰਗਾ ਜੋ ਬਰਬਾਦੀ ਵਿੱਚ ਰਹਿੰਦਾ ਹੈ।7ਮੈਂ ਜਾਗਦਾ ਰਹਿੰਦਾ ਹਾਂ,ਅਤੇ ਮੈਂ ਛੱਤ ਉੱਤੇ ਇਕੱਲੇ ਪੰਛੀ ਵਰਗਾ ਹੋ ਗਿਆ ਹਾਂ।8ਸਾਰਾ ਦਿਨ ਮੇਰੇ ਵੈਰੀ ਮੈਨੂੰ ਉਲਾਂਭੇ ਦਿੰਦੇ ਹਨ,ਜੋ ਮੇਰੀ ਨਿੰਦਿਆ ਕਰਦੇ ਹਨ, ਉਹ ਮੇਰਾ ਨਾਮ ਸਰਾਪ ਦੇ ਤੌਰ ਤੇ ਬੋਲਦੇ ਹਨ।9ਹੁਣ ਸੁਆਹ ਮੇਰਾ ਭੋਜਨ ਹੈਅਤੇ ਮੇਰੇ ਹੰਝੂ ਮੇਰੇ ਪੀਣ ਨਾਲ ਰਲਦੇ ਰਹਿੰਦੇ ਹਨ।10ਇਹ ਸਭ ਤੇਰੇ ਕ੍ਰੋਧ ਦਾ ਨਤੀਜਾ ਹੈ,ਕਿਉਂਕਿ ਤੁਸੀਂ ਮੈਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਹੈ।11ਮੇਰੇ ਦਿਨ ਢਲਦੇ ਪਰਛਾਵੇਂ ਵਰਗੇ ਹੋ ਗਏ ਹਨ।ਮੈਂ ਘਾਹ ਵਾਂਗ ਮੁਰਝਾ ਰਿਹਾ ਹਾਂ।12ਪਰ ਹੇ ਯਾਹਵੇਹ, ਤੂੰ ਸਦਾ ਲਈ ਸਿੰਘਾਸਣ ਉੱਤੇ ਬਿਰਾਜਮਾਨ ਹੈ।ਤੇਰਾ ਨਾਮ ਪੀੜ੍ਹੀ ਦਰ ਪੀੜ੍ਹੀ ਰਹਿੰਦਾ ਹੈ।13ਤੂੰ ਉੱਠ ਕੇ ਸੀਯੋਨ ਉੱਤੇ ਰਹਿਮ ਕਰੇਗਾ,ਕਿਉਂ ਜੋ ਇਹ ਕਿਰਪਾ ਕਰਨ ਦਾ ਸਮਾਂ ਹੈ।ਨਿਰਧਾਰਤ ਸਮਾਂ ਆ ਪੁੱਜਿਆ ਹੈ।14ਇਸ ਸ਼ਹਿਰ ਦੇ ਪੱਥਰ ਤੇਰੇ ਸੇਵਕਾਂ ਨੂੰ ਪਿਆਰੇ ਹਨ,ਇੱਥੋਂ ਤੱਕ ਕਿ ਉਸਦੀ ਧੂੜ ਤੇ ਵੀ ਤਰਸ ਖਾਂਦੇ ਹਨ।15ਤੇਰੇ ਨਾਮ ਦਾ ਭੈ ਸਾਰੀਆਂ ਕੌਮਾਂ ਉੱਤੇ ਛਾ ਜਾਵੇਗਾ,ਧਰਤੀ ਦੇ ਸਾਰੇ ਰਾਜੇ ਤੇਰੇ ਪਰਤਾਪ ਅੱਗੇ ਮੱਥਾ ਟੇਕਣਗੇ।16ਕਿਉਂਕਿ ਯਾਹਵੇਹ ਨੇ ਸੀਯੋਨ ਨੂੰ ਦੁਬਾਰਾ ਬਣਾਇਆ ਹੈ;ਉਹ ਆਪਣੀ ਮਹਿਮਾ ਵਿੱਚ ਪ੍ਰਗਟ ਹੋਇਆ।17ਯਾਹਵੇਹ ਬੇਸਹਾਰਾ ਦੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ;ਉਸ ਨੇ ਉਹਨਾਂ ਦੀ ਬੇਨਤੀ ਨੂੰ ਤੁੱਛ ਨਾ ਸਮਝਿਆ।18ਆਉਣ ਵਾਲੀ ਪੀੜ੍ਹੀ ਲਈ ਇਹ ਲਿਖਿਆ ਜਾਵੇ,ਕਿ ਜਿਹੜੇ ਲੋਕ ਅਜੇ ਪੈਦਾ ਵੀ ਨਹੀਂ ਹੋਏ ਉਹ ਯਾਹਵੇਹ ਦੀ ਉਸਤਤ ਕਰਨ।19“ਯਾਹਵੇਹ ਨੇ ਆਪਣੇ ਮਹਾਨ ਸਥਾਨ ਵਿੱਚੋਂ ਉੱਤਰ ਕੇ ਧਰਤੀ ਵੱਲ ਵੇਖਿਆ,ਉਸ ਨੇ ਅਕਾਸ਼ ਤੋਂ ਧਰਤੀ ਤੀਕ ਤੱਕਿਆ,20ਤਾਂ ਜੋ ਕੈਦੀਆਂ ਦੀਆਂ ਚੀਕਾਂ ਸੁਣੇਅਤੇ ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਨੂੰ ਛੁਡਾਵੇ।”21ਤਾਂ ਜੋ ਲੋਕ ਸੀਯੋਨ ਵਿੱਚ ਯਾਹਵੇਹ ਦੀ ਮਹਿਮਾ ਦਾ ਪਰਚਾਰ ਕਰਨਅਤੇ ਯੇਰੂਸ਼ਲੇਮ ਵਿੱਚ ਉਸ ਦੀ ਉਸਤਤ ਕਰਨ,22ਜਦੋਂ ਲੋਕ ਅਤੇ ਰਾਜਯਾਹਵੇਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ।23ਮੇਰੀ ਜ਼ਿੰਦਗੀ ਦਾ ਸਫ਼ਰ ਅਜੇ ਪੂਰਾ ਨਹੀਂ ਹੋਇਆ ਸੀ ਕਿ ਉਸਨੇ ਮੇਰੀ ਤਾਕਤ ਨੂੰ ਤੋੜ ਦਿੱਤਾ;ਉਸਨੇ ਮੇਰੀ ਉਮਰ ਨੂੰ ਘਟਾ ਦਿੱਤਾ।24ਤਦ ਮੈਂ ਬੇਨਤੀ ਕੀਤੀ,“ਹੇ ਮੇਰੇ ਪਰਮੇਸ਼ਵਰ, ਮੇਰੇ ਜੀਵਨ ਦੇ ਦਿਨ ਪੂਰੇ ਹੋਣ ਤੋਂ ਪਹਿਲਾਂ ਮੈਨੂੰ ਚੁੱਕ ਨਾ ਲੈ।ਤੁਸੀਂ ਪੀੜ੍ਹੀ ਦਰ ਪੀੜ੍ਹੀ ਅਡੋਲ ਰਹਿੰਦੇ ਹੋ।25ਸ਼ੁਰੂ ਵਿੱਚ ਤੂੰ ਧਰਤੀ ਦੀ ਨੀਂਹ ਰੱਖੀ,ਅਤੇ ਅਕਾਸ਼ ਤੇਰੇ ਹੱਥਾਂ ਦੀ ਰਚਨਾ ਹੈ।26ਉਹ ਨਾਸ਼ ਹੋ ਜਾਣਗੇ ਪਰ ਤੂੰ ਅਟੱਲ ਰਹੇਗਾ।ਉਹ ਸਾਰੇ ਇੱਕ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ।ਤੂੰ ਉਹਨਾਂ ਨੂੰ ਕੱਪੜਿਆਂ ਵਾਂਗ ਬਦਲੇਗਾਉਹ ਖਤਮ ਹੋ ਜਾਣਗੇ।27ਤੂੰ ਬਦਲਣ ਵਾਲਾ ਨਹੀਂ ਹੈ,ਤੇਰੇ ਜੀਵਨ ਦੇ ਵਰ੍ਹਿਆ ਦਾ ਕੋਈ ਅੰਤ ਨਹੀਂ ਹੋਵੇਗਾ।28ਤੇਰੇ ਸੇਵਕਾਂ ਦੀ ਸੰਤਾਨ ਤੇਰੀ ਹਜ਼ੂਰੀ ਵਿੱਚ ਵੱਸੇਗੀ;ਉਹਨਾਂ ਦੇ ਉੱਤਰਾਧਿਕਾਰੀ ਤੇਰੇ ਸਾਹਮਣੇ ਖੜ੍ਹੇ ਹੋਣਗੇ।”Biblica, Inc.