ਜ਼ਬੂਰਾਂ101
ਦਾਵੀਦ ਦਾ ਜ਼ਬੂਰ।
1ਮੈਂ ਤੇਰੇ ਪਿਆਰ ਅਤੇ ਨਿਆਂ ਦੇ ਵਿਖੇ ਗਾਵਾਂਗਾ;ਹੇ ਯਾਹਵੇਹ, ਮੈਂ ਤੇਰੀ ਉਸਤਤ ਕਰਾਂਗਾ।2ਮੈਂ ਨਿਰਦੋਸ਼ ਜੀਵਨ ਜੀਉਣ ਵੱਲ ਧਿਆਨ ਕਰਾਂਗਾ,ਤੂੰ ਮੇਰੇ ਕੋਲ ਕਦੋਂ ਆਵੇਗਾ?ਮੈਂ ਇੱਕ ਨਿਰਦੋਸ਼ ਮਨ ਨਾਲ,ਆਪਣੇ ਘਰ ਚਲਾਵਾਂਗਾ।3ਮੈਂ ਕੋਈ ਵੀ ਅਸ਼ੁੱਧ ਵਸਤੂਨੂੰ ਨਹੀਂ ਦੇਖਾਂਗਾ।ਮੈਨੂੰ ਭ੍ਰਿਸ਼ਟ ਆਦਮੀਆਂ ਦੇ ਚਾਲ-ਚਲਣ ਤੋਂ ਨਫ਼ਰਤ ਹੈ,ਮੇਰਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੋਵੇਗਾ।4ਟੇਢਾ ਮਨ ਮੇਰੇ ਤੋਂ ਦੂਰ ਰਹੇਗਾ;ਮੈਨੂੰ ਬੁਰਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ।5ਜੋ ਕੋਈ ਗੁਪਤ ਵਿੱਚ ਆਪਣੇ ਗੁਆਂਢੀ ਦੀ ਨਿੰਦਿਆ ਕਰਦਾ ਹੈ,ਮੈਂ ਉਸਨੂੰ ਤਬਾਹ ਕਰ ਦਿਆਂਗਾ।ਜਿਸ ਦੀਆਂ ਅੱਖਾਂ ਵਿੱਚ ਹੰਕਾਰ ਦਾ ਬੱਦਲ ਹੈ ਅਤੇ ਜਿਸ ਦਾ ਦਿਲ ਹੰਕਾਰ ਵਿੱਚ ਹੈ,ਮੈਂ ਉਸਨੂੰ ਸਹਿਣ ਨਹੀਂ ਕਰਾਂਗਾ।6ਧਰਤੀ ਉੱਤੇ ਮੇਰੀ ਨਿਗਾਹ ਉਹਨਾਂ ਲੋਕਾਂ ਉੱਤੇ ਹੋਵੇਗੀ ਜਿਹੜੇ ਵਫ਼ਾਦਾਰ ਹਨ,ਤਾਂ ਜੋ ਉਹ ਮੇਰੇ ਨਾਲ ਰਹਿਣ।ਮੇਰਾ ਸੇਵਕ ਉਹ ਹੋਵੇਗਾ,ਜਿਸ ਦਾ ਜੀਵਨ ਬੇਦਾਗ ਹੈ।7ਕੋਈ ਝੂਠਾ,ਮੇਰੇ ਘਰ ਵਿੱਚ ਨਹੀਂ ਰਹੇਗਾ,ਕੋਈ ਝੂਠ ਬੋਲਣ ਵਾਲਾ,ਮੇਰੀ ਹਜ਼ੂਰੀ ਵਿੱਚ ਨਹੀਂ ਰਹੇਗਾ।8ਹਰ ਸਵੇਰ ਮੈਂ ਆਪਣੇ ਰਾਜ ਵਿੱਚਸਾਰੇ ਦੁਸ਼ਟਾਂ ਨੂੰ ਤਬਾਹ ਕਰ ਦਿਆਂਗਾ;ਯਾਹਵੇਹ ਦੇ ਸ਼ਹਿਰ ਵਿੱਚੋਂਮੈਂ ਹਰੇਕ ਦੁਸ਼ਟ ਨੂੰ ਤਬਾਹ ਕਰ ਦਿਆਂਗਾ।Biblica, Inc.