ਵਿਰਲਾਪ5
1ਹੇ ਯਾਹਵੇਹ, ਸਾਡੇ ਨਾਲ ਜੋ ਵਾਪਰਿਆ ਹੈ ਉਸਨੂੰ ਯਾਦ ਰੱਖ;ਧਿਆਨ ਦੇ ਅਤੇ ਸਾਡੀ ਬਦਨਾਮੀ ਵੇਖ।2ਸਾਡੀ ਵਿਰਾਸਤ ਪਰਦੇਸੀਆਂ ਨੂੰ ਸੌਂਪੀ ਗਈ,ਸਾਡੇ ਘਰ ਪਰਾਇਆਂ ਦੇ ਹੋ ਗਏ।3ਅਸੀਂ ਯਤੀਮ ਹੋ ਗਏ ਹਾਂ,ਸਾਡੀਆਂ ਮਾਵਾਂ ਵਿਧਵਾਵਾਂ ਵਾਂਗ ਹੋ ਗਈਆ ਹਨ।4ਸਾਨੂੰ ਉਹ ਪਾਣੀ ਖਰੀਦਣਾ ਚਾਹੀਦਾ ਹੈ ਜੋ ਅਸੀਂ ਪੀਂਦੇ ਹਾਂ;ਸਾਡੀ ਲੱਕੜ ਸਿਰਫ ਕੀਮਤ ਤੇ ਹੀ ਮਿਲ ਸਕਦੀ ਹੈ।5ਜਿਹੜੇ ਸਾਡਾ ਪਿੱਛਾ ਕਰਦੇ ਹਨ ਉਹ ਸਾਡੇ ਪੈਰਾਂ ਉੱਤੇ ਹਨ।ਅਸੀਂ ਥੱਕ ਗਏ ਹਾਂ ਅਤੇ ਸਾਨੂੰ ਆਰਾਮ ਨਹੀਂ ਮਿਲਦਾ।6ਅਸੀਂ ਰੋਟੀ ਪ੍ਰਾਪਤ ਕਰਨ ਲਈਮਿਸਰ ਅਤੇ ਅੱਸ਼ੂਰ ਨੂੰ ਸੌਂਪ ਦਿੱਤਾ।7ਸਾਡੇ ਪੁਰਖਿਆਂ ਨੇ ਪਾਪ ਕੀਤਾ ਅਤੇ ਉਹ ਨਹੀਂ ਰਹੇ,ਪਰ ਅਸੀਂ ਉਹਨਾਂ ਦੀ ਬੁਰਿਆਈ ਦਾ ਭਾਰ ਚੁੱਕਦੇ ਹਾਂ।8ਗੁਲਾਮ ਸਾਡੇ ਉੱਤੇ ਰਾਜ ਕਰਦੇ ਹਨ,ਅਤੇ ਸਾਨੂੰ ਉਨ੍ਹਾਂ ਦੇ ਹੱਥੋਂ ਛੁਡਾਉਣ ਵਾਲਾ ਕੋਈ ਨਹੀਂ ਹੈ।9ਮਾਰੂਥਲ ਵਿੱਚ ਤਲਵਾਰ ਦੇ ਕਾਰਨਅਸੀਂ ਆਪਣੀਆਂ ਜਾਨਾਂ ਦੇ ਖ਼ਤਰੇ ਵਿੱਚ ਪਾ ਕੇ ਰੋਟੀ ਕਮਾਉਂਦੇ ਹਾਂ।10ਭੁੱਖ ਦੀ ਝੁਲਸਾ ਦੇਣ ਵਾਲੀ ਅੱਗ ਦੇ ਕਾਰਨ,ਸਾਡਾ ਚਮੜਾ ਤੰਦੂਰ ਵਾਂਗੂੰ ਕਾਲਾ ਹੋ ਗਿਆ ਹੈ।11ਸੀਯੋਨ ਵਿੱਚ ਔਰਤਾਂਅਤੇ ਯਹੂਦਾਹ ਦੇ ਕਸਬਿਆਂ ਵਿੱਚ ਕੁਆਰੀਆਂ ਭਰਿਸ਼ਟ ਕੀਤੀਆਂ ਗਈਆਂ।12ਰਾਜਕੁਮਾਰਾਂ ਨੂੰ ਉਹਨਾਂ ਦੇ ਹੱਥਾਂ ਭਾਰ ਲਟਕਾਇਆ ਗਿਆ ਹੈ;ਬਜ਼ੁਰਗਾਂ ਦਾ ਕੋਈ ਸਤਿਕਾਰ ਨਹੀਂ ਕੀਤਾ ਜਾਂਦਾ।13ਨੌਜਵਾਨ ਚੱਕੀ ਦੇ ਪੱਥਰਾਂ ਤੇ ਮਿਹਨਤ ਕਰਦੇ ਹਨ;ਮੁੰਡਿਆਂ ਨੇ ਲੱਕੜਾਂ ਦੇ ਭਾਰ ਹੇਠ ਠੋਕਰਾਂ ਖਾਧੀਆਂ।14ਬਜ਼ੁਰਗ ਸ਼ਹਿਰ ਦੇ ਫਾਟਕ ਤੋਂ ਚਲੇ ਗਏ ਹਨ;ਨੌਜਵਾਨਾਂ ਨੇ ਆਪਣਾ ਸੰਗੀਤ ਬੰਦ ਕਰ ਦਿੱਤਾ ਹੈ।15ਖੁਸ਼ੀ ਸਾਡੇ ਦਿਲਾਂ ਵਿੱਚੋਂ ਚਲੀ ਗਈ ਹੈ;ਸਾਡਾ ਨੱਚਣਾ ਸੋਗ ਵਿੱਚ ਬਦਲ ਗਿਆ ਹੈ।16ਤਾਜ ਸਾਡੇ ਸਿਰ ਤੋਂ ਡਿੱਗ ਗਿਆ ਹੈ।ਸਾਡੇ ਉੱਤੇ ਹਾਏ, ਕਿਉਂ ਜੋ ਅਸੀਂ ਪਾਪ ਕੀਤਾ ਹੈ!17ਇਸ ਕਾਰਨ ਸਾਡੇ ਦਿਲ ਕਮਜ਼ੋਰ ਹੋ ਗਏ,ਇਨ੍ਹਾਂ ਗੱਲਾਂ ਦੇ ਕਾਰਨ ਸਾਡੀਆਂ ਅੱਖਾਂ ਧੁੰਦਲੀਆਂ ਹੋ ਗਈਆਂ18ਕਿਉਂ ਜੋ ਸੀਯੋਨ ਪਰਬਤ ਵਿਰਾਨ ਹੋ ਗਿਆ,ਉਸ ਉੱਤੇ ਗਿੱਦੜ ਘੁੰਮਦੇ ਹਨ।19ਹੇ ਯਾਹਵੇਹ, ਤੂੰ ਸਦਾ ਲਈ ਬਿਰਾਜਮਾਨ ਹੈ;ਤੇਰਾ ਸਿੰਘਾਸਣ ਪੀੜ੍ਹੀ ਦਰ ਪੀੜ੍ਹੀ ਕਾਇਮ ਹੈ।20ਤੂੰ ਸਾਨੂੰ ਹਮੇਸ਼ਾ ਲਈ ਕਿਉਂ ਭੁੱਲ ਗਿਆ?ਅਤੇ ਕਿਉਂ ਸਾਨੂੰ ਇੰਨੇ ਲੰਬੇ ਸਮੇਂ ਲਈ ਤਿਆਗ ਦਿੱਤਾ ਹੈ?21ਹੇ ਯਾਹਵੇਹ, ਸਾਨੂੰ ਆਪਣੀ ਵੱਲ ਮੋੜ ਲੈ,ਤਾਂ ਅਸੀਂ ਮੁੜ ਆਵਾਂਗੇ, ਸਾਡੇ ਦਿਨ ਪਹਿਲਾਂ ਵਾਂਗੂੰ ਨਵੇਂ ਬਣਾ ਦੇ22ਜਦੋਂ ਤੱਕ ਤੁਸੀਂ ਸਾਨੂੰ ਪੂਰੀ ਤਰ੍ਹਾਂ ਛੱਡ ਨਹੀਂ ਦਿੰਦਾਅਤੇ ਹੱਦ ਤੋਂ ਵੱਧ ਸਾਡੇ ਨਾਲ ਗੁੱਸੇ ਨਹੀਂ ਹੁੰਦਾ।
Biblica, Inc.