ਵਿਰਲਾਪ4

1ਸੋਨਾ ਕਿਵੇਂ ਆਪਣੀ ਚਮਕ ਗੁਆ ਬੈਠਾ ਹੈ,ਵਧੀਆ ਸੋਨਾ ਕਿਵੇਂ ਬਦਲ ਗਿਆ ਹੈ!ਪਵਿੱਤਰ ਸਥਾਨ ਦੇ ਪੱਥਰਹਰ ਗਲੀ ਦੇ ਸਿਰ ਉੱਤੇ ਖਿੱਲਰੇ ਪਏ ਹਨ।
2ਸੀਯੋਨ ਦੇ ਕਿੰਨੇ ਕੀਮਤੀ ਬੱਚੇ,ਇੱਕ ਵਾਰ ਸੋਨੇ ਵਿੱਚ ਭਾਰੇ ਸਨ,ਹੁਣ ਮਿੱਟੀ ਦੇ ਭਾਂਡੇ ਸਮਝੇ ਜਾਂਦੇ ਹਨ,ਘੁਮਿਆਰ ਦੇ ਹੱਥਾਂ ਦਾ ਕੰਮ!
3ਗਿੱਦੜ ਵੀ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ਲਈਛਾਤੀਆਂ ਚੜ੍ਹਾਉਂਦੇ ਹਨ,ਪਰ ਮੇਰੇ ਲੋਕ ਮਾਰੂਥਲ ਵਿੱਚਸ਼ੁਤਰਮੁਰਗਾਂ ਵਾਂਗ ਬੇਰਹਿਮ ਹੋ ਗਏ ਹਨ।
4ਪਿਆਸ ਦੇ ਕਾਰਨ ਬੱਚੇ ਦੀ ਜੀਭਤਾਲੂ ਨਾਲ ਚਿਪਕ ਜਾਂਦੀ ਹੈ;ਬੱਚੇ ਰੋਟੀ ਦੀ ਭੀਖ ਮੰਗਦੇ ਹਨ,ਪਰ ਕੋਈ ਉਨ੍ਹਾਂ ਨੂੰ ਨਹੀਂ ਦਿੰਦਾ।
5ਜਿਹੜੇ ਲੋਕ ਇੱਕ ਵਾਰ ਸੁਆਦਲਾ ਭੋਜਨ ਖਾਂਦੇ ਸਨਗਲੀਆਂ ਵਿੱਚ ਬੇਸਹਾਰਾ ਫਿਰਦੇ ਸਨ।ਸ਼ਾਹੀ ਬੈਂਗਣੀ ਕੱਪੜਿਆਂ ਵਿੱਚ ਪਲਦੇ ਸਨਹੁਣ ਰਾਖ ਦੇ ਢੇਰਾਂ ਤੇ ਪਏ ਹਨ।
6ਮੇਰੀ ਪਰਜਾ ਦੀ ਸਜ਼ਾਸੋਦੋਮ ਨਾਲੋਂ ਵੱਡੀ ਹੈ,ਜਿਸ ਨੂੰ ਇੱਕ ਪਲ ਵਿੱਚ ਉਖਾੜ ਦਿੱਤਾ ਗਿਆ ਸੀਉਸ ਦੀ ਸਹਾਇਤਾ ਲਈ ਹੱਥ ਨਾ ਮੋੜੇ।
7ਉਨ੍ਹਾਂ ਦੇ ਰਾਜਕੁਮਾਰ ਬਰਫ਼ ਨਾਲੋਂ ਚਮਕਦਾਰਅਤੇ ਦੁੱਧ ਨਾਲੋਂ ਚਿੱਟੇ ਸਨ,ਉਨ੍ਹਾਂ ਦੇ ਸਰੀਰ ਰੂਬੀ ਨਾਲੋਂ ਜ਼ਿਆਦਾ ਲਾਲ ਸਨ,ਉਨ੍ਹਾਂ ਦੀ ਚਮਕ ਨੀਲਮ ਵਰਗੀ ਸੀ।
8ਹੁਣ ਉਹਨਾਂ ਦਾ ਰੂਪ ਕਾਲਖ ਨਾਲੋਂ ਕਾਲਾ ਹੈ,ਉਹ ਬਜ਼ਾਰਾਂ ਵਿੱਚ ਪਹਿਚਾਣੇ ਨਹੀਂ ਜਾਂਦੇ,ਉਹਨਾਂ ਦਾ ਚਮੜਾ ਸੁੰਗੜ ਕੇ ਹੱਡੀਆਂ ਨਾਲ ਜੁੜ ਗਿਆ,ਉਹ ਸੁੱਕ ਕੇ ਲੱਕੜ ਵਾਂਗੂੰ ਹੋ ਗਿਆ ਹੈ।
9ਤਲਵਾਰ ਨਾਲ ਮਾਰੇ ਗਏ ਲੋਕਕਾਲ ਨਾਲ ਮਰਨ ਵਾਲਿਆਂ ਨਾਲੋਂ ਚੰਗੇ ਹਨ।ਭੁੱਖ ਨਾਲ ਤੜਫਦੇ ਹੋਏ,ਉਹ ਖੇਤ ਵਿੱਚੋਂ ਭੋਜਨ ਦੀ ਘਾਟ ਕਾਰਨ ਖਤਮ ਹੋ ਜਾਂਦੇ ਹਨ।
10ਦਿਆਲੂ ਔਰਤਾਂ ਨੇ ਆਪਣੇ ਹੱਥਾਂ ਨਾਲਆਪਣੇ ਬੱਚਿਆਂ ਨੂੰ ਪਕਾਇਆ ਹੈ,ਜੋ ਉਹ ਉਹਨਾਂ ਦਾ ਭੋਜਨ ਬਣੇਜਦੋਂ ਮੇਰੇ ਲੋਕ ਬਰਬਾਦ ਹੋ ਗਏ ਸਨ।
11ਯਾਹਵੇਹ ਨੇ ਆਪਣੇ ਕ੍ਰੋਧ ਨੂੰ ਪੂਰਾ ਕਰ ਦਿੱਤਾ ਹੈ;ਉਸਨੇ ਆਪਣਾ ਭਿਆਨਕ ਕ੍ਰੋਧ ਡੋਲ੍ਹ ਦਿੱਤਾ ਹੈ।ਉਸ ਨੇ ਸੀਯੋਨ ਵਿੱਚ ਅੱਗ ਭੜਕਾਈ ਜਿਸ ਨੇਉਸ ਦੀਆਂ ਨੀਹਾਂ ਨੂੰ ਭਸਮ ਕਰ ਦਿੱਤਾ।
12ਧਰਤੀ ਦੇ ਰਾਜਿਆਂ ਨੇ ਵਿਸ਼ਵਾਸ ਨਹੀਂ ਕੀਤਾ,ਨਾ ਦੁਨੀਆਂ ਦੇ ਲੋਕਾਂ ਵਿੱਚੋਂ ਕਿਸੇ ਨੇ,ਕਿ ਵੈਰੀ ਅਤੇ ਦੁਸ਼ਮਣਯੇਰੂਸ਼ਲੇਮ ਦੇ ਦਰਵਾਜ਼ਿਆਂ ਵਿੱਚ ਦਾਖਲ ਹੋ ਸਕਦੇ ਹਨ।
13ਪਰ ਇਹ ਉਸ ਦੇ ਨਬੀਆਂ ਦੇ ਪਾਪਾਂਅਤੇ ਉਸ ਦੇ ਜਾਜਕਾਂ ਦੀਆਂ ਬਦੀਆਂ ਦੇ ਕਾਰਨ ਹੋਇਆ,ਜਿਨ੍ਹਾਂ ਨੇ ਉਸ ਦੇ ਵਿਚਕਾਰਧਰਮੀਆਂ ਦਾ ਲਹੂ ਵਹਾਇਆ।
14ਉਹ ਅੰਨ੍ਹਿਆਂ ਵਰਗੇ ਹੋ ਕੇਗਲੀਆਂ ਵਿੱਚ ਫਿਰਦੇ ਹਨ,ਉਹ ਲਹੂ ਨਾਲ ਇੰਨੇ ਅਸ਼ੁੱਧ ਹੋ ਗਏ ਹਨ,ਭਈ ਕੋਈ ਉਹਨਾਂ ਦੇ ਬਸਤਰ ਛੂਹ ਨਹੀਂ ਸਕਦਾ।
15“ਚਲੇ ਜਾਓ! ਤੁਸੀਂ ਅਸ਼ੁੱਧ ਹੋ!” ਲੋਕ ਉਹਨਾਂ ਨੂੰ ਰੋਂਦੇ ਹਨ।“ਦੂਰ! ਦੂਰ! ਸਾਨੂੰ ਨਾ ਛੂਹੋ!”ਜਦੋਂ ਉਹ ਭੱਜ ਜਾਂਦੇ ਹਨ ਅਤੇ ਇਧਰ-ਉਧਰ ਭਟਕਦੇ ਹਨ,ਕੌਮਾਂ ਦੇ ਲੋਕ ਆਖਦੇ ਹਨ,“ਉਹ ਹੁਣ ਇੱਥੇ ਨਹੀਂ ਰਹਿ ਸਕਦੇ।”
16ਯਾਹਵੇਹ ਨੇ ਆਪ ਹੀ ਉਹਨਾਂ ਨੂੰ ਖਿੰਡਾ ਦਿੱਤਾ ਹੈ;ਉਹ ਹੁਣ ਉਨ੍ਹਾਂ ਉੱਤੇ ਨਜ਼ਰ ਨਹੀਂ ਰੱਖਦਾ।ਜਾਜਕਾਂ ਦਾ ਕੋਈ ਆਦਰ ਨਹੀਂ,ਅਤੇ ਬਜ਼ੁਰਗਾਂ ਉੱਤੇ ਕੋਈ ਕਿਰਪਾ ਨਹੀਂ ਕਰਦਾ।
17ਇਸ ਤੋਂ ਇਲਾਵਾ, ਸਾਡੀਆਂ ਅੱਖਾਂ ਵਿਅਰਥ,ਮਦਦ ਲਈ ਉਡੀਕ ਕਰਦਿਆਂ ਥੱਕ ਗਈਆਂ ਹਨ;ਆਪਣੇ ਬੁਰਜਾਂ ਤੋਂ ਅਸੀਂਇੱਕ ਕੌਮ ਲਈ ਵੇਖੀ ਜੋ ਸਾਨੂੰ ਬਚਾ ਨਹੀਂ ਸਕੀ।
18ਲੋਕਾਂ ਨੇ ਹਰ ਕਦਮ ਤੇ ਸਾਡਾ ਪਿੱਛਾ ਕੀਤਾ,ਤਾਂ ਜੋ ਅਸੀਂ ਆਪਣੀਆਂ ਗਲੀਆਂ ਵਿੱਚ ਨਾ ਤੁਰ ਸਕੀਏ।ਸਾਡਾ ਅੰਤ ਨੇੜੇ ਸੀ, ਸਾਡੇ ਦਿਨ ਗਿਣੇ ਗਏ ਸਨ,ਕਿਉਂਕਿ ਸਾਡਾ ਅੰਤ ਆ ਗਿਆ ਸੀ।
19ਸਾਡਾ ਪਿੱਛਾ ਕਰਨ ਵਾਲੇ ਅਕਾਸ਼ ਵਿੱਚਉਕਾਬ ਨਾਲੋਂ ਤੇਜ਼ ਸਨ;ਉਨ੍ਹਾਂ ਨੇ ਪਹਾੜਾਂ ਉੱਤੇ ਸਾਡਾ ਪਿੱਛਾ ਕੀਤਾਅਤੇ ਮਾਰੂਥਲ ਵਿੱਚ ਸਾਡੀ ਉਡੀਕ ਵਿੱਚ ਪਏ ਰਹੇ।
20ਯਾਹਵੇਹ ਦਾ ਮਸਹ ਕੀਤਾ ਹੋਇਆ, ਸਾਡਾ ਜੀਵਨ ਦਾ ਸਾਹਉਹਨਾਂ ਦੇ ਜਾਲ ਵਿੱਚ ਫਸਿਆ ਹੋਇਆ ਸੀ।ਅਸੀਂ ਸੋਚਿਆ ਕਿ ਅਸੀਂ ਉਸ ਦੇ ਸਾਏ ਹੇਠਕੌਮਾਂ ਵਿੱਚ ਰਹਾਂਗੇ।
21ਹੇ ਅਦੋਮ ਦੀ ਧੀਏ,ਊਜ਼ ਦੀ ਧਰਤੀ ਉੱਤੇ ਵੱਸਦੀ ਹੈ, ਅਨੰਦ ਹੋ ਅਤੇ ਖੁਸ਼ ਮਨਾ।ਪਰ ਤੈਨੂੰ ਵੀ ਪਿਆਲਾ ਦਿੱਤਾ ਜਾਵੇਗਾ।ਤੂੰ ਸ਼ਰਾਬੀ ਹੋ ਕੇ ਆਪਣੇ ਕੱਪੜੇ ਉਤਾਰੇਗੀ।
22ਹੇ ਸੀਯੋਨ ਦੀਏ ਧੀਏ, ਤੇਰੀ ਬਦੀ ਦੀ ਸਜ਼ਾ ਪੂਰੀ ਹੋਈ,ਉਹ ਤੈਨੂੰ ਫੇਰ ਗੁਲਾਮ ਬਣਾ ਕੇ ਨਹੀਂ ਲੈ ਜਾਵੇਗਾ!ਹੇ ਅਦੋਮ ਦੀਏ ਧੀਏ, ਉਹ ਤੇਰੀ ਬਦੀ ਦੀ ਖ਼ਬਰ ਲਵੇਗਾ,ਉਹ ਤੇਰੇ ਪਾਪ ਉਘਾੜ ਦੇਵੇਗਾ।

Biblica, Inc.

https://app.library.bible/content/38de522697cd8943