ਵਿਰਲਾਪ3
1ਮੈਂ ਉਹ ਆਦਮੀ ਹਾਂਜਿਸਨੇ ਯਾਹਵੇਹ ਦੇ ਕ੍ਰੋਧ ਦੇ ਡੰਡੇ ਦੁਆਰਾ ਦੁੱਖਾਂ ਨੂੰ ਦੇਖਿਆ ਹੈ।2ਉਸ ਨੇ ਮੈਨੂੰ ਤਿਆਗ ਦਿੱਤਾਅਤੇ ਮੈ ਚਾਨਣ ਦੀ ਬਜਾਏ ਹਨੇਰੇ ਵਿੱਚ ਚਲਾਇਆ।3ਸੱਚ-ਮੁੱਚ, ਦਿਨ ਭਰਉਸ ਦਾ ਕਠੋਰ ਹੱਥ ਮੇਰੇ ਵਿਰੁੱਧ ਸਰਗਰਮ ਰਹਿੰਦਾ ਹੈ।4ਉਸ ਨੇ ਮੇਰੇ ਮਾਸ ਅਤੇ ਚਮੜੀ ਨੂੰ ਸੁਕਾ ਦਿੱਤਾ,ਅਤੇ ਮੇਰੀਆਂ ਹੱਡੀਆਂ ਨੂੰ ਤੋੜ ਦਿੱਤਾ ਹੈ।5ਉਸ ਨੇ ਮੈਨੂੰ ਘੇਰ ਲਿਆ ਹੈਅਤੇ ਕੁੜੱਤਣ ਅਤੇ ਤੰਗੀ ਨਾਲ ਮੈਨੂੰ ਘੇਰ ਲਿਆ ਹੈ।6ਉਨ੍ਹਾਂ ਨੇ ਮੈਨੂੰ ਹਨੇਰੇ ਵਿੱਚ ਰਹਿਣ ਲਈ ਛੱਡ ਦਿੱਤਾ ਹੈਜਿਵੇਂ ਕਿ ਮੈਂ ਲੰਬੇ ਸਮੇਂ ਤੋਂ ਮਰਿਆ ਹੋਇਆ ਸੀ।7ਉਸ ਨੇ ਮੇਰੇ ਦੁਆਲੇ ਕੰਧ ਬਣਾ ਦਿੱਤੀ ਕਿ ਮੈਂ ਬਾਹਰ ਨਾ ਨਿੱਕਲ ਸਕਾ;ਉਸ ਨੇ ਮੇਰੀਆਂ ਜੰਜ਼ੀਰਾਂ ਭਾਰੀਆਂ ਕਰ ਦਿੱਤੀਆਂ।8ਜਦੋਂ ਮੈਂ ਪੁਕਾਰਦਾ ਹਾਂ ਜਾਂ ਮਦਦ ਲਈ ਦੁਹਾਈ ਦਿੰਦਾ ਹਾਂ,ਉਹ ਮੇਰੀ ਪ੍ਰਾਰਥਨਾ ਨੂੰ ਰੱਦ ਕਰਦਾ ਹੈ।9ਉਸ ਨੇ ਪੱਥਰਾਂ ਨਾਲ ਮੇਰਾ ਰਾਹ ਰੋਕ ਦਿੱਤਾ ਹੈ।ਉਸ ਨੇ ਮੇਰੇ ਰਾਹਾਂ ਨੂੰ ਟੇਢਾ ਬਣਾ ਦਿੱਤਾ ਹੈ।10ਉਹ ਮੇਰੇ ਲਈ ਘਾਤ ਵਿੱਚ ਬੈਠਾ ਹੋਇਆ ਰਿੱਛ,ਅਤੇ ਲੁੱਕ ਕੇ ਬੈਠੇ ਬੱਬਰ ਸ਼ੇਰ ਦੀ ਤਰ੍ਹਾਂ ਹੈ,11ਉਸ ਨੇ ਮੈਨੂੰ ਰਾਹ ਤੋਂ ਘਸੀਟਿਆ ਅਤੇ ਮੈਨੂੰ ਭਟਕਾ ਦਿੱਤਾਅਤੇ ਮੈਨੂੰ ਬਿਨਾਂ ਸਹਾਇਤਾ ਦੇ ਛੱਡ ਦਿੱਤਾ।12ਉਸ ਨੇ ਆਪਣਾ ਧਣੁੱਖ ਖਿੱਚਿਆਅਤੇ ਮੈਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾਇਆ।13ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲਮੇਰੇ ਦਿਲ ਨੂੰ ਵਿੰਨ੍ਹਿਆ।14ਮੈਂ ਆਪਣੇ ਸਾਰੇ ਲੋਕਾਂ ਦਾ ਹਾਸਾ ਬਣਿਆ,ਉਹ ਸਾਰਾ ਦਿਨ ਗੀਤਾਂ ਵਿੱਚ ਮੇਰਾ ਮਜ਼ਾਕ ਉਡਾਉਂਦੇ ਹਨ।15ਉਸ ਨੇ ਮੈਨੂੰ ਕੌੜੀਆਂ ਜੜ੍ਹੀਆਂ ਬੂਟੀਆਂ ਨਾਲ ਭਰ ਦਿੱਤਾ ਹੈਅਤੇ ਮੈਨੂੰ ਪੀਣ ਲਈ ਕੌੜੇ ਜ਼ਹਿਰ ਦਿੱਤਾ ਹੈ।16ਉਸ ਨੇ ਮੇਰੇ ਦੰਦ ਰੋੜਿਆਂ ਨਾਲ ਤੋੜ ਦਿੱਤੇ ਹਨ;ਉਸ ਨੇ ਮੈਨੂੰ ਰਾਖ਼ ਵਿੱਚ ਲਿਟਾਇਆ।17ਮੈਂ ਸ਼ਾਂਤੀ ਤੋਂ ਵਾਂਝਾ ਹੋ ਗਿਆ ਹਾਂ;ਮੈਂ ਭੁੱਲ ਗਿਆ ਹਾਂ ਕਿ ਖੁਸ਼ਹਾਲੀ ਕੀ ਹੁੰਦੀ ਹੈ।18ਇਸ ਲਈ ਮੈਂ ਆਖਦਾ ਹਾਂ, “ਮੇਰੀ ਸ਼ਾਨ ਖਤਮ ਹੋ ਗਈ ਹੈਅਤੇ ਯਾਹਵੇਹ ਵੱਲੋਂ ਮੇਰੀ ਆਸ ਵੀ ਟੁੱਟ ਗਈ।”19ਮੇਰੇ ਕਸ਼ਟ ਅਤੇ ਮੇਰੇ ਦੁੱਖ ਨੂੰ,ਮੇਰੀ ਤਲਖੀ ਅਤੇ ਕੁੜੱਤਣ ਨੂੰ ਯਾਦ ਕਰ।20ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਦਾ ਹਾਂ,ਅਤੇ ਮੇਰੀ ਆਤਮਾ ਮੇਰੇ ਅੰਦਰ ਉਦਾਸ ਹੈ।21ਫਿਰ ਵੀ ਮੈਂ ਇਹ ਯਾਦ ਕਰਦਾ ਹਾਂਅਤੇ ਇਸ ਲਈ ਮੈਨੂੰ ਉਮੀਦ ਹੈ:22ਯਾਹਵੇਹ ਦੇ ਮਹਾਨ ਪਿਆਰ ਦੇ ਕਾਰਨ ਅਸੀਂ ਭਸਮ ਨਹੀਂ ਹੋਏ,ਕਿਉਂ ਜੋ ਉਸ ਦੀ ਦਯਾ ਅਟੁੱਟ ਹੈ।23ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ,ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ।24ਮੈਂ ਆਪਣੇ ਆਪ ਨੂੰ ਕਹਿੰਦਾ ਹਾਂ, “ਯਾਹਵੇਹ ਮੇਰਾ ਹਿੱਸਾ ਹੈ;ਇਸ ਲਈ ਮੈਂ ਉਸ ਦੀ ਉਡੀਕ ਕਰਾਂਗਾ।”25ਯਾਹਵੇਹ ਉਹਨਾਂ ਲਈ ਭਲਾ ਹੈ ਜਿਨ੍ਹਾਂ ਦੀ ਆਸ ਉਸ ਵਿੱਚ ਹੈ,ਉਹਨਾਂ ਲਈ ਜੋ ਉਸ ਦੀ ਖੋਜ ਕਰਦੇ ਹਨ;26ਯਾਹਵੇਹ ਦੀ ਮੁਕਤੀ ਲਈਚੁੱਪ-ਚਾਪ ਉਡੀਕ ਕਰਨਾ ਚੰਗਾ ਹੈ।27ਜੁਆਨ ਦੇ ਲਈ ਚੰਗਾ ਹੈਕਿ ਉਹ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।28ਉਹ ਇਕੱਲਾ ਅਤੇ ਚੁੱਪ ਰਹੇ,ਕਿਉਂ ਜੋ ਪਰਮੇਸ਼ਵਰ ਨੇ ਹੀ ਇਹ ਜੂਲਾ ਉਸ ਦੇ ਉੱਤੇ ਪਾਇਆ ਹੈ29ਉਸਨੂੰ ਆਪਣਾ ਚਿਹਰਾ ਮਿੱਟੀ ਵਿੱਚ ਰੱਖੇ,ਸ਼ਾਇਦ ਕੁਝ ਉਮੀਦ ਹੋਵੇ।30ਉਹ ਆਪਣੀ ਗੱਲ੍ਹ ਆਪਣੇ ਮਾਰਨ ਵਾਲੇ ਵੱਲ ਫੇਰ ਦੇਵੇ,ਅਤੇ ਉਹ ਨਿੰਦਿਆ ਸਹਿ ਲਵੇ।31ਕਿਉਂਕਿ ਕੋਈ ਵੀ ਪਰਮੇਸ਼ਵਰ ਦੁਆਰਾਸਦਾ ਲਈ ਤਿਆਗਿਆ ਨਹੀਂ ਜਾਂਦਾ।32ਭਾਵੇਂ ਉਹ ਸੋਗ ਲਿਆਉਂਦਾ ਹੈ, ਉਹ ਦਇਆ ਦਿਖਾਵੇਂਗਾ,ਉਸਦਾ ਅਟੁੱਟ ਪਿਆਰ ਬਹੁਤ ਮਹਾਨ ਹੈ।33ਕਿਉਂ ਜੋ ਉਹ ਆਪਣੀ ਮਰਜ਼ੀ ਨਾਲ ਕਿਸੇ ਉੱਤੇ ਦੁੱਖਜਾਂ ਸੋਗ ਨਹੀਂ ਲਿਆਉਂਦਾ।34ਧਰਤੀ ਦੇ ਸਾਰੇ ਕੈਦੀਆਂ ਨੂੰਪੈਰਾਂ ਹੇਠ ਕੁਚਲਣ ਲਈ,35ਲੋਕਾਂ ਨੂੰ ਅੱਤ ਮਹਾਨ ਦੇ ਸਾਹਮਣੇਉਹਨਾਂ ਦੇ ਅਧਿਕਾਰਾਂ ਤੋਂ ਇਨਕਾਰ ਕਰਨ ਲਈ,36ਉਹਨਾਂ ਨੂੰ ਨਿਆਂ ਤੋਂ ਵਾਂਝਾ ਕਰਨ ਲਈਕੀ ਪਰਮੇਸ਼ਵਰ ਅਜਿਹੀਆਂ ਚੀਜ਼ਾਂ ਨੂੰ ਨਹੀਂ ਦੇਖੇਗਾ?37ਕੌਣ ਬੋਲ ਸਕਦਾ ਹੈ ਅਤੇ ਇਹ ਹੋ ਸਕਦਾ ਹੈਜੇਕਰ ਪਰਮੇਸ਼ਵਰ ਨੇ ਇਹ ਹੁਕਮ ਨਹੀਂ ਦਿੱਤਾ ਹੈ?38ਕੀ ਇਹ ਅੱਤ ਮਹਾਨ ਦੇ ਮੂੰਹੋਂ ਵਿੱਚੋਂ ਨਹੀਂ,ਜੋ ਬਿਪਤਾ ਅਤੇ ਚੰਗੀਆਂ ਗੱਲਾਂ ਆਉਂਦੀਆਂ ਹਨ?39ਜੀਉਂਦਾ ਆਦਮੀ ਸ਼ਿਕਾਇਤ ਕਿਉਂ ਕਰੇਕੋਈ ਮਨੁੱਖ ਆਪਣੇ ਪਾਪਾਂ ਦੀ ਸਜ਼ਾ ਲਈ ਬੁਰਾ ਕਿਉਂ ਮੰਨੇ?40ਆਓ ਆਪਾਂ ਆਪਣੇ ਤਰੀਕਿਆਂ ਦੀ ਜਾਂਚ ਕਰੀਏ ਅਤੇ ਉਹਨਾਂ ਨੂੰ ਪਰਖੀਏ,ਅਤੇ ਆਓ ਅਸੀਂ ਯਾਹਵੇਹ ਵੱਲ ਮੁੜੀਏ।41ਆਉ ਅਸੀਂ ਆਪਣੇ ਦਿਲ ਅਤੇ ਆਪਣੇ ਹੱਥਾਂ ਨੂੰ ਸਵਰਗ ਵਿੱਚਪਰਮੇਸ਼ਵਰ ਵੱਲ ਉੱਚਾ ਕਰੀਏ, ਅਤੇ ਆਖੀਏ:42“ਅਸੀਂ ਅਪਰਾਧ ਅਤੇ ਵਿਦਰੋਹ ਕੀਤਾ,ਅਤੇ ਤੂੰ ਮਾਫ਼ ਨਹੀਂ ਕੀਤਾ।43“ਤੁਸੀਂ ਆਪਣੇ ਆਪ ਨੂੰ ਗੁੱਸੇ ਨਾਲ ਢੱਕ ਲਿਆ ਹੈ ਅਤੇ ਸਾਡਾ ਪਿੱਛਾ ਕੀਤਾ ਹੈ;ਤੁਸੀਂ ਬਿਨਾਂ ਤਰਸ ਦੇ ਮਾਰਿਆ ਹੈ।44ਤੁਸੀਂ ਆਪਣੇ ਆਪ ਨੂੰ ਬੱਦਲ ਨਾਲ ਢੱਕ ਲਿਆ ਹੈਤਾਂ ਜੋ ਕੋਈ ਪ੍ਰਾਰਥਨਾ ਤੇਰੇ ਕੋਲ ਨਾ ਪਹੁੰਚੇ।45ਤੂੰ ਸਾਨੂੰ ਕੌਮਾਂ ਦੇ ਵਿਚਕਾਰ ਕੂੜੇਅਤੇ ਰੂੜ੍ਹੀ ਵਰਗਾ ਠਹਿਰਾਇਆ।46“ਸਾਡੇ ਸਾਰੇ ਦੁਸ਼ਮਣਾਂ ਨੇਆਪਣੇ ਮੂੰਹ ਸਾਡੇ ਵਿਰੁੱਧ ਖੋਲ੍ਹ ਦਿੱਤੇ ਹਨ।47ਅਸੀਂ ਦਹਿਸ਼ਤ ਅਤੇ ਮੁਸੀਬਤਾਂ,ਬਰਬਾਦੀ ਅਤੇ ਤਬਾਹੀ ਦਾ ਸਾਹਮਣਾ ਕੀਤਾ ਹੈ।”48ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਗਦੀਆਂ ਹਨਕਿਉਂਕਿ ਮੇਰੇ ਲੋਕ ਤਬਾਹ ਹੋ ਗਏ ਹਨ।49ਮੇਰੇ ਹੰਝੂ ਵਗਦੇ ਰਹਿਣਗੇਅਤੇ ਰੁਕਣਗੇ ਨਹੀਂ,50ਜਦ ਤੱਕ ਯਾਹਵੇਹਸਵਰਗ ਤੋਂ ਹੇਠਾਂ ਨਹੀਂ ਵੇਖਦਾ।51ਜੋ ਕੁਝ ਮੈਂ ਦੇਖਦਾ ਹਾਂ ਮੇਰੀ ਰੂਹ ਨੂੰ ਉਦਾਸ ਕਰਦਾ ਹੈ।ਕਿਉਂਕਿ ਜੋ ਕੁਝ ਮੇਰੇ ਸ਼ਹਿਰ ਦੀਆਂ ਸਾਰੀਆਂ ਔਰਤਾਂ ਨਾਲ ਵਾਪਰਿਆ ਹੈ।52ਜਿਹੜੇ ਬਿਨਾਂ ਕਾਰਨ ਮੇਰੇ ਦੁਸ਼ਮਣ ਸਨ,ਉਹਨਾਂ ਨੇ ਪੰਛੀ ਵਾਂਗ ਮੇਰਾ ਸ਼ਿਕਾਰ ਕੀਤਾ।53ਉਹਨਾਂ ਨੇ ਇੱਕ ਟੋਏ ਵਿੱਚ ਮੇਰੀ ਜ਼ਿੰਦਗੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀਅਤੇ ਮੇਰੇ ਤੇ ਪੱਥਰ ਸੁੱਟੇ;54ਪਾਣੀ ਮੇਰੇ ਸਿਰ ਉੱਤੇ ਵਗੇ,ਅਤੇ ਮੈਂ ਸੋਚਿਆ ਕਿ ਮੈਂ ਨਾਸ਼ ਹੋਣ ਵਾਲਾ ਹਾਂ।55ਹੇ ਯਾਹਵੇਹ, ਮੈਂ ਡੂੰਘੇ ਟੋਏ ਵਿੱਚੋਂਤੇਰੇ ਨਾਮ ਦੀ ਦੁਹਾਈ ਦਿੱਤੀ56ਤੁਸੀਂ ਮੇਰੀ ਬੇਨਤੀ ਸੁਣੀ ਸੀ: “ਮੇਰੀ ਰਹਿਤ ਲਈ ਦੁਹਾਈ ਵੱਲਆਪਣੇ ਕੰਨ ਬੰਦ ਨਾ ਕਰੋ।”57ਜਦੋਂ ਮੈਂ ਤੁਹਾਨੂੰ ਪੁਕਾਰਿਆ ਤਾਂ ਤੂੰ ਨੇੜੇ ਆਇਆ,ਅਤੇ ਤੂੰ ਕਿਹਾ, “ਡਰ ਨਾ।”58ਹੇ ਮੇਰੇ ਯਾਹਵੇਹ, ਤੂੰ ਮੇਰੀ ਜਾਨ ਦਾ ਮੁਕੱਦਮਾ ਲੜਿਆ ਹੈ,ਤੂੰ ਮੇਰੇ ਜੀਵਨ ਦਾ ਛੁਟਕਾਰਾ ਕੀਤਾ ਹੈ।59ਹੇ ਯਾਹਵੇਹ, ਤੂੰ ਮੇਰੇ ਨਾਲ ਹੋਈ ਬੇਇਨਸਾਫ਼ੀ ਨੂੰ ਵੇਖਿਆ ਹੈ,ਤੂੰ ਮੇਰਾ ਨਿਆਂ ਕਰ!60ਤੂੰ ਉਹਨਾਂ ਦੇ ਬਦਲੇ ਦੀ ਡੂੰਘਾਈ ਨੂੰ ਵੇਖਿਆ ਹੈ,ਉਹਨਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਮੇਰੇ ਵਿਰੁੱਧ ਹਨ।61ਹੇ ਯਾਹਵੇਹ, ਤੂੰ ਉਹਨਾਂ ਦੀ ਨਿੰਦਿਆ ਨੂੰ ਸੁਣਿਆ ਹੈ,ਅਤੇ ਉਨ੍ਹਾਂ ਯੋਜਨਾਵਾਂ ਨੂੰ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ62ਮੇਰੇ ਵਿਰੋਧੀਆਂ ਦੀਆਂ ਗੱਲਾਂ,ਅਤੇ ਦਿਨ ਭਰ ਮੇਰੇ ਵਿਰੁੱਧ ਉਹਨਾਂ ਦੇ ਵਿਚਾਰ, ਤੂੰ ਜਾਣਦਾ ਹੈ।63ਉਹਨਾਂ ਦੇ ਉੱਠਣ ਬੈਠਣ ਵੱਲ ਧਿਆਨ ਦੇ!ਮੈਂ ਉਹਨਾਂ ਦੇ ਤਾਹਨਿਆਂ ਦਾ ਗੀਤ ਹੈ।64ਹੇ ਯਾਹਵੇਹ ਤੂੰ ਉਹਨਾਂ ਨੂੰ ਉਹਨਾਂ ਦੇ ਹੱਥਾਂ ਦੁਆਰਾ ਕੀਤੇ ਗਏ,ਕੰਮਾਂ ਦਾ ਬਦਲਾ ਦੇਵੇਗਾ।65ਉਹਨਾਂ ਦੇ ਦਿਲਾਂ ਉੱਤੇ ਪਰਦਾ ਪਾ,ਅਤੇ ਤੇਰਾ ਸਰਾਪ ਉਹਨਾਂ ਉੱਤੇ ਹੋਵੇਗਾ!66ਕ੍ਰੋਧ ਵਿੱਚ ਉਹਨਾਂ ਦਾ ਪਿੱਛਾ ਕਰਅਤੇ ਹੇ ਯਾਹਵੇਹ ਦੇ ਅਕਾਸ਼ ਹੇਠੋਂ ਉਹਨਾਂ ਦਾ ਨਾਸ਼ ਕਰੋ।
Biblica, Inc.